IPL 2023 : ਦਿੱਲੀ ਨੇ ਪੰਜਾਬ ਨੂੰ ਦਿੱਤਾ 214 ਦੌੜਾਂ ਦਾ ਚੁਣੌਤੀਪੂਰਨ ਟੀਚਾ

Wednesday, May 17, 2023 - 09:12 PM (IST)

IPL 2023 : ਦਿੱਲੀ ਨੇ ਪੰਜਾਬ ਨੂੰ ਦਿੱਤਾ 214 ਦੌੜਾਂ ਦਾ ਚੁਣੌਤੀਪੂਰਨ ਟੀਚਾ

ਧਰਮਸ਼ਾਲਾ, (ਭਾਸ਼ਾ)–  ਇੰਡੀਅਨ ਪ੍ਰੀਮੀਅਰ ਲੀਗ ( ਆਈਪੀਐੱਲ) 2023 ਦਾ 64ਵਾਂ ਮੈਚ ਅੱਜ ਦਿੱਲੀ ਕੈਪੀਟਲਸ ਤੇ ਪੰਜਾਬ ਕਿੰਗਜ਼ ਦਰਮਿਆਨ ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 2 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਪੰਜਾਬ ਨੂੰ ਜਿੱਤ ਲਈ 214 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਹੈ। ਦਿੱਲੀ ਲਈ ਰਿਲੀ ਰੋਸੋਵ ਨੇ 82 ਦੌੜਾਂ,  ਪ੍ਰਿਥਵੀ ਸ਼ਾਹ ਨੇ 54 ਦੌੜਾਂ , ਕਪਤਾਨ ਡੇਵਿਡ ਵਾਰਨਰ ਨੇ 46 ਦੌੜਾਂ ਤੇ ਫਿਲੀਪ ਸਾਲਟ ਨੇ 26 ਦੌੜਾਂ ਬਣਾਈਆਂ। ਪੰਜਾਬ ਲਈ ਸੈਮ ਕੁਰੇਨ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਤੇਲੰਗਾਨਾ ਸਰਕਾਰ ਸ਼ਤਰੰਜ ਖਿਡਾਰੀ ਪ੍ਰਣੀਤ ਨੂੰ ਦੇਵੇਗੀ 2.5 ਕਰੋੜ ਰੁਪਏ

ਪੰਜਾਬ ਕਿੰਗਜ਼ ਦੀ ਟੀਮ ਦਿੱਲੀ ਕੈਪੀਟਲਸ ਵਿਰੁੱਧ ਵੱਡੀ ਜਿੱਤ ਦਰਜ ਕਰਕੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਣ ਦੀ ਕੋਸ਼ਿਸ਼ ਕਰੇਗੀ। ਦਿੱਲੀ ਦੀ ਟੀਮ ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਉਹ ਇਸ ਮੈਚ ਵਿਚ ਸਨਮਾਨ ਬਣਾਏ ਰੱਖਣ ਤੇ ਪੰਜਾਬ ਕਿੰਗਜ਼ ਦੇ ਸਮੀਕਰਣ ਵਿਗਾੜਨ ਦੀ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਵਿਰਾਟ ਕੋਹਲੀ, ਯੁਵਾ ਕ੍ਰਿਕਟਰ ਨੂੰ ਲੈ ਕੇ ਕੀਤੀ ਸ਼ਾਨਦਾਰ ਭਵਿੱਖਬਾਣੀ 

ਦੋਵੇਂ ਟੀਮਾਂ ਦੀ ਪਲੇਇੰਗ 11

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਕਪਤਾਨ), ਪ੍ਰਿਥਵੀ ਸ਼ਾਹ, ਫਿਲਿਪ ਸਾਲਟ (ਵਿਕਟਕੀਪਰ), ਰਿਲੀ ਰੋਸੋ, ਅਕਸ਼ਰ ਪਟੇਲ, ਅਮਨ ਹਾਕਿਮ ਖਾਨ, ਯਸ਼ ਧੂਲ, ਕੁਲਦੀਪ ਯਾਦਵ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ

DC ਇੰਪੈਕਟ ਸਬ : ਮੁਕੇਸ਼ ਕੁਮਾਰ, ਅਭਿਸ਼ੇਕ ਪੋਰੇਲ, ਰਿਪਲ ਪਟੇਲ, ਪ੍ਰਵੀਨ ਦੂਬੇ, ਸਰਫਰਾਜ਼ ਖਾਨ

ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਅਥਰਵ ਟਾਡੇ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰੇਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਕਾਗਿਸੋ ਰਬਾਡਾ, ਨਾਥਨ ਐਲਿਸ, ਅਰਸ਼ਦੀਪ ਸਿੰਘ

PBKS ਇੰਪੈਕਟ ਸਬ : ਪ੍ਰਭਸਿਮਰਨ ਸਿੰਘ, ਸਿਕੰਦਰ ਰਜ਼ਾ, ਮੈਥਿਊ ਸ਼ਾਰਟ, ਰਿਸ਼ੀ ਧਵਨ, ਮੋਹਿਤ ਰਾਠੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News