IPL 2023 : ਤਿਲਕ ਦੀ ਸ਼ਾਨਦਾਰ ਬੱਲੇਬਾਜ਼ੀ, ਮੁੰਬਈ ਨੇ ਬੈਂਗਲੁਰੂ ਨੂੰ ਦਿੱਤਾ 172 ਦੌੜਾਂ ਦਾ ਟੀਚਾ

Sunday, Apr 02, 2023 - 09:48 PM (IST)

IPL 2023 : ਤਿਲਕ ਦੀ ਸ਼ਾਨਦਾਰ ਬੱਲੇਬਾਜ਼ੀ, ਮੁੰਬਈ ਨੇ ਬੈਂਗਲੁਰੂ ਨੂੰ  ਦਿੱਤਾ 172 ਦੌੜਾਂ ਦਾ ਟੀਚਾ

ਸਪੋਰਟਸ ਡੈਸਕ-ਆਈ. ਪੀ. ਐੱਲ. 2023 ਦਾ ਪੰਜਵਾਂ ਮੈਚ ਰੋਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਬੈਂਗਲੁਰੂ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਦੋ ਝਟਕੇ ਲੱਗੇ ਜਦੋਂ ਈਸ਼ਾਨ ਕਿਸ਼ਨ 10 ਤੇ ਕੈਮਰਨ ਗ੍ਰੀਨ 5 ਦੌੜਾਂ ਬਣਾ ਕੇ ਆਊਟ ਹੋ ਗਏ। ਤਿਲਕ ਵਰਮਾ ਨੇ ਸਭ ਤੋਂ ਵੱਧ ਅਜੇਤੂ ਰਹਿੰਦੇ ਹੋਏ 9 ਚੌਕੇ ਤੇ 4 ਛੱਕਿਆਂ ਦੀ ਮਦਦ ਨਲ 84 ਦੌੜਾਂ ਦੀ ਪਾਰੀ ਖੇਡੀ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 1, ਰੀਸੇ ਟੋਪਲੇ ਨੇ 1, ਆਕਾਸ਼ ਦੀਪ ਨੇ 1, ਕਰਨ ਸ਼ਰਮਾ ਨੇ 2 ਤੇ ਮਿਸ਼ੇਲ ਬ੍ਰੇਸਵੈਲ ਨੇ 1 ਵਿਕਟ ਲਈਆਂ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ

ਇਸ ਤੋਂ ਬਾਅਦ ਮੁੰਬਈ ਦੀ ਤੀਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਤੌਰ 'ਤੇ ਡਿੱਗੀ। ਰੋਹਿਤ1 ਦੌੜ ਦੇ ਨਿੱਜੀ ਸਕੋਰ 'ਤੇ ਆਕਾਸ਼ਦੀਪ ਵਲੋਂ ਆਊਟ ਹੋਇਆ। ਮੁੰਬਈ ਦੀ ਚੌਥੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ 15 ਦੌੜਾਂ ਬਣਾ ਬ੍ਰੇਸਵੈਲ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਮੁੰਬਈ ਦੀ 6ਵੀਂ ਵਿਕਟ ਨੇਹਲ ਵਢੇਰਾ ਦੇ ਤੌਰ 'ਤੇ ਡਿੱਗੀ। ਨੇਹਲ 21 ਦੌੜਾਂ ਬਣਾ ਕਰਨ ਸ਼ਰਮਾ ਦਾ ਸ਼ਿਕਾਰ ਬਣਿਆ।ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਦੇ ਨੁਕਸਾਨ ’ਤੇ 105 ਦੌੜਾਂ ਬਣਾ ਲਈਆਂ ਹਨ। 

ਪਲੇਇੰਗ 11

ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਮਾਈਕਲ ਬ੍ਰੇਸਵੈਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਕਰਨ ਸ਼ਰਮਾ, ਹਰਸ਼ਲ ਪਟੇਲ, ਆਕਾਸ਼ਦੀਪ, ਰੀਸ ਟੋਪਲੇ, ਮੁਹੰਮਦ ਸਿਰਾਜ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਕੈਮਰਨ ਗ੍ਰੀਨ, ਤਿਲਕ ਵਰਮਾ, ਟਿਮ ਡੇਵਿਡ, ਨੇਹਲ ਵਢੇਰਾ, ਰਿਤਿਕ ਸ਼ੌਕੀਨ, ਪਿਊਸ਼ ਚਾਵਲਾ, ਜੋਫਰਾ ਆਰਚਰ, ਅਰਸ਼ਦ ਖਾਨ
 


author

Manoj

Content Editor

Related News