IPL 2023: ਚੇਨਈ ਨੂੰ ਵੱਡਾ ਝਟਕਾ, ਫਾਈਨਲ ਤੋਂ ਪਹਿਲਾਂ ਹੋਇਆ ਸੰਨਿਆਸ ਦਾ ਐਲਾਨ

Sunday, May 28, 2023 - 07:03 PM (IST)

ਸਪੋਰਟਸ ਡੈਸਕ: ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐਲ. 2023 ਦੇ ਫਾਈਨਲ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਅਨੁਭਵੀ ਬੱਲੇਬਾਜ਼ ਅੰਬਾਤੀ ਰਾਇਡੂ ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਆਪਣੀ ਟੀਮ ਦੇ ਆਈ. ਪੀ. ਐਲ. 2023 ਦੇ ਫਾਈਨਲ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਰਾਇਡੂ ਨੇ ਟਵਿੱਟਰ 'ਤੇ ਘੋਸ਼ਣਾ ਕੀਤੀ, "2 ਮਹਾਨ ਟੀਮਾਂ MI ਅਤੇ CSK, 204 ਮੈਚ, 14 ਸੀਜ਼ਨ, 11 ਪਲੇਆਫ, 8 ਫਾਈਨਲ, 5 ਟਰਾਫੀਆਂ। ਉਮੀਦ ਹੈ ਕਿ ਅੱਜ ਰਾਤ 6ਵੀਂ ਆਵੇਗੀ। ਇਹ ਕਾਫੀ ਲੰਬਾ ਸਫਰ ਰਿਹਾ ਹੈ। ਮੈਂ ਫੈਸਲਾ ਕੀਤਾ ਹੈ ਕਿ ਅੱਜ ਰਾਤ ਦਾ ਫਾਈਨਲ। IPL ਵਿੱਚ ਮੇਰਾ ਆਖਰੀ ਮੈਚ ਹੋਵੇਗਾ। ਮੈਨੂੰ ਇਸ ਮਹਾਨ ਟੂਰਨਾਮੈਂਟ ਵਿੱਚ ਖੇਡਣ ਦਾ ਬਹੁਤ ਮਜ਼ਾ ਆਇਆ। ਤੁਹਾਡਾ ਸਾਰਿਆਂ ਦਾ ਧੰਨਵਾਦ। ਨੋ ਯੂ ਟਰਨ।'

ਇਹ ਵੀ ਪੜ੍ਹੋ : IPL 2023: ਚੈਂਪੀਅਨ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 13 ਕਰੋੜ

ਰਾਇਡੂ ਨੇ 2010 ਵਿੱਚ ਮੁੰਬਈ ਇੰਡੀਅਨਜ਼ ਨਾਲ ਆਪਣੇ ਆਈ. ਪੀ. ਐਲ. ਦੀ ਸ਼ੁਰੂਆਤ ਕੀਤੀ ਅਤੇ 2017 ਸੀਜ਼ਨ ਤੱਕ ਤਿੰਨ ਖਿਤਾਬ ਜਿੱਤੇ। ਰਾਇਡੂ ਨੂੰ 2018 ਸੀਜ਼ਨ ਲਈ CSK ਦੁਆਰਾ ਖਰੀਦਿਆ ਗਿਆ ਸੀ, ਜਿੱਥੇ ਉਸਨੇ 16 ਪਾਰੀਆਂ ਵਿੱਚ 43 ਦੀ ਔਸਤ ਨਾਲ 602 ਦੌੜਾਂ ਬਣਾ ਕੇ ਆਪਣਾ ਸਰਵਸ਼੍ਰੇਸ਼ਠ IPL ਸੀਜ਼ਨ ਰਿਕਾਰਡ ਕੀਤਾ।

ਜ਼ਿਕਰਯੋਗ ਹੈ ਕਿ 2022 ਵਿੱਚ ਵੀ ਰਾਇਡੂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਦੋਂ ਉਸਨੇ ਲਿਖਿਆ, “ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਇਹ ਮੇਰਾ ਆਖਰੀ ਆਈ. ਪੀ. ਐਲ. ਹੋਵੇਗਾ। ਮੈਂ ਇਸਨੂੰ ਖੇਡਦਿਆਂ ਅਤੇ 13 ਸਾਲਾਂ ਤੋਂ 2 ਮਹਾਨ ਟੀਮਾਂ ਦਾ ਹਿੱਸਾ ਬਣ ਕੇ ਬਹੁਤ ਵਧੀਆ ਸਮਾਂ ਬਿਤਾਇਆ ਹੈ। ਸ਼ਾਨਦਾਰ ਯਾਤਰਾ ਲਈ ਮੁੰਬਈ ਇੰਡੀਅਨਜ਼ ਅਤੇ CSK ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗਾ। ਹਾਲਾਂਕਿ, ਸੀਐਸਕੇ ਪ੍ਰਬੰਧਨ ਦੇ ਦਖਲ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਐਤਵਾਰ ਦੇ ਫਾਈਨਲ ਤੋਂ ਪਹਿਲਾਂ, ਰਾਇਡੂ ਨੇ ਇਸ ਆਈ. ਪੀ. ਐਲ. 2023 ਵਿੱਚ 15 ਮੈਚਾਂ ਵਿੱਚ 139 ਦੌੜਾਂ ਬਣਾਈਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News