IPL 2023 : ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਪਲੇਅ ਆਫ ਦੀ ਜੰਗ, ਜਾਣੋ ਕਿਹੜੀ ਟੀਮ, ਕਿਸ ਦਿਨ ਤੇ ਕਿਸ ਨਾਲ ਭਿੜੇਗੀ

Monday, May 22, 2023 - 03:11 PM (IST)

IPL 2023 : ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਪਲੇਅ ਆਫ ਦੀ ਜੰਗ, ਜਾਣੋ ਕਿਹੜੀ ਟੀਮ, ਕਿਸ ਦਿਨ ਤੇ ਕਿਸ ਨਾਲ ਭਿੜੇਗੀ

ਬੈਂਗਲੁਰੂ : ਇੰਡੀਅਨ ਪ੍ਰੀਮੀਅਰ ਲੀਗ 2023 ਦੇ ਪਲੇਆਫ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਪਲੇਅ ਆਫ ਸਮੀਕਰਨ ਰਨ ਰੇਟ 'ਤੇ ਉਲਝਣ ਵਾਲਾ ਸੀ ਪਰ ਆਰਸੀਬੀ ਦੀ ਟੀਮ ਗੁਜਰਾਤ ਤੋਂ ਹਾਰ ਗਈ, ਜਿਸ ਕਾਰਨ ਮੁੰਬਈ 16 ਅੰਕਾਂ ਨਾਲ ਪਲੇਅ ਆਫ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ। ਹਾਲਾਂਕਿ ਆਰਸੀਬੀ ਕੋਲ ਵੀ 16 ਅੰਕਾਂ ਤੱਕ ਪਹੁੰਚਣ ਦਾ ਮੌਕਾ ਸੀ ਅਤੇ ਉਨ੍ਹਾਂ ਦੀ ਰਨ ਰੇਟ ਵੀ ਮੁੰਬਈ ਤੋਂ ਬਿਹਤਰ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਸੀਜ਼ਨ 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ 16ਵੇਂ ਸੀਜ਼ਨ 'ਚ ਪਲੇਅ ਆਫ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਨੇ ਆਪਣੇ 14 ਮੈਚਾਂ 'ਚੋਂ 9 ਜਿੱਤ ਕੇ 18 ਅੰਕ ਹਾਸਲ ਕੀਤੇ ਸਨ। ਅਜਿਹੇ 'ਚ ਉਹ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਰਹੀ।

ਇਹ ਵੀ ਪੜ੍ਹੋ : ਮੈਂ 'ਨਾਰਕੋ ਟੈਸਟ' ਲਈ ਤਿਆਰ ਹਾਂ, ਬਸ਼ਰਤੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਦੀ ਵੀ ਹੋਵੇ ਜਾਂਚ : ਬ੍ਰਿਜ ਭੂਸ਼ਣ

ਦੂਜੇ ਪਾਸੇ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੀ ਟੀਮ ਦੂਜੇ ਸਥਾਨ 'ਤੇ ਰਹੀ। ਸੀਐਸਕੇ ਨੇ 17 ਅੰਕਾਂ ਨਾਲ ਪਲੇਅ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਹਾਲਾਂਕਿ ਲਖਨਊ ਸੁਪਰਜਾਇੰਟਸ ਨੇ ਵੀ 17 ਅੰਕਾਂ ਦੇ ਨਾਲ ਪਲੇਅ ਆਫ ਵਿੱਚ ਪ੍ਰਵੇਸ਼ ਕਰ ਲਿਆ ਹੈ ਪਰ ਉਹ ਰਨ ਰੇਟ ਦੇ ਮਾਮਲੇ ਵਿੱਚ ਸੀਐਸਕੇ ਤੋਂ ਪਛੜ ਗਈ, ਜਿਸ ਕਾਰਨ ਉਹ ਪਲੇਅ ਆਫ ਵਿੱਚ ਤੀਜੇ ਸਥਾਨ ਉੱਤੇ ਰਹੀ। ਦੂਜੇ ਪਾਸੇ ਚੌਥੀ ਟੀਮ ਮੁੰਬਈ ਦੀ ਹੈ, ਜੋ ਆਪਣੇ ਆਖਰੀ ਲੀਗ ਮੈਚ ਵਿੱਚ ਸਨਰਾਈਜ਼ਰਜ਼ ਨੂੰ ਹਰਾ ਕੇ ਪਲੇਆਫ ਵਿੱਚ ਪਹੁੰਚੀ ਹੈ।

ਪਲੇਅ ਆਫ ਵਿੱਚ ਕਿਹੜੀ ਟੀਮ ਕਿਸਦਾ ਸਾਹਮਣਾ ਕਰੇਗੀ?

IPL 2023 ਦੇ ਪਲੇਅ ਆਫ ਵਿੱਚ ਪਹਿਲਾ ਕੁਆਲੀਫਾਇਰ 23 ਮਈ ਨੂੰ ਖੇਡਿਆ ਜਾਵੇਗਾ। ਪਹਿਲਾ ਕੁਆਲੀਫਾਇਰ ਗੁਜਰਾਤ ਟਾਈਟਨਸ ਅਤੇ ਸੀਐਸਕੇ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਜੇਤੂ ਟੀਮ ਸਿੱਧੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਵੇਗੀ ਅਤੇ ਹਾਰਨ ਵਾਲੀ ਟੀਮ ਨੂੰ ਦੂਜੇ ਕੁਆਲੀਫਾਇਰ ਵਿੱਚ ਇੱਕ ਹੋਰ ਮੌਕਾ ਮਿਲੇਗਾ। ਪਹਿਲੇ ਕੁਆਲੀਫਾਇਰ ਤੋਂ ਬਾਅਦ 24 ਮਈ ਨੂੰ ਐਲੀਮੀਨੇਟਰ ਮੈਚ ਖੇਡਿਆ ਗਿਆ। ਐਲੀਮੀਨੇਟਰ ਮੈਚ ਲਖਨਊ ਅਤੇ ਮੁੰਬਈ ਵਿਚਾਲੇ ਹੋਵੇਗਾ।

ਇਹ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ ’ਚ ਪੰਜਾਬ ਦੀ ਧੀ ਅਵਨੀਤ ਕੌਰ ਨੇ ਵਧਾਇਆ ਮਾਣ, ਜਿੱਤਿਆ ਕਾਂਸੀ ਤਮਗਾ

ਇਸ ਮੈਚ ਵਿੱਚ ਜੇਤੂ ਟੀਮ ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਨਾਲ ਭਿੜੇਗੀ। ਦੂਜੇ ਪਾਸੇ ਜੋ ਟੀਮ ਐਲੀਮੀਨੇਟਰ 'ਚ ਹਾਰੇਗੀ, ਉਸ ਦਾ ਸਫਰ IPL 2023 'ਚ ਉੱਥੇ ਹੀ ਰੁਕ ਜਾਵੇਗਾ, ਯਾਨੀ ਉਹ ਲੀਗ 'ਚ ਚੌਥੇ ਸਥਾਨ 'ਤੇ ਰਹੇਗੀ। ਅਜਿਹੇ 'ਚ 26 ਮਈ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਮੈਚ 'ਚ ਦੂਜੇ ਫਾਈਨਲਿਸਟ ਦਾ ਫੈਸਲਾ ਹੋਵੇਗਾ। ਦੂਜੇ ਕੁਆਲੀਫਾਇਰ ਦੀ ਜੇਤੂ ਟੀਮ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫਾਈਨਲ ਮੈਚ ਖੇਡੇਗੀ।

ਪਲੇਅ ਆਫ ਸ਼ਡਿਊਲ

ਗੁਜਰਾਤ ਬਨਾਮ ਚੇਨਈ, 23 ਮਈ, ਐਮ ਚਿਦਾਂਬਰਮ ਸਟੇਡੀਅਮ (ਕੁਆਲੀਫਾਇਰ-1)

ਲਖਨਊ ਬਨਾਮ ਮੁੰਬਈ, 24 ਮਈ, ਐਮ ਚਿਦਾਂਬਰਮ ਸਟੇਡੀਅਮ (ਐਲੀਮੀਨੇਟਰ)

TBC vs TBC, 26 ਮਈ, ਨਰਿੰਦਰ ਮੋਦੀ ਸਟੇਡੀਅਮ (ਕੁਆਲੀਫਾਇਰ-2)

ਫਾਈਨਲ ਮੈਚ, 28 ਮਈ, ਨਰਿੰਦਰ ਮੋਦੀ ਸਟੇਡੀਅਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News