IPL 2024 : ਬੈਂਗਲੁਰੂ ਖਿਲਾਫ ਜਿੱਤ ਨਾਲ ਆਗਾਜ਼ ਕਰਨ ਉਤਰੇਗੀ ਚੇਨਈ

Thursday, Mar 21, 2024 - 05:42 PM (IST)

ਚੇਨਈ, (ਭਾਸ਼ਾ) ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਸ਼ੁੱਕਰਵਾਰ ਨੂੰ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਰੋਮਾਂਚਕ ਕ੍ਰਿਕਟ ਦਾ ਤੋਹਫਾ ਮਿਲਣ ਦੀ ਗਾਰੰਟੀ ਹੋ ਜਾਵੇਗੀ, ਹਾਲਾਂਕਿ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਪਹਿਲਾਂ ਹੀ ਕਈ ਸਵਾਲਾਂ ਦਾ ਸਾਹਮਣਾ ਕਰ ਰਹੀਆਂ ਹਨ। ਪੰਜ ਵਾਰ ਦੀ ਚੈਂਪੀਅਨ ਅਤੇ ਪਿਛਲੀ ਜੇਤੂ ਚੇਨਈ ਦੀ ਨਜ਼ਰ ਰਿਕਾਰਡ ਛੇਵੇਂ ਖ਼ਿਤਾਬ 'ਤੇ ਹੈ। ਦੂਜੇ ਪਾਸੇ ਮਹਿਲਾ ਪ੍ਰੀਮੀਅਰ ਲੀਗ 'ਚ ਆਪਣੀ ਟੀਮ ਦੇ ਖਿਤਾਬ ਜਿੱਤਣ ਤੋਂ ਬਾਅਦ ਹੁਣ ਆਰ. ਸੀ. ਬੀ. ਪੁਰਸ਼ ਟੀਮ ਵੀ ਇਸ ਘਾਟ ਨੂੰ ਭਰਨਾ ਚਾਹੇਗੀ। ਪਰ ਦੋਨਾਂ ਟੀਮਾਂ ਨੂੰ ਕਈ ਅਣਸੁਲਝੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਚੇਨਈ ਦੀ ਹੁਣ ਧੋਨੀ ਦੀ ਬਜਾਏ ਨੌਜਵਾਨ ਰਿਤੂਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਸੱਜੇ ਹੱਥ ਦਾ ਬੱਲੇਬਾਜ਼ ਰੁਤੁਰਾਜ ਗਾਇਕਵਾੜ 2019 ਦੀ ਆਈ. ਪੀ. ਐਲ. ਨਿਲਾਮੀ ਤੋਂ ਸੀ. ਐਸ. ਕੇ. ਦੇ ਨਾਲ ਹੈ ਅਤੇ ਉਸਨੇ ਸ਼ਾਨਦਾਰ ਫਾਰਮ ਅਤੇ ਨਿਰੰਤਰਤਾ ਦਿਖਾਈ ਹੈ। ਉਸ ਦੇ ਤਕਨੀਕੀ ਹੁਨਰ ਅਤੇ ਸੰਯੁਕਤ ਬੱਲੇਬਾਜ਼ੀ ਸ਼ੈਲੀ ਨੇ ਟੀਮ ਦੇ ਪ੍ਰਮੁੱਖ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਵਜੋਂ ਉਸਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਆਈ. ਪੀ. ਐਲ. 2023 ਸੀਜ਼ਨ ਵਿੱਚ ਗਾਇਕਵਾੜ ਦਾ ਯੋਗਦਾਨ ਮਹੱਤਵਪੂਰਨ ਸੀ ਅਤੇ ਉਸਨੇ 16 ਮੈਚਾਂ ਵਿੱਚ 590 ਦੌੜਾਂ ਬਣਾਈਆਂ, ਜਿਸ ਨਾਲ ਭਵਿੱਖ ਵਿੱਚ ਟੀਮ ਦੀ ਅਗਵਾਈ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਗਿਆ।

ਕ੍ਰਿਕਟ ਦੀ ਅਦਭੁਤ ਸਮਝ ਰੱਖਣ ਵਾਲਾ ਧੋਨੀ ਦਾ ਦਿਮਾਗ ਪਹਿਲਾਂ ਵਾਂਗ ਹੀ ਤਿੱਖਾ ਹੈ ਪਰ ਉਮਰ ਦੇ ਨਾਲ-ਨਾਲ ਬੱਲੇਬਾਜ਼ ਵਜੋਂ ਉਸ ਦੀ ਚੁਸਤੀ ਵੀ ਘੱਟ ਗਈ ਹੈ। ਅਜਿਹੇ 'ਚ ਨੌਜਵਾਨਾਂ 'ਤੇ ਜ਼ਿੰਮੇਵਾਰੀ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੇ ਡੇਵੋਨ ਕੋਨਵੇ ਦੀ ਜਗ੍ਹਾ ਲਈ ਹੈ, ਜੋ ਅੰਗੂਠੇ ਦੀ ਸੱਟ ਕਾਰਨ ਆਈਪੀਐਲ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਗਿਆ ਸੀ। ਉਨ੍ਹਾਂ ਦੇ ਹਮਵਤਨ ਡੇਰਿਲ ਮਿਸ਼ੇਲ ਮੱਧਕ੍ਰਮ ਵਿੱਚ ਹੋਣਗੇ। ਮੱਧਕ੍ਰਮ ਵਿੱਚ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਤਜਰਬੇਕਾਰ ਅਜਿੰਕਿਆ ਰਹਾਣੇ ਅਤੇ ਨੌਜਵਾਨ ਰੁਤੂਰਾਜ ਗਾਇਕਵਾੜ 'ਤੇ ਹੋਵੇਗੀ। 

ਗਾਇਕਵਾੜ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਮਹਾਰਾਸ਼ਟਰ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਚੇਨਈ ਦੀ ਤਾਕਤ ਇਸਦੇ ਆਲਰਾਊਂਡਰ ਅਤੇ ਸਪਿਨਰ ਹਨ ਜੋ ਚਿਦੰਬਰਮ ਸਟੇਡੀਅਮ ਦੀ ਪਿੱਚ 'ਤੇ ਤਬਾਹੀ ਮਚਾ ਸਕਦੇ ਹਨ। ਰਵਿੰਦਰ ਜਡੇਜਾ, ਮਿਸ਼ੇਲ ਸੈਂਟਨਰ, ਮੋਈਨ ਅਲੀ, ਰਵਿੰਦਰ, ਮਹਿਸ਼ ਥਿਕਸ਼ਾਨਾ ਦੀ ਗੇਂਦਬਾਜ਼ੀ ਇੱਥੇ ਕਾਫੀ ਕਾਰਗਰ ਸਾਬਤ ਹੋਵੇਗੀ। ਸੀਐਸਕੇ ਕੋਲ ਦੀਪਕ ਚਾਹਰ ਅਤੇ ਸ਼ਾਰਦੁਲ ਠਾਕੁਰ ਵਰਗੇ ਹੁਨਰਮੰਦ ਤੇਜ਼ ਗੇਂਦਬਾਜ਼ ਵੀ ਹਨ। ਸ਼੍ਰੀਲੰਕਾ ਦੀ ਮਤਿਸ਼ਾ ਪਥੀਰਾਨਾ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਦੌਰਾਨ ਸੱਟ ਲੱਗਣ ਕਾਰਨ ਪਹਿਲੇ ਕੁਝ ਮੈਚਾਂ 'ਚ ਨਹੀਂ ਖੇਡ ਸਕਣਗੇ। ਚੇਨਈ ਨੂੰ ਡੈਥ ਓਵਰਾਂ ਵਿੱਚ ਉਸਦੀ ਕਮੀ ਮਹਿਸੂਸ ਹੋਵੇਗੀ। 

ਆਰ. ਸੀ. ਬੀ. ਨੇ 2008 ਤੋਂ ਇਸ ਮੈਦਾਨ 'ਤੇ ਚੇਨਈ ਨੂੰ ਨਹੀਂ ਹਰਾਇਆ ਹੈ। ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੂ ਪਲੇਸਿਸ 'ਤੇ ਹੋਵੇਗੀ।ਕੈਮਰਨ ਗ੍ਰੀਨ ਅਤੇ ਗਲੇਨ ਮੈਕਸਵੈੱਲ ਵੀ ਟੀਮ 'ਚ ਹਨ। ਤੇਜ਼ ਗੇਂਦਬਾਜ਼ਾਂ 'ਚ ਮੁਹੰਮਦ ਸਿਰਾਜ, ਲਾਕੀ ਫਰਗੂਸਨ, ਅਲਜ਼ਾਰੀ ਜੋਸੇਫ, ਆਕਾਸ਼ ਦੀਪ ਅਤੇ ਰੀਸ ਟੋਪਲੇ ਹਨ। ਸਪਿਨ ਗੇਂਦਬਾਜ਼ੀ ਵਿੱਚ ਵਾਨਿੰਦੂ ਹਸਾਰੰਗਾ ਦੀ ਕਮੀ ਰਹੇਗੀ ਪਰ ਮੈਕਸਵੈੱਲ ਕੋਲ ਤਜਰਬਾ ਹੈ। ਕਰਨ ਸ਼ਰਮਾ, ਹਿਮਾਂਸ਼ੂ ਸ਼ਰਮਾ ਅਤੇ ਮਯੰਕ ਡਾਗਰ ਨੂੰ ਮੈਚ ਅਭਿਆਸ ਨਹੀਂ ਮਿਲ ਸਕਿਆ।

ਟੀਮਾਂ:

ਚੇਨਈ ਸੁਪਰ ਕਿੰਗਜ਼ : ਰੁਤੂਰਾਜ ਗਾਇਕਵਾੜ (ਕਪਤਾਨ), ਮਹਿੰਦਰ ਸਿੰਘ ਧੋਨੀ, ਮੋਈਨ ਅਲੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਸ਼ਿਵਮ ਦੂਬੇ,  ਅਜੈ ਮੰਡਲ, ਮੁਕੇਸ਼ ਚੌਧਰੀ, ਅਜਿੰਕਿਆ ਰਹਾਣੇ, ਸ਼ਾਈਕ ਰਸ਼ੀਦ, ਮਿਸ਼ੇਲ ਸੈਂਟਨਰ, ਸਿਮਰਜੀਤ ਸਿੰਘ, ਨਿਸ਼ਾਂਤ ਸਿੰਧੂ, ਪ੍ਰਸ਼ਾਂਤ ਸੋਲੰਕੀ, ਮਹਿਸ਼ ਤੀਕਸ਼ਾਨਾ, ਰਚਿਨ ਰਵਿੰਦਰਾ, ਸ਼ਾਰਦੁਲ ਠਾਕੁਰ, ਡੇਰਿਲ ਮਿਸ਼ੇਲ, ਸਮੀਰ ਰਿਜ਼ਵੀ, ਮੁਸਤਫਿਜ਼ੁਰ ਰਹਿਮਾਨ, ਅਵਨੀਸ਼ ਰਾਓ ਅਰਾਵੇਲੀ। 

ਰਾਇਲ ਚੈਲੇਂਜਰਜ਼ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ, ਸੁਯਸ਼ ਪ੍ਰਭੂਦੇਸਾਈ, ਵਿਲ ਜੈਕਸ, ਮਹੀਪਾਲ ਲੋਮਰੋਰ, ਕਰਨ ਸ਼ਰਮਾ, ਮਨੋਜ ਭਡਾਂਗੇ, ਮਯੰਕ ਡਾਗਰ, ਵਿਜੇ ਕੁਮਾਰ, ਦੀਪ ਵਿਜੇ ਕੁਮਾਰ, ਵਿਜੇ ਕੁਮਾਰ, ਮੁਹੰਮਦ ਸਿਰਾਜ, ਰੀਸ ਟੋਪਲੇ, ਹਿਮਾਂਸ਼ੂ ਸ਼ਰਮਾ, ਰਾਜਨ ਕੁਮਾਰ, ਕੈਮਰਨ ਗ੍ਰੀਨ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਟੌਮ ਕੁਰਾਨ, ਲਾਕੀ ਫਰਗੂਸਨ, ਸਵਪਨਿਲ ਸਿੰਘ, ਸੌਰਵ ਚੌਹਾਨ। 

ਮੈਚ ਦਾ ਸਮਾਂ : ਰਾਤ 8 ਵਜੇ


Tarsem Singh

Content Editor

Related News