IPL 2023 : ਲਖਨਊ ’ਚ ਮਯੰਕ ਯਾਦਵ ਦੀ ਜਗ੍ਹਾ ਲਵੇਗਾ ਅਰਪਿਤ ਗੁਲੇਰੀਆ

Sunday, Apr 16, 2023 - 03:53 PM (IST)

IPL 2023 : ਲਖਨਊ ’ਚ ਮਯੰਕ ਯਾਦਵ ਦੀ ਜਗ੍ਹਾ ਲਵੇਗਾ ਅਰਪਿਤ ਗੁਲੇਰੀਆ

ਲਖਨਊ (ਭਾਸ਼ਾ)– ਹਿਮਾਚਲ ਪ੍ਰਦੇਸ਼ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਪਿਤ ਗੁਲੇਰੀਆ ਆਈ. ਪੀ. ਐੱਲ. ਦੇ ਬਾਕੀ ਮੈਚਾਂ ਲਈ ਲਖਨਊ ਸੁਪਰ ਜਾਇੰਟਸ ਟੀਮ ਵਿਚ ਜ਼ਖ਼ਮੀ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਜਗ੍ਹਾ ਲਵੇਗਾ। ਆਈ. ਪੀ. ਐੱਲ. ਵਲੋਂ ਜਾਰੀ ਬਿਆਨ ’ਚ ਸੱਟ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਗੁਲੇਰੀਆ ਨੂੰ 20 ਲੱਖ ਰੁਪਏ ’ਚ ਲਿਆ ਗਿਆ ਹੈ। ਉਸ ਨੇ ਹਿਮਾਚਲ ਪ੍ਰਦੇਸ਼ ਘਰੇਲੂ ਕ੍ਰਿਕਟ ’ਚ ਡੈਬਿਊ ਕੀਤਾ ਤੇ ਹੁਣ ਸੈਨਾ ਲਈ ਖੇਡਦਾ ਹੈ। ਉਸ ਨੇ 15 ਪਹਿਲੀ ਸ਼੍ਰੇਣੀ ਮੈਚਾਂ ’ਚ 44 ਤੇ 12 ਲਿਸਟ-ਏ ਮੈਚਾਂ ’ਚ 11 ਵਿਕਟਾਂ ਲਈਆਂ ਹਨ।


author

Tarsem Singh

Content Editor

Related News