IPL 2023 : ਰਾਜਸਥਾਨ ਨੇ ਚੇਨਈ ਨੂੰ ਦਿੱਤਾ 176 ਦੌੜਾਂ ਦਾ ਟੀਚਾ
Wednesday, Apr 12, 2023 - 09:30 PM (IST)
ਸਪੋਰਟਸ ਡੈਸਕ : ਆਈਪੀਐਲ 2023 ਦਾ 17ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਅੱਜ ਚੇਨਈ ਦੇ ਐਮਏ ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਚੇਨਈ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 10 ਦੌੜਾਂ ਬਣਾ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋ ਗਿਆ। ਰਾਜਸਥਾਨ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਦੇਵਦੱਤ ਪਡੀਕੱਲ 38 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਰਾਜਸਥਾਨ ਦੀ ਤੀਜੀ ਵਿਕਟ ਸੰਜੂ ਸੈਮਸਨ ਦੇ ਤੌਰ 'ਤੇ ਡਿੱਗੀ। ਸੰਜੂ ਸੈਮਸਨ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਰਵਿੰਦਰ ਜਡੇਜਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਰਵੀਚੰਦਰਨ ਅਸ਼ਵਿਨ 30 ਦੌੜਾਂ ਬਣਾ ਆਕਾਸ਼ ਸਿੰਘ ਵਲੋਂ ਆਊਟ ਹੋਏ। ਜੋਸ ਬਟਲਰ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਮੋਈਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਸ਼ਿਮਰੋਨ ਹੇਟਮਾਇਰ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਚੇਨਈ ਵਲੋਂ ਆਕਾਸ਼ ਸਿੰਘ ਨੇ 2, ਤੁਸ਼ਾਰ ਦੇਸ਼ਪਾਂਡੇ ਨੇ 2, ਰਵਿੰਦਰ ਜਜੇਡਾ 2 ਤੇ ਮੋਈਨ ਅਲੀ ਨੇ 1 ਵਿਕਟ ਲਈਆਂ।
ਹੈੱਡ ਟੂ ਹੈੱਡ
ਕੁੱਲ ਮੈਚ - 26
ਚੇਨਈ - 15 ਜਿੱਤੇ
ਰਾਜਸਥਾਨ - 11 ਜਿੱਤੇ
ਇਹ ਵੀ ਪੜ੍ਹੋ : IPL 2023 : ਮੁੰਬਈ ਨੇ ਖੋਲ੍ਹਿਆ ਖਾਤਾ, ਦਿੱਲੀ ਨੂੰ 6 ਵਿਕਟਾਂ ਨਾਲ ਦਿੱਤੀ ਮਾਤ
ਪਿਛਲੇ ਪੰਜ ਮੈਚ
ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਨੇ ਚਾਰ ਮੈਚ ਜਿੱਤੇ ਹਨ। ਦੂਜੇ ਪਾਸੇ ਚੇਨਈ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ।
ਪਿੱਚ ਰਿਪੋਰਟ
ਐੱਮਏ ਚਿਦਾਂਬਰਮ ਸਟੇਡੀਅਮ ਦੀ ਪਿੱਚ ਸਪਿਨ ਦੇ ਅਨੁਕੂਲ ਹੈ। ਗੇਂਦ ਸਤ੍ਹਾ 'ਤੇ ਥੋੜ੍ਹੀ ਪਕੜ ਰਖਦੀ ਹੈ ਅਤੇ ਸਪਿਨਰਾਂ ਨੂੰ ਸਤ੍ਹਾ ਤੋਂ ਕਾਫੀ ਸਹਾਇਤਾ ਮਿਲੇਗੀ। ਬੱਲੇਬਾਜ਼ਾਂ ਨੂੰ ਆਪਣੇ ਸਟ੍ਰੋਕ ਖੁੱਲ੍ਹ ਕੇ ਖੇਡਣਾ ਤੋਂ ਪਹਿਲਾਂ ਮੱਧ ਵਿਚ ਕੁਝ ਸਮਾਂ ਬਿਤਾਉਣਾ ਪਵੇਗਾ
ਮੌਸਮ
ਬੁੱਧਵਾਰ ਨੂੰ ਆਸਮਾਨ ਸਾਫ ਰਹੇਗਾ ਅਤੇ ਤਾਪਮਾਨ 26 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੈਲਬੌਰਨ 'ਚ 'ਕਿੰਗਜ਼ ਕਬੱਡੀ ਕੱਪ' ਦਾ ਆਯੋਜਨ, ਲਾਡ ਜੌਹਲ ਦਾ ਰੇਂਜ਼ ਰੋਵਰ ਨਾਲ ਹੋਵੇਗਾ ਸਨਮਾਨ
ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਜੇਸਨ ਹੋਲਡਰ, ਕੁਲਦੀਪ ਸੇਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
ਚੇਨਈ ਸੁਪਰ ਕਿੰਗਜ਼ : ਡੇਵੋਨ ਕਾਨਵੇ, ਰੁਤੁਰਾਜ ਗਾਇਕਵਾੜ, ਅਜਿੰਕਯ ਰਹਾਣੇ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ/ਕਪਤਾਨ), ਸਿਸੰਡਾ ਮਗਾਲਾ, ਮਹੇਸ਼ ਥੀਕਸ਼ਾਨਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।