IPL 2023 : ਗੁਜਰਾਤ ਨੇ ਰਾਜਸਥਾਨ ਨੂੰ ਦਿੱਤਾ 178 ਦੌੜਾਂ ਦਾ ਟੀਚਾ

Sunday, Apr 16, 2023 - 09:18 PM (IST)

ਸਪੋਰਟਸ ਡੈਸਕ : IPL 2023 ਦਾ 23ਵਾਂ ਮੈਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਰਾਜਸਥਾਨ ਨੂੰ ਜਿੱਤ ਲਈ 178 ਦੌੜਾਂ ਦਾ ਟੀਚਾ ਦਿੱਤਾ।

ਪਹਿਲਾ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ 4 ਦੌੜਾਂ ਬਣਾ ਬੋਲਟ ਵਲੋਂ ਆਊਟ ਹੋ ਗਿਆ। ਗੁਜਰਾਤ ਦੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ  ਸਾਈ ਸੁਦਰਸ਼ਨ 20 ਦੌੜਾਂ ਬਣਾ ਰਨਆਊਟ ਹੋ ਗਿਆ। ਗੁਜਰਾਤ ਦੀ ਤੀਜੀ ਵਿਕਟ ਕਪਤਾਨ ਹਾਰਦਿਕ ਪੰਡਯਾ ਦੇ ਤੌਰ 'ਤੇ ਡਿੱਗੀ। ਹਾਰਦਿਕ 29 ਦੌੜਾਂ ਬਣਾ ਚਾਹਲ ਦਾ ਸ਼ਿਕਾਰ ਬਣਿਆ। ਗੁਜਰਾਤ ਦੀ ਚੌਥੀ ਵਿਕਟ ਸ਼ੁਭਮਨ ਗਿੱਲ ਦੇ ਤੌਰ 'ਤੇ ਡਿੱਗੀ। ਸ਼ੁਭਮਨ 45 ਦੌੜਾਂ ਬਣਾ ਸੰਦੀਪ ਸ਼ਰਮਾ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਅਭਿਨਵ ਮਨੋਹਰ ਨੇ 27 ਦੌੜਾਂ ਬਣਾ ਜ਼ਾਂਪਾ ਵਲੋਂ ਆਊਟ ਹੋਏ ਜਦਕਿ ਡੇਵਿਡ ਮਿਲਰ 46 ਦੌੜਾਂ ਬਣਾ ਸੰਦੀਪ ਸ਼ਰਮਾ ਵਲੋਂ ਆਊਟ ਹੋਏ। ਰਾਜਸਥਾਨ ਲਈ ਟ੍ਰੇਂਟ ਬੋਲਟ ਨੇ 1, ਸੰਦੀਪ ਸ਼ਰਮਾ ਨੇ 2, ਐਡਮ ਜ਼ਾਂਪਾ 1 ਤੇ ਯੁਜਵੇਂਦਰ ਚਾਹਲ ਨੇ 1 ਵਿਕਟ ਲਈ। 

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਦਾ ਬੇਹੱਦ ਕਰੀਬੀ ਸਾਥੀ ਜੋਗਾ ਸਿੰਘ ਅਦਾਲਤ ’ਚ ਪੇਸ਼, 3 ਦਿਨਾ ਰਿਮਾਂਡ ’ਤੇ ਭੇਜਿਆ

ਪਲੇਇੰਗ 11

ਗੁਜਰਾਤ ਟਾਈਟਨਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਸ਼ਿਮਰੋਨ ਹੈਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਐਡਮ ਜ਼ਾਂਪਾ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ

ਰਾਜਸਥਾਨ ਰਾਇਲਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਧਰਸਨ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਰਾਹੁਲ ਤੇਵਾਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਮੁਹੰਮਦ ਸ਼ੰਮੀ, ਮੋਹਿਤ ਸ਼ਰਮਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Manoj

Content Editor

Related News