IPL 2023 : ਮੁੰਬਈ ਨੇ ਚੇਨਈ ਨੂੰ ਦਿੱਤਾ 158 ਦੌੜਾਂ ਦਾ ਟੀਚਾ
Saturday, Apr 08, 2023 - 09:24 PM (IST)

ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ IPL 2023 ਦਾ 12ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ।। ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਚੇਨਈ ਨੂੰ ਜਿੱਤ 158 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ’ਚ ਲੱਗਾ, ਜੋ 21 ਦੌੜਾਂ ਬਣਾ ਕੇ ਆਊਟ ਹੋਇਆ। ਮੁੰਬਈ ਨੂੰ ਦੂਜਾ ਝਟਕਾ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਲੱਗਾ। ਈਸ਼ਾਨ 5 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਰਵਿੰਦਰ ਜਡੇਜਾ ਨੂੰ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਸੂਰਯਕੁਮਾਰ ਯਾਦਵ 1 ਦੌੜ, ਕੈਮਰੂਨ ਗ੍ਰੀਨ 12 ਦੌੜਾਂ ਤੇ ਅਰਸ਼ਦ ਖਾਨ 2 ਦੌੜਾਂ, ਤਿਲਕ ਵਰਮਾ 22 ਦੌੜਾਂ ਟ੍ਰਿਟਸਨ ਸਟੱਬਸ 5 ਦੌੜਾਂ ਤੇ ਟਿਮ ਡੇਵਿਡ 31 ਦੌੜਾਂ ਬਣਾ ਆਊਟ ਹੋਏ। ਮੁੰਬਈ ਨੇ 19. 1 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 146 ਦੌੜਾਂ ਬਣਾ ਲਈਆਂ ਹਨ।
ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਟ੍ਰਿਸਟਨ ਸਟੱਬਸ, ਅਰਸ਼ਦ ਖਾਨ, ਰਿਤਿਕ ਸ਼ੌਕੀਨ, ਪਿਊਸ਼ ਚਾਵਲਾ, ਜੇਸਨ ਬਹਿਰਨਡੋਰਫ
ਚੇਨਈ ਸੁਪਰ ਕਿੰਗਜ਼ : ਡੇਵੋਨ ਕੌਨਵੇ, ਰੁਤੂਰਾਜ ਗਾਇਕਵਾੜ, ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਡਬਲਯੂ/ਸੀ), ਸ਼ਿਵਮ ਦੁਬੇ, ਡਵੇਨ ਪ੍ਰੀਟੋਰੀਅਸ, ਦੀਪਕ ਚਾਹਰ, ਮਿਸ਼ੇਲ ਸੈਂਟਨਰ, ਸਿਸੰਡਾ ਮਗਾਲਾ, ਤੁਸ਼ਾਰ ਦੇਸ਼ਪਾਂਡੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।