IPL 2023, CSK vs SRH : ਸਟੋਕਸ ਦੀ ਫਿਟਨੈੱਸ ਨਾਲ ਚੇਨਈ ਦੀਆਂ ਸਨਰਾਈਜ਼ਰਜ਼ ਖ਼ਿਲਾਫ਼ ਵਧੀਆਂ ਉਮੀਦਾਂ

Friday, Apr 21, 2023 - 12:35 PM (IST)

IPL 2023, CSK vs SRH : ਸਟੋਕਸ ਦੀ ਫਿਟਨੈੱਸ ਨਾਲ ਚੇਨਈ ਦੀਆਂ ਸਨਰਾਈਜ਼ਰਜ਼ ਖ਼ਿਲਾਫ਼ ਵਧੀਆਂ ਉਮੀਦਾਂ

ਚੇਨਈ (ਭਾਸ਼ਾ)- ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿੱਚ ਸ਼ੁੱਕਰਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਹੋਣ ਵਾਲੇ ਮੈਚ ਵਿੱਚ ਉਮੀਦ ਹੋਵੇਗੀ ਕਿ ਉਸ ਦਾ ਸਟਾਰ ਆਲਰਾਊਂਡਰ ਬੇਨ ਸਟੋਕਸ ਆਖਰਕਾਰ ਫਿੱਟ ਹੋ ਕੇ ਮੈਦਾਨ ਵਿਚ ਉਤਰੇਗਾ। ਸਟੋਕਸ ਪੈਰ ਦੀ ਸੱਟ ਕਾਰਨ ਪਿਛਲੇ ਤਿੰਨ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ ਪਰ ਚੇਨਈ ਲਈ ਇਹ ਰਾਹਤ ਦੀ ਗੱਲ ਹੈ ਕਿ ਉਹ ਹੁਣ ਫਿੱਟ ਹੈ ਅਤੇ ਚੋਣ ਲਈ ਉਪਲਬਧ ਹੈ।

ਇਹ ਵੀ ਪੜ੍ਹੋ : ਟਵਿਟਰ ਨੇ ਕੋਹਲੀ, ਰੋਹਿਤ ਤੇ ਯੁਵਰਾਜ ਸਣੇ ਕਈ ਕ੍ਰਿਕਟ ਖਿਡਾਰੀਆਂ ਦੇ ਖਾਤਿਆਂ ਤੋਂ ਹਟਾਇਆ 'ਬਲੂ ਟਿੱਕ'

ਸਟੋਕਸ ਨੇ ਬੁੱਧਵਾਰ ਨੂੰ ਅਭਿਆਸ ਸੈਸ਼ਨ 'ਚ ਵੀ ਹਿੱਸਾ ਲਿਆ ਸੀ। ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) 'ਤੇ ਕਰੀਬੀ ਜਿੱਤ ਦਰਜ ਕਰਨ ਤੋਂ ਬਾਅਦ ਚੇਨਈ ਦੀ ਟੀਮ ਆਪਣੇ ਘਰੇਲੂ ਮੈਦਾਨ 'ਤੇ ਵਾਪਸੀ ਕਰ ਰਹੀ ਹੈ ਅਤੇ ਅਜਿਹੇ 'ਚ ਇੰਗਲੈਂਡ ਦੇ ਕਪਤਾਨ ਦੀ ਵਾਪਸੀ ਉਨ੍ਹਾਂ ਨੂੰ ਹੋਰ ਮਜ਼ਬੂਤੀ ਦੇਵੇਗੀ। ਉਸ ਦੇ ਵਿਰੋਧੀ ਸਨਰਾਈਜ਼ਰਜ਼ ਨੂੰ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਨੇ ਡੇਵੋਨ ਕੋਨਵੇਅ ਅਤੇ ਰੁਤੁਰਾਜ ਗਾਇਕਵਾੜ ਦੀ ਸਲਾਮੀ ਜੋੜੀ ਅਤੇ ਸ਼ਿਵਮ ਦੂਬੇ ਦੀ ਹਮਲਾਵਰ ਪਾਰੀ ਦੀ ਮਦਦ ਨਾਲ ਆਖਰੀ ਮੈਚ ਵਿੱਚ ਵੱਡਾ ਸਕੋਰ ਬਣਾਇਆ ਸੀ। ਜਿਸ ਤਰ੍ਹਾਂ ਅਜਿੰਕਿਆ ਰਹਾਣੇ ਬਿਨਾਂ ਕਿਸੇ ਚਿੰਤਾ ਦੇ ਹਮਲਾਵਰ ਤਰੀਕੇ ਨਾਲ ਬੱਲੇਬਾਜ਼ੀ ਕਰ ਰਹੇ ਹਨ, ਉਸ ਨਾਲ ਚੇਨਈ ਦੀ ਟੀਮ ਮਜ਼ਬੂਤ ​​ਹੋਈ ਹੈ ਪਰ ਉਸ ਦੇ ਹੋਰ ਬੱਲੇਬਾਜ਼ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ।

ਇਹ ਵੀ ਪੜ੍ਹੋ : KL ਰਾਹੁਲ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਦੂਜੇ ਪਾਸੇ ਸਨਰਾਈਜ਼ਰਜ਼ ਨੂੰ ਆਪਣੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਅਤੇ ਕਪਤਾਨ ਏਡਨ ਮਾਰਕਰਮ ਨੂੰ ਇਸ 'ਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਸਨਰਾਈਜ਼ਰਜ਼ ਨੂੰ ਜੇਕਰ ਚੇਨਈ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਹਰਾਉਣਾ ਹੈ ਤਾਂ ਉਸ ਦੇ ਸਾਰੇ ਬੱਲੇਬਾਜ਼ਾਂ ਨੂੰ ਲਾਭਦਾਇਕ ਯੋਗਦਾਨ ਦੇਣਾ ਹੋਵੇਗਾ। ਸਨਰਾਈਜ਼ਰਜ਼ ਨੂੰ ਪਿਛਲੇ ਮੈਚ 'ਚ ਪਾਵਰ ਪਲੇਅ 'ਚ ਵਿਕਟ ਗਵਾਉਣ ਦਾ ਨੁਕਸਾਨ ਝੱਲਣਾ ਪਿਆ ਸੀ ਅਤੇ ਉਸ ਤੋਂ ਬਾਅਦ ਟੀਮ ਦੇ ਮੁੱਖ ਕੋਚ ਬ੍ਰਾਇਨ ਲਾਰਾ ਨੇ ਕਿਹਾ ਸੀ ਕਿ ਮੱਧਕ੍ਰਮ ਦੇ ਬੱਲੇਬਾਜ਼ ਨੂੰ ਅੰਤ ਤੱਕ ਬਣੇ ਰਹਿਣਾ ਹੋਵੇਗਾ। ਸਨਰਾਈਜ਼ਰਜ਼ ਵੀ ਹੈਰੀ ਬਰੂਕ 'ਤੇ ਭਰੋਸਾ ਕਰੇਗੀ। ਜੇਕਰ ਉਸ ਦਾ ਬੱਲਾ ਕੰਮ ਕਰਦਾ ਹੈ ਤਾਂ ਚੇਨਈ ਲਈ ਉਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਵੇਗਾ। ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਚ ਲਗਾਤਾਰਤਾ ਦੀ ਕਮੀ ਰਹੀ ਹੈ। ਉਨ੍ਹਾਂ ਦੀ ਟੀਮ 'ਚ ਵਾਸ਼ਿੰਗਟਨ ਸੁੰਦਰ ਹੈ, ਜਿਸ ਦਾ ਇਹ ਘਰੇਲੂ ਮੈਦਾਨ ਹੈ ਅਤੇ ਉਹ ਆਪਣੀ ਖਾਸ ਛਾਪ ਛੱਡ ਕੇ ਟੀਮ ਨੂੰ ਜਿੱਤ ਵੱਲ ਲਿਜਾਣ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ: ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)


author

cherry

Content Editor

Related News