IPL ਇਤਿਹਾਸ 'ਚ ਸਭ ਤੋਂ ਜ਼ਿਆਦਾ ‘0’ ਬਣਾਉਣ ਵਾਲੇ ਖਿਡਾਰੀ ਬਣੇ ਰੋਹਿਤ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ

Thursday, Apr 21, 2022 - 08:59 PM (IST)

IPL ਇਤਿਹਾਸ 'ਚ ਸਭ ਤੋਂ ਜ਼ਿਆਦਾ ‘0’ ਬਣਾਉਣ ਵਾਲੇ ਖਿਡਾਰੀ ਬਣੇ ਰੋਹਿਤ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ

ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਮਹੱਤਵਪੂਰਨ ਮੁਕਾਬਲੇ ਵਿਚ ਜਦੋ ਕ੍ਰਿਕਟ ਫੈਂਸ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਹੇ ਸਨ ਤਾਂ ਰੋਹਿਤ ਸ਼ਰਮਾ ਜ਼ੀਰੋ 'ਤੇ ਆਊਟ ਹੋ ਗਏ। ਉਨ੍ਹਾਂ ਨੂੰ ਮੁਕੇਸ਼ ਚੌਧਰੀ ਨੇ ਮੈਚ ਦੀ ਦੂਜੀ ਹੀ ਗੇਂਦ 'ਤੇ ਸੇਂਟਨਰ ਦੇ ਹੱਥੋਂ ਆਊਟ ਕਰਵਾਇਆ। ਰੋਹਿਤ ਇਸ ਦੇ ਨਾਲ ਹੀ ਆਈ. ਪੀ. ਐੱਲ. ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ ਹੋ ਗਏ ਹਨ। ਉਨ੍ਹਾਂ ਨੇ ਇਕ ਨਹੀਂ ਬਲਕਿ 6 ਖਿਡਾਰੀਆਂ ਨੂੰ ਪਿੱਛੇ ਛੱਡਿਆ ਹੈ। ਦੇਖੋ ਰਿਕਾਰਡ- 

PunjabKesari

ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਜ਼ੀਰੋ
14 ਰੋਹਿਤ ਸ਼ਰਮਾ
13 ਹਰਭਜਨ ਸਿੰਘ
13 ਚਾਵਲਾ
13 ਮਨਦੀਪ ਸਿੰਘ
13 ਪਾਰਥਿਵ ਪਟੇਲ
13 ਅੰਬਾਤੀ ਰਾਇਡੂ
13 ਅਜਿੰਕਯ ਰਹਾਣੇ
ਇਨ੍ਹਾਂ ਤੋਂ ਇਲਾਵਾ ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ ਅਤੇ ਗੌਤਮ ਗੰਭੀਰ ਵੀ ਰਿਕਾਰਡ 12 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਵਿਰਾਟ ਕੋਹਲੀ ਇਸ ਸੂਚੀ ਵਿਚ 7 ਜ਼ੀਰੋ ਦੇ ਨਾਲ 40ਵੇਂ ਸਥਾਨ 'ਤੇ ਬਣੇ ਹੋਏ ਹਨ।

PunjabKesari

ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ
ਇਸ ਸੀਜ਼ਨ ਵਿਚ ਰੋਹਿਤ ਸ਼ਰਮਾ
41 ਬਨਾਮ ਦਿੱਲੀ
10 ਬਨਾਮ ਰਾਜਸਥਾਨ
3 ਬਨਾਮ ਕੋਲਕਾਤਾ
26 ਬਨਾਮ ਬੈਂਗਲੁਰੂ
28 ਬਨਾਮ ਪੰਜਾਬ
06 ਬਨਾਮ ਲਖਨਊ
0 ਬਨਾਮ ਚੇਨਈ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News