IPL 2023: ਮੌਜੂਦਾ ਚੈਂਪੀਅਨ ਦਾ ਜੇਤੂ ਆਗਾਜ਼, ਪਹਿਲੇ ਮੁਕਾਬਲੇ 'ਚ ਗੁਜਰਾਤ ਟਾਈਟਨਜ਼ ਨੇ ਚੇਨੰਈ ਨੂੰ ਹਰਾਇਆ
Friday, Mar 31, 2023 - 11:41 PM (IST)
ਸਪੋਰਟਸ ਡੈਸਕ: ਮੌਜੂਦਾ ਆਈ.ਪੀ.ਐੱਲ. ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇਸ ਸਾਲ ਦੇ ਟੂਰਨਾਮੈਂਟ ਦਾ ਆਗਾਜ਼ ਜਿੱਤ ਨਾਲ ਕੀਤਾ ਹੈ। ਆਈ.ਪੀ.ਐੱਲ. 2023 ਦੇ ਸ਼ੁਰੂਆਤੀ ਮੈਚ ਵਿਚ ਗੁਜਰਾਤ ਟਾਈਟਨਜ਼ ਤੇ ਚੇਨੰਈ ਸੁਪਰ ਕਿੰਗਜ਼ ਦੀਆਂ ਟੀਮਾਂ ਭਿੜੀਆਂ। ਗੁਜਰਾਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 5 ਵਿਕਟਾਂ ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ।
ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ
ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਚੇਨੰਈ ਸੁਪਰ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਚੇਨੰਈ ਦੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਨੇ 50 ਗੇਂਦਾਂ ਵਿਚ 9 ਛੱਕੇ ਤੇ 4 ਚੌਕਿਆਂ ਨਾਲ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਡਵੇਨ ਕੋਨਵੇ 1, ਮੋਇਨ ਅਲੀ 23, ਬੇਨ ਸਟੋਕਸ 7, ਅੰਬਾਤੀ ਰਾਇਡੂ 12, ਰਵਿੰਦਰ ਜਡੇਜਾ 1, ਧੋਨੀ ਨੇ 14 ਤੇ ਮਿਸ਼ੇਲ ਸੈਂਟਨਰ ਨੇ 1 ਦੌੜ ਬਣਾਈ। ਚੇਨੰਈ ਸੁਪਰ ਕਿੰਗਜ਼ ਨੇ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਬਣਾਈਆਂ ਤੇ ਗੁਜਰਾਤ ਟਾਈਟਨਜ਼ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਦੇ ਬਹਾਨੇ ਭਾਰਤ ਦੀ ਰੂਸ-ਯੂਕ੍ਰੇਨ ਨੀਤੀ ’ਤੇ ਦਬਾਅ ਬਣਾਉਣਾ ਚਾਹੁੰਦਾ ਹੈ ਅਮਰੀਕਾ ਤੇ ਜਰਮਨੀ : ਭਾਜਪਾ
ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਰਿਧੀਮਾਨ ਸਾਹਾ ਤੇ ਸ਼ੁਭਮਨ ਗਿੱਲ ਨੇ ਤੇਜ਼ ਤੇ ਸੰਭਲੀ ਹੋਈ ਸ਼ੁਰੂਆਤ ਦਿੱਤੀ। ਰਾਜਵਰਧਨ ਨੇ ਗੁਜਰਾਤ ਨੇ ਰਿਧੀਮਾਨ ਸਾਹਾ (25) ਦਾ ਵਿਕਟ ਲੈ ਕੇ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਨੇ ਅਰਧ ਸੈਂਕੜੇ ਤੋਂ ਵੱਧ ਦੀ ਸਾਂਝੇਦਾਰੀ ਨਾਲ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਸ਼ੁਭਮਨ ਗਿੱਲ ਨੇ 36 ਗੇਂਦਾਂ ਵਿਚ 3 ਛੱਕਿਆਂ ਤੇ 6 ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਗੁਜਰਾਤ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹੀ 5 ਵਿਕਟਾਂ ਦੇ ਨੁਕਸਾਨ ਨਾਲ 182 ਦੌੜਾਂ ਬਣਾ ਕੇ ਪਹਿਲਾ ਮੈਚ ਆਪਣੇ ਨਾਂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।