MI vs SRH : ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿਉਂ ਹਾਰੀ ਉਨ੍ਹਾਂ ਦੀ ਟੀਮ

05/18/2022 12:00:59 PM

ਸਪੋਰਟਸ ਡੈਸਕ-  ਸਨਰਾਈਜ਼ਰਸ ਹੈਦਰਾਬਾਦ ਤੇ ਮੁੰਬਈ ਇੰਡੀਅਜ਼ ਦਰਮਿਆਨ ਵਾਨਖੇੜੇ ਮੈਦਾਨ ’ਤੇ ਖੇਡੇ ਗਏ ਮੈਚ ’ਚ ਮੁੰਬਈ ਨੂੰ ਆਖ਼ਰੀ ਓਵਰ ’ਚ 3 ਦੌੜਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਦੀ ਇਸ ਜਿੱਤ ਨਾਲ ਉਸ ਦੀ ਪਲੇਆਫ ’ਚ ਪਹੁੰਚਣ ਦੀ ਉਮੀਦ ਫਿਲਹਾਲ ਜ਼ਿੰਦਾ ਹੈ। ਹਾਲਾਂਕਿ ਉਸ ਨੂੰ ਅਜੇ ਵੀ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ, ਜੋ ਕਾਫ਼ੀ ਮੁਸ਼ਕਲ ਕੰਮ ਹੈ। ਇਸ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ 48 ਦੌੜਾਂ ਬਣਾਈਆਂ ਅਤੇ ਆਖ਼ਰ ’ਚ ਟਿਮ ਡੇਵਿਡ ਦੇ ਬੱਲੇ ਨੇ 18 ਗੇਂਦਾਂ ਵਿਚ 46 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੇ ਬਾਵਜੂਦ ਟੀਮ ਜਿੱਤ ਤਕ ਨਾ ਪਹੁੰਚ ਸਕੀ।

ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ 'ਗੱਬਰ' ਜਾਣੋਂ ਕਦੋਂ ਰਿਲੀਜ਼ ਹੋਵੇਗੀ ਫਿਲਮ

ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ 18ਵੇਂ ਓਵਰ ਤਕ ਅਸੀਂ ਮੈਚ ’ਚ ਸੀ। ਬਦਕਿਸਮਤੀ ਨਾਲ ਟਿਮ ਡੇਵਿਡ ਰਨ ਆਊਟ ਹੋ ਗਿਆ। ਰਨ ਆਊਟ ਹੋਣ ਤੋਂ ਪਹਿਲਾਂ ਤਕ ਅਸੀਂ ਮੈਚ ’ਚ ਸੀ। ਜਿੱਤ ਦਾ ਸਿਹਰਾ ਸਨਰਾਈਜ਼ਰਸ ਨੂੰ ਕਿਉਂਕਿ ਉਨ੍ਹਾਂ ਨੇ ਅੰਤ ਤਕ ਆਪਣੀ ਖੇਡ ’ਤੇ ਕੰਟਰੋਲ ਰੱਖਿਆ। ਅਸੀਂ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਕੁਝ ਚੀਜ਼ਾਂ ਨੂੰ ਅਜ਼ਮਾਉਣਾ ਚਾਹੁੰਦੇ ਸੀ। ਅਸੀਂ ਚਾਹੁੰਦੇ ਸੀ ਕਿ ਕੁਝ ਖਿਡਾਰੀ ਕੁਝ ਖ਼ਾਸ ਸਥਿਤੀਆਂ ਵਿਚ ਦਬਾਅ ’ਚ ਗੇਂਦਬਾਜ਼ੀ ਕਰਨ ਪਰ ਮੈਨੂੰ ਲੱਗਿਆ ਕਿ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ 193 ਦੌੜਾਂ ਬਣਾਈਆਂ। ਅਸੀਂ ਗੇਂਦਬਾਜ਼ੀ ਵਿਚ ਨਿਰੰਤਰਤਾ ਕਾਇਮ ਨਹੀਂ ਰੱਖ ਸਕੇ। ਅਸੀਂ ਬੱਲੇਬਾਜ਼ੀ ਦੇ ਦਮ ’ਤੇ ਮੈਚ ਦੇ ਨੇੜੇ ਪਹੁੰਚ ਗਏ ਪਰ ਇਸ ਨੂੰ ਪੂਰਾ ਨਹੀਂ ਕਰ ਸਕੇ।

ਇਹ ਵੀ ਪੜ੍ਹੋ : MI vs SRH : ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ

ਵੱਧ ਸਕੋਰ ਬਣਾਉਣਾ ਚੰਗਾ ਲੱਗਦਾ ਹੈ। ਅਗਲੀ ਗੇਮ ਲਈ ਯੋਜਨਾ ਬਣਾਉਣਾ ਸਧਾਰਨ ਹੈ। ਇਕ ਚੰਗੇ ਸਫ਼ਰ ਨਾਲ ਅਸੀਂ ਇਸ ਲੀਗ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਜੇ ਨਵੇਂ ਆਏ ਲੋਕਾਂ ਨੂੰ ਅਜ਼ਮਾਉਣ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਯਕੀਨੀ ਤੌਰ ’ਤੇ ਅਜਿਹਾ ਕਰਨ ਦੀ ਕੋਸ਼ਿਸ ਕਰਨਗੇ। ਮੁੰਬਈ ਨੇ ਵਾਨਖੇੜੇ ਮੈਦਾਨ ’ਤੇ 21 ਮਈ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਆਖ਼ਰੀ ਲੀਗ ਮੈਚ ਖੇਡਣਾ ਹੈ। ਦਿੱਲੀ ਲਈ ਇਹ ਮੈਚ ਜਿੱਤਣਾ ਬਹੁਤ ਜਰੂਰੀ ਹੈ ਅਤੇ ਮੁੰਬਈ ਵੀ ਇਸ ਲੀਗ ਦਾ ਅੰਤ ਜਿੱਤ ਨਾਲ ਕਰਨਾ ਚਾਹੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News