IPL 2023 : RCB ਨੂੰ ਵੱਡਾ ਝਟਕਾ, ਸੱਟ ਕਾਰਨ ਸਟਾਰ ਬੱਲੇਬਾਜ਼ ਰਜਤ ਪਾਟੀਦਾਰ ਦਾ ਖੇਡਣਾ ਸ਼ੱਕੀ

03/26/2023 4:15:29 PM

ਨਵੀਂ ਦਿੱਲੀ : ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) 2023 ਦੀ ਸ਼ੁਰੂਆਤ 31 ਮਾਰਚ ਤੋਂ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਰਾਇਲ ਚੈਲੰਜਰ ਬੈਂਗਲੁਰੂ (ਆਰਸੀਬੀ)  ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਸੀਬੀ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਰਜਤ ਪਾਟੀਦਾਰ ਅੱਧੇ ਆਈਪੀਐੱਲ ਤਕ ਟੀਮ ਤੋਂ ਬਾਹਰ ਹੋ ਸਕਦੇ ਹਨ। ਰਜਤ ਪਾਟੀਦਾਰ ਨੇ ਆਈਪੀਐੱਲ਼ 2022 ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਰਜਤ ਦੀ ਅੱਡੀ ਵਿੱਚ ਸੱਟ ਲੱਗੀ ਹੋਈ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਲੀਗ ਦੇ ਪਹਿਲੇ ਹਾਫ ਵਿਚ ਰਜਤ ਨੂੰ ਖੇਡਦੇ ਨਹੀਂ ਦੇਖਿਆ ਜਾਵੇਗਾ। 

ਜ਼ਿਕਰਯੋਗ ਹੈ ਕਿ ਰਜਤ ਨੂੰ ਆਪਣੀ ਸੱਟ ਤੋਂ ਉਭਰਨ ਵਿੱਚ ਸਮਾਂ ਲੱਗੇਗਾ। ਭਾਰਤੀ ਪ੍ਰੀਮੀਅਰ ਲੀਗ ਦੇ ਕੁਝ ਦਿਨ ਹੀ ਰਹਿੰਦੇ ਹਨ ਅਤੇ ਆਰਸੀਬੀ ਦੇ ਲਈ ਇਹ ਖਬਰ ਕਿਸੇ ਵੱਡ ਝਟਕੇ ਤੋਂ ਘੱਟ ਨਹੀਂ  ਹੈ। ਇੱਕ ਰਿਪੋਰਟ ਮੁਤਾਬਕ ਰਜਤ ਪਾਟੀਦਾਰ ਫਿਲਹਾਲ ਬੈਂਗਲੁਰੂ ਦੇ ਐਨਸੀਏ ਰਿਹੈਬ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਅਗਲੇ ਤਿੰਨ ਹਫ਼ਤਿਆਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇੱਕ ਐਮਆਰਆਈ ਸਕੈਨ ਟੂਰਨਾਮੈਂਟ ਦੇ ਦੂਸਰੇ ਭਾਗ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੈਅ ਕਰੇਗਾ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੈਂਪ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ ਅਤੇ ਰਾਇਲ ਚੈਲੰਜਰਸ ਦੇ ਨਾਲ ਜੁੜਨੇ ਤੋਂ ਪਹਿਲਾਂ ਐਨਸੀਏ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। 

ਇਹ ਵੀ ਪੜ੍ਹੋ : 1st ODI : ਨਿਊਜ਼ੀਲੈਂਡ ਦੀ ਸ਼੍ਰੀਲੰਕਾ 'ਤੇ ਵੱਡੀ ਜਿੱਤ, 198 ਦੌੜਾਂ ਨਾਲ ਹਰਾਇਆ

ਹੁਣ ਵਿਰਾਟ ਕੋਹਲੀ ਟੀਮ ਦੇ ਕਪਤਾਨ ਫਾਫ ਦੇ ਨਾਲ ਬੱਲਲੇਬਾਜ਼ੀ ਕਰਨਾ ਜਾਰੀ ਰੱਖਣਗੇ। ਹੁਣ ਇਹ ਦੇਖਣਾ ਅਹਿਮ ਹੋਵੇਗਾ ਕਿ ਕੋਹਲੀ ਤੀਜੇ ਨੰਬਰ 'ਤੇ ਬੱਲਲੇਬਾਜ਼ੀ ਕਰਦੇ ਹਨ ਜਾਂ ਫਿਰ ਡੂ ਪਲੇਸਿਸ ਦੇ ਨਾਲ ਓਪਨਿੰਗ ਕਰਨਗੇ। ਹੁਣ ਭਾਰਤ ਦੇ ਪੂਰਬ ਕਪਤਾਨ ਕੋਹਲੀ ਸਲਾਮੀ ਬਲੇਬਾਜ਼ ਦੇ ਰੂਪ ਵਿੱਚ ਖੇਡਦੇ ਨਜ਼ਰ ਆਉਣਗੇ। ਉੱਥੇ ਹੀ ਰਜਤ ਪਾਟੀਦਾਰ ਪਿਛਲੇ ਸਾਲ 2022 ਦੀ ਮੇਗਾ ਨੀਲਾਮੀ ਵਿੱਚ ਨਹੀਂ ਚੁਣਿਆ ਗਿਆ ਸੀ ਪਰ ਵਿਕਟਕਿਪਰ ਲਵਨਿਥ ਸਿਸੋਦਿਆ ਦੇ ਸੱਟ ਲੱਗੇ ਹੋਣ ਦੇ ਬਾਅਦ ਵੀ ਚੁਣਿਆ ਗਿਆ ਸੀ। 

ਡੂ ਪਲੇਸਿਸ ਅਤੇ ਕੋਹਲੀ ਦੇ ਬਾਅਦ ਆਰਸੀਬੀ ਦੇ ਲਈ ਤੀਜੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਹਨ। ਰਜਤ ਨੇ 152.75 ਦੀ ਸਟ੍ਰਾਈਕ ਰੇਟ ਤੋਂ ਸੱਤ ਪਾਰੀਆਂ ਵਿੱਚ 333 ਦੌੜਾਂ ਬਣਾਈਆਂ ਹਨ। ਪਾਟੀਦਾਰ ਤੋਂ ਇਲਾਵਾ ਜੋਸ਼ ਹੇਜਲਵੁੱਡ ਦੇ ਖੇਡਣ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਨੇ ਪਹਿਲੇ ਦੋ ਟੈਸਟ ਮੈਚਾਂ ਦੇ ਬਾਅਦ ਫਰਵਰੀ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਵਿਚਕਾਰ ਵੀ ਘਰ ਤੋਂ ਉਡਾਣ ਭਰੀ ਸੀ। ਹੇਜਲਵੁੱਡ ਦੀ ਫਿਟਨਸ ਉੱਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News