IPL 2022 : ਲਖਨਊ ਸੁਪਰ ਜਾਇੰਟਸ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ

Friday, Mar 18, 2022 - 06:54 PM (IST)

IPL 2022 : ਲਖਨਊ ਸੁਪਰ ਜਾਇੰਟਸ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ

ਨਵੀਂ ਦਿੱਲੀ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਕੂਹਣੀ ਦੀ ਸੱਟ ਕਾਰਨ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਹਰ ਹੋ ਗਏ ਹਨ। ਵੁਡ ਪਿਛਲੇ ਹਫ਼ਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਦੌਰਾਨ ਸੱਜੀ ਕੂਹਣੀ 'ਚ ਸੱਟ ਦਾ ਸ਼ਿਕਾਰ ਹੋ ਗਏ ਸਨ। ਇਸ ਕਾਰਨ ਉਹ 26 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 'ਚ ਨਹੀਂ ਖੇਡਣਗੇ।

ਆਈ. ਪੀ. ਐੱਲ. ਦੀ ਨਵੀਂ ਟੀਮ ਲਖਨਊ ਸੁਪਰ ਜਾਇੰਟਸ ਨੇ ਪਿਛਲੇ ਮਹੀਨੇ ਦੀ ਨਿਲਾਮੀ 'ਚ ਵੁਡ ਨੂੰ 7.5 ਕਰੋੜ ਰੁਪਏ 'ਚ ਖ਼ਰੀਦਿਆ ਸੀ। ਨਾਰਥ ਸਾਊਂਡ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਮੈਚ 'ਚ ਵੁਡ ਸਿਰਫ਼ 17 ਓਵਰ ਹੀ ਕਰ ਸਕੇ ਸਨ। ਕੇ. ਐੱਲ. ਰਾਹੁਲ ਸੁਪਰ ਜਾਇੰਟਸ ਦੇ ਕਪਤਾਨ ਤੇ ਐਂਡੀ ਫਲਾਵਰ ਮੁੱਖ ਕੋਚ ਹਨ। 


author

Tarsem Singh

Content Editor

Related News