IPL 2023: ਪੰਜਾਬ ਕਿੰਗਜ਼ ਨੇ ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਨੂੰ ਟੀਮ ''ਚ ਕੀਤਾ ਸ਼ਾਮਲ

Wednesday, Apr 05, 2023 - 02:07 PM (IST)

IPL 2023: ਪੰਜਾਬ ਕਿੰਗਜ਼ ਨੇ ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਨੂੰ ਟੀਮ ''ਚ ਕੀਤਾ ਸ਼ਾਮਲ

ਮੋਹਾਲੀ (ਭਾਸ਼ਾ)- ਪੰਜਾਬ ਕਿੰਗਜ਼ ਨੇ ਬੁਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਬਾਕੀ ਬਚੇ ਮੈਚਾਂ ਲਈ ਜ਼ਖ਼ਮੀ ਰਾਜ ਅੰਗਦ ਬਾਵਾ ਦੀ ਜਗ੍ਹਾ ਨੌਜਵਾਨ ਆਲਰਾਊਂਡਰ ਗੁਰਨੂਰ ਸਿੰਘ ਬਰਾੜ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਆਈ.ਪੀ.ਐੱਲ. ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਕਿੰਗਜ਼ ਨੇ ਬਰਾੜ ਨੂੰ 20 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ।

PunjabKesari

ਪੰਜਾਬ ਕਿੰਗਜ਼ ਲਈ ਪਿਛਲੇ ਸੀਜ਼ਨ ਵਿੱਚ 2 ਮੈਚ ਖੇਡਣ ਵਾਲੇ ਬਾਵਾ ਖੱਬੇ ਮੋਢੇ ਦੀ ਸੱਟ ਕਾਰਨ ਮੌਜੂਦਾ ਆਈ.ਪੀ.ਐੱਲ. ਤੋਂ ਬਾਹਰ ਹੋ ਗਏ ਹਨ। ਬਰਾੜ ਖੱਬੇ ਹੱਥ ਦੇ ਬੱਲੇਬਾਜ਼ ਹਨ। ਉਨ੍ਹਾਂ ਪਿਛਲੇ ਸਾਲ ਦਸੰਬਰ ਵਿੱਚ ਪੰਜਾਬ ਵੱਲੋਂ ਪਹਿਲੀ ਸ਼੍ਰੇਣੀ ਵਿੱਚ ਡੈਬਿਊ ਕੀਤਾ ਸੀ। ਇਸ 22 ਸਾਲਾ ਖਿਡਾਰੀ ਨੇ ਹੁਣ ਤੱਕ 4 ਪਹਿਲੀ ਸ਼੍ਰੇਣੀ ਮੈਚਾਂ ਵਿੱਚ 107 ਦੌੜਾਂ ਬਣਾਈਆਂ ਹਨ ਅਤੇ 7 ਵਿਕਟਾਂ ਲਈਆਂ ਹਨ।


author

cherry

Content Editor

Related News