IPL : ਰੱਜ ਕੇ ਵਰ੍ਹਿਆ ਖਿਡਾਰੀਆਂ 'ਤੇ ਪੈਸਾ, ਜਾਣੋ ਕਿਸ ਟੀਮ ਨੇ ਕਿੰਨੇ ਪੈਸੇ ਖ਼ਰਚ ਕੇ ਕਿਹੜਾ ਖਿਡਾਰੀ ਖਰੀਦਿਆ

12/20/2023 3:52:44 AM

ਸਪੋਰਟਸ ਡੈਸਕ- ਆਈ.ਪੀ.ਐੱਲ. 2024 'ਚ ਹਿੱਸਾ ਲੈਣ ਵਾਲੀਆਂ 10 ਟੀਮਾਂ ਵੱਲੋਂ ਖਿਡਾਰੀਆਂ ਦੀ ਹੋਈ ਨਿਲਾਮੀ 'ਚ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਕਿਸੇ ਵੀ ਟੀਮ ਨੇ ਵਧੀਆ ਖਿਡਾਰੀ ਖਰੀਦਣ 'ਚ ਕੰਜੂਸੀ ਨਹੀਂ ਦਿਖਾਈ। ਇਸੇ ਕਾਰਨ ਇਸ ਸਾਲ ਰਿਕਾਰਡਤੋੜ ਪੈਸਾ ਖ਼ਰਚਿਆ ਗਿਆ। 

ਇਸ ਸਾਲ 2 ਆਸਟ੍ਰੇਲੀਆਈ ਖਿਡਾਰੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਸਭ ਤੋਂ ਮਹਿੰਗੇ ਖਿਡਾਰੀ ਬਣਨ ਦਾ ਰਿਕਾਰਡ ਆਪਣੇ ਨਾਂ ਕੀਤਾ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੂੰ ਜਿੱਥੇ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਦੇ ਕੇ ਖਰੀਦਿਆ, ਉੱਥੇ ਹੀ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 20.50 ਕਰੋੜ ਦੀ ਵੱਡੀ ਰਾਸ਼ੀ ਦੇ ਕੇ ਟੀਮ ਦਾ ਹਿੱਸਾ ਬਣਾਇਆ। 

ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਆਲਰਾਊਂਡਰ ਹਰਸ਼ਲ ਪਟੇਲ ਸਭ ਤੋਂ ਮਹਿੰਗਾ ਖਿਡਾਰੀ ਰਿਹਾ, ਜਿਸ ਨੂੰ 11.75 ਕਰੋੜ ਰੁਪਏ ਦੇ ਕੇ ਪੰਜਾਬ ਕਿੰਗਜ਼ ਨੇ ਖਰੀਦਿਆ। ਉਸ ਤੋਂ ਬਾਅਦ ਭਾਰਤੀ ਨੌਜਵਾਨ ਖਿਡਾਰੀ ਸਮੀਰ ਰਿਜ਼ਵੀ ਨੂੰ 8.40 ਕਰੋੜ ਰੁਪਏ ਦੇ ਕੇ ਚੇਨਈ ਸੁਪਰਕਿੰਗਜ਼ ਨੇ ਆਪਣੇ ਸਕੁਆਡ 'ਚ ਸ਼ਾਮਲ ਕੀਤਾ। ਭਾਰਤੀ ਆਲਰਾਊਂਡਰ ਸਾਹਰੁਖ ਖ਼ਾਨ ਨੂੰ ਵੀ 7.4 ਕਰੋੜ ਰੁਪਏ 'ਚ ਗੁਜਰਾਤ ਨੇ ਆਪਣੀ ਟੀਮ ਦਾ ਹਿੱਸਾ ਬਣਾਇਆ।

ਇਨ੍ਹਾਂ ਤੋਂ ਇਲਾਵਾ ਕਈ ਦਿੱਗਜ ਅਜਿਹੇ ਵੀ ਰਹੇ, ਜਿਨ੍ਹਾਂ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲਿਆ। ਇਨ੍ਹਾਂ ਖਿਡਾਰੀਆਂ 'ਚ ਸਟੀਵ ਸਮਿਥ, ਕਰੁਣ ਨਾਇਰ, ਰਾਸੀ ਵਾਨ ਡਰ ਦੁਸੇਂ, ਜੋਸ਼ ਇੰਗਲਿਸ, ਫਿਲਿਪ ਸਾਲਟ, ਤਬਰੇਜ਼ ਸ਼ਮਸੀ, ਜਿਮੀ ਨੀਸ਼ਮ, ਮੈਟ ਹੈਨਰੀ, ਈਸ਼ ਸੋਢੀ, ਕੌਲਿਨ ਮੁਨਰੋ, ਆਦਿਲ ਰਾਸ਼ਿਦ ਆਦਿ ਸ਼ਾਮਲ ਹਨ।

ਬਾਕੀ ਟੀਮਾਂ ਵੱਲੋਂ ਖਰੀਦੇ ਗਏ ਖਿਡਾਰੀਆਂ ਬਾਰੇ ਜਾਣਕਾਰੀ ਹੇਠ ਦਿੱਤੀ ਗਈ ਸੂਚੀ 'ਚ ਹੈ-  

ਚੇਨਈ ਸੁਪਰ ਕਿੰਗਸ 
ਡੇਰਿਲ ਮਿਚੇਲ (ਨਿਊਜ਼ੀਲੈਂਡ)               14 ਕਰੋੜ
ਸਮੀਰ ਰਿਜ਼ਵੀ (ਭਾਰਤ)                      8.40 ਕਰੋੜ
ਸ਼ਾਰਦੁਲ ਠਾਕੁਰ (ਭਾਰਤ)                    4 ਕਰੋੜ
ਮੁਸਤਫਿਜੁਰ ਰਹਿਮਾਨ (ਬੰਗਲਾਦੇਸ਼)       2 ਕਰੋੜ
ਰਚਿਨ ਰਵਿੰਦਰਾ (ਨਿਊਜ਼ੀਲੈਂਡ)             1.80 ਕਰੋੜ
ਅਵਨੀਸ਼ ਰਾਵ (ਭਾਰਤ)                       20 ਲੱਖ

ਮੁੰਬਈ ਇੰਡੀਅਨਸ
ਜੇਰਾਲਡ ਕੋਏਤਜੀ (ਦੱ. ਅਫਰੀਕਾ)          5 ਕਰੋੜ
ਨੁਵਾਨ ਤੁਸ਼ਾਰਾ (ਸ਼੍ਰੀਲੰਕਾ)                     4.80 ਕਰੋੜ
ਦਿਲਸ਼ਾਨ ਮਦੁਸ਼ੰਕਾ (ਸ਼੍ਰੀਲੰਕਾ)                4.60 ਕਰੋੜ
ਮੁਹੰਮਦ ਨਬੀ (ਅਫਗਾਨਿਸਤਾਨ)           1.50 ਕਰੋੜ
ਸ਼੍ਰੇਅਸ ਗੋਪਾਲ (ਭਾਰਤ)                        20 ਲੱਖ
ਸ਼ਿਵਾਲਿਕ ਸ਼ਰਮਾ (ਭਾਰਤ)                    20 ਲੱਖ
ਅੰਸ਼ੁਲ ਕੰਬੋਜ (ਭਾਰਤ)                         20 ਲੱਖ
ਨਮਨ ਧੀਰ (ਭਾਰਤ)                           20 ਲੱਖ

ਦਿੱਲੀ ਕੈਪੀਟਲਸ
ਕੁਮਾਰ ਕੁਸ਼ਾਗਰ (ਭਾਰਤ)                     7.20 ਕਰੋੜ
ਝਾਏ ਰਿਚਰਡਸਨ (ਆਸਟ੍ਰੇਲੀਆ)            5 ਕਰੋੜ
ਹੈਰੀ ਬਰੁੱਕ (ਇੰਗਲੈਂਡ)                        4 ਕਰੋੜ
ਸੁਮਿਤ ਕੁਮਾਰ (ਭਾਰਤ)                        1 ਕਰੋੜ
ਸ਼ਾਈ ਹੋਪ (ਵੈਸਟਇੰਡੀਜ਼)                     75 ਲੱਖ
ਸਟਨ ਸਟਬਸ (ਨਿਊਜ਼ੀਲੈਂਡ)                50 ਲੱਖ
ਰਿਕੀ ਭੁਈ (ਭਾਰਤ)                            20 ਲੱਖ
ਸਵਾਸਤਿਕ ਚਿਕਾਰਾ (ਭਾਰਤ)               20 ਲੱਖ
ਰਸਿਖ ਡਾਰ (ਭਾਰਤ)                          20 ਲੱਖ

ਗੁਜਰਾਤ ਟਾਈਟਨਜ਼
ਸਪੈਂਸਰ ਜਾਨਸਨ (ਆਸਟ੍ਰੇਲੀਆ)               10 ਕਰੋੜ
ਸ਼ਾਹਰੁਖ ਖਾਨ (ਭਾਰਤ)                           7.4 ਕਰੋੜ
ਉਮੇਸ਼ ਯਾਦਵ (ਭਾਰਤ)                           5.8 ਕਰੋੜ
ਰਾਬਿਨ ਮਿੰਜ (ਭਾਰਤ)                           3.60 ਕਰੋੜ
ਸੁਸ਼ਾਂਤ ਮਿਸ਼ਰਾ (ਭਾਰਤ)                         2.20 ਕਰੋੜ
ਕਾਰਤਿਕ ਤਿਆਗੀ (ਭਾਰਤ)                     60 ਲੱਖ
ਅਜਮਤੁਲ੍ਹਾ ਉਮਰਜਈ (ਅਫਗਾਨਿਸਤਾਨ)     50 ਲੱਖ
ਮਾਨਵ ਸੁਥਾਰ (ਭਾਰਤ) 20 ਲੱਖ

ਲਖਨਊ ਸੁਪਰ ਜਾਇੰਟਸ
ਸ਼ਿਵਮ ਮਾਵੀ (ਭਾਰਤ)                             6.40 ਕਰੋੜ
ਐੱਮ. ਸਿਧਾਰਥ (ਭਾਰਤ)                         2.40 ਕਰੋੜ
ਡੇਵਿਡ ਵਿਲੀ (ਇੰਗਲੈਂਡ)                         2 ਕਰੋੜ
ਐਸ਼ਟਨ ਟਰਨਰ (ਆਸਟ੍ਰੇਲੀਆ)                1 ਕਰੋੜ
ਅਸ਼ਵਿਨ ਕੁਲਕਰਨੀ (ਭਾਰਤ)                   20 ਲੱਖ

ਪੰਜਾਬ ਕਿੰਗਜ਼
ਹਰਸ਼ਲ ਪਟੇਲ (ਭਾਰਤ)                         11.75 ਕਰੋੜ
ਰਿਲੀ ਰੋਸੋ (ਦੱ. ਅਫਰੀਕਾ)                       8 ਕਰੋੜ
ਕ੍ਰਿਸ ਵੋਕਸ (ਇੰਗਲੈਂਡ)                           4.20 ਕਰੋੜ
ਤਨਯ ਤਿਆਗਰਾਜਨ (ਭਾਰਤ)                 20 ਲੱਖ
ਵਿਸ਼ਵਨਾਥ ਪ੍ਰਤਾਪ ਸਿੰਘ (ਭਾਰਤ)              20 ਲੱਖ
ਆਸ਼ੁਤੋਸ਼ ਸਿੰਘ (ਭਾਰਤ)                          20 ਲੱਖ
ਸ਼ਸ਼ਾਂਕ ਸਿੰਘ (ਭਾਰਤ)                             20 ਲੱਖ
ਪ੍ਰਿੰਸ ਚੌਧਰੀ (ਭਾਰਤ)                             20 ਲੱਖ

ਰਾਇਲ ਚੈਲੰਜਰਜ਼ ਬੈਂਗਲੁਰੂ
ਅਲਜਾਰੀ ਜੋਸੇਫ (ਵੈਸਟਇੰਡੀਜ਼)               11.50 ਕਰੋੜ
ਯਸ਼ ਦਿਆਲ (ਭਾਰਤ)                            5 ਕਰੋੜ
ਲਾਕੀ ਫਰਗਿਊਸਨ (ਨਿਊਜ਼ੀਲੈਂਡ)              2 ਕਰੋੜ
ਟਾਮ ਕੁਰੇਨ (ਇੰਗਲੈਂਡ)                          1.50 ਕਰੋੜ 
ਸੌਰਵ ਚੌਹਾਨ (ਭਾਰਤ)                             20 ਲੱਖ
ਸਵਪਨਿਲ ਸਿੰਘ (ਭਾਰਤ)                         20 ਲੱਖ

ਸਨਰਾਈਜਰਜ਼ ਹੈਦਰਾਬਾਦ
ਪੈਟ ਕਮਿੰਸ (ਆਸਟ੍ਰੇਲੀਆ)                       20.50 ਕਰੋੜ
ਟ੍ਰੈਵਿਸ ਹੈੱਡ (ਆਸਟ੍ਰੇਲੀਆ)                       6.80 ਕਰੋੜ
ਜੈਦੇਵ ਉਨਾਦਕਟ (ਭਾਰਤ)                       1.60 ਕਰੋੜ
ਵਾਨਿੰਦੂ ਹਸਰੰਗਾ (ਸ਼੍ਰੀਲੰਕਾ)                      1.50 ਕਰੋੜ
ਝਟਵੇਧ ਸੁਬਰਾਮਣੀਅਮ (ਭਾਰਤ)                20 ਲੱਖ
ਆਕਾਸ਼ ਸਿੰਘ (ਭਾਰਤ)                             20 ਲੱਖ

ਕੋਲਕਾਤਾ ਨਾਈਟ ਰਾਈਡਰਜ਼
ਮਿਸ਼ੇਲ ਸਟਾਰਕ (ਆਸਟ੍ਰੇਲੀਆ)                     24.75 ਕਰੋੜ
ਮੁਜੀਬ-ਉਰ-ਰਹਿਮਾਨ (ਅਫਗਾਨਿਸਤਾਨ)          2 ਕਰੋੜ
ਸ਼ੇਰਫੇਨ ਰਦਰਫੋਰਡ (ਵੈਸਟਇੰਡੀਜ਼)                1.50 ਕਰੋੜ
ਗਸ ਐਟਕਿੰਸਨ (ਆਸਟ੍ਰੇਲੀਆ)                      1 ਕਰੋੜ
ਮਨੀਸ਼ ਪਾਂਡੇ (ਭਾਰਤ)                                  50 ਲੱਖ
ਚੇਤਨ ਸਕਾਰੀਆ (ਭਾਰਤ)                            50 ਲੱਖ
ਕੋਨਾ ਭਾਰਤ (ਭਾਰਤ)                                  50 ਲੱਖ
ਅੰਗਕ੍ਰਿਸ਼ ਰਘੁਵੰਸ਼ੀ (ਭਾਰਤ)                          20 ਲੱਖ
ਰਮਨਦੀਪ ਸਿੰਘ (ਭਾਰਤ)                             20 ਲੱਖ
ਸਾਕਿਬ ਹੁਸੈਨ (ਭਾਰਤ)                                20 ਲੱਖ
ਮੁ. ਅਰਸ਼ਦ ਖਾਨ (ਭਾਰਤ)                            20 ਲੱਖ

ਰਾਜਸਥਾਨ ਰਾਇਲਸ
ਰੋਵਮੈਨ ਪਾਵੇਲ (ਵੈਸਟਇੰਡੀਜ਼)                     7.40 ਕਰੋੜ
ਸ਼ੁਭਮ ਦੁਬੇ (ਭਾਰਤ)                                  5.80 ਕਰੋੜ
ਨੰਦਰੇ ਬਰਗਰ (ਦੱ. ਅਫਰੀਕਾ)                     50 ਲੱਖ
ਟਾਮ ਕੋਹਲਰ-ਕੈਡਮੋਰ (ਇੰਗਲੈਂਡ)                  40 ਲੱਖ
ਆਬਿਦ ਮੁਸ਼ਤਾਕ (ਭਾਰਤ)                           20 ਲੱਖ


Harpreet SIngh

Content Editor

Related News