UAE ’ਚ ਹੋ ਸਕਦੇ ਨੇ IPL ਦੇ ਬਾਕੀ ਬਚੇ ਹੋਏ 31 ਮੈਚ, ਜਾਣੋ ਕਦੋਂ ਸ਼ੁਰੂ ਹੋ ਸਕਦੈ ਟੂਰਨਾਮੈਂਟ
Sunday, May 23, 2021 - 03:44 PM (IST)
ਸਪੋਰਟਸ ਡੈਸਕ— ਖਿਡਾਰੀਆਂ ਦੇ ਬਾਇਓ-ਬਬਲ ’ਚ ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਪਾਏ ਜਾਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ 4 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋੋਂ ਇਸ ਦੀ ਬਹਾਲੀ ’ਤੇ ਕੰਮ ਕੀਤਾ ਜਾ ਰਿਹਾ ਹੈ। ਤਾਜ਼ਾ ਰਿਪੋਰਟਸ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਇਸ ਸਾਲ ਸਤੰਬਰ-ਅਕਤੂਬਰ ’ਚ ਆਈ. ਪੀ. ਐੱਲ. 2021 ਦੇ ਬਾਕੀ ਸੈਸ਼ਨ ਆਯੋਜਿਤ ਹੋਣ ਦੀ ਸੰਭਾਵਨਾ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਟੂਰਨਾਮੈਂਟ ਦੇ ਦੂਜੇ ਪੜਾਅ ਦੀ ਮੇਜ਼ਬਾਨੀ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪਿਤਾ ਦੇ ਦਿਹਾਂਤ ਦੇ ਤਿੰਨ ਦਿਨ ਬਾਅਦ ਸਚਿਨ ਨੇ ਖੇਡੀ ਸੀ ਯਾਦਗਾਰ ਪਾਰੀ, ਮਿਲਿਆ ਸੀ ਪਲੇਅਰ ਆਫ਼ ਦਿ ਮੈਚ ਦਾ ਖ਼ਿਤਾਬ
ਬੀ. ਸੀ. ਸੀ. ਆਈ. 29 ਮਈ ਨੂੰ ਆਗਾਮੀ ਵਿਸ਼ੇਸ਼ ਬੈਠਕ ’ਚ ਆਯੋਜਨ ਸਥਾਨ ਤੇ ਵਿੰਡੋ (ਸਮਾਂ) ’ਤੇ ਆਖ਼ਰੀ ਫ਼ੈਸਲਾ ਕਰੇਗਾ। ਬੀ. ਸੀ. ਸੀ. ਆਈ. ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੋਂ ਭਾਰਤ ਤੇ ਇੰਗਲੈਂਡ ਵਿਚਾਲੇ ਆਗਾਮੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਮੌਜੂਦਾ ਪ੍ਰੋਗਰਾਮ ’ਚ ਬਦਲਾਅ ਕਰਨ ਦੀ ਬੇਨਤੀ ਕਰ ਸਦਾ ਹੈ। ਭਾਰਤ ਤੇ ਇੰਗਲੈਂਡ 4 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣਗੇ ਜੋ 14 ਸਤੰਬਰ ਨੂੰ ਖ਼ਤਮ ਹੋਵੇਗੀ।
ਦੂਜੇ ਤੇ ਤੀਜੇ ਟੈਸਟ ਵਿਚਾਲੇ 9 ਦਿਨਾਂ ਦਾ ਫ਼ਰਕ ਹੈ। ਬੀ.ਸੀ.ਸੀ.ਆਈ. ਈ.ਸੀ.ਬੀ. ਤੋਂ 14 ਸਤੰਬਰ ਦੇ ਵਕਫ਼ੇ ਨੂੰ ਘੱਟ ਕਰਨ ਤੇ ਸੀਰੀਜ਼ ਨੂੰ ਪਹਿਲਾਂ ਖ਼ਤਮ ਕਰਨ ਦੀ ਬੇਨਤੀ ਕਰ ਸਕਦੀ ਹੈ। ਜੇਕਰ ਇਸ ਫ਼ਰਕ ਨੂੰ ਘਟਾਕੇ 4 ਦਿਨ ਕੀਤਾ ਜਾਵੇ ਤਾਂ ਬੀ. ਸੀ. ਸੀ. ਆਈ. ਕੋਲ 5 ਵਾਧੂ ਦਿਨ ਵਰਤੋਂ ਲਈ ਹੋਣਗੇ। ਜੇਕਰ ਇੰਗਲੈਂਡ ਟੈਸਟ ਸੀਰੀਜ਼ ਦੇ ਸ਼ਡਿਊਲ ’ਚ ਬਦਲਾਅ ਨਹੀਂ ਕਰਦਾ ਤਾਂ ਬੀ. ਸੀ. ਸੀ. ਆਈ. ਕੋਲ ਨਾਕਆਊਟ ਸਮੇਤ ਆਈ. ਪੀ. ਐੱਲ. 2021 ਸੀਜ਼ਨ ਦੇ 31 ਮੈਚਾਂ ਦੇ ਸੰਚਾਲਨ ਲਈ 15 ਸਤੰਬਰ ਤੋਂ 15 ਅਕਤੂਬਰ ਵਿਚਾਲੇ 30 ਦਿਨਾਂ ਦਾ ਸਮਾਂ ਉਪਲਬਧ ਰਹੇਗਾ। ਸੂਤਰਾਂ ਮੁਤਾਬਕ ਟੂਰਨਾਮੈਂਟ ਦੇ ਮੁਕੰਮਲ ਹੋਣ ਲਈ ਬੀ. ਸੀ. ਸੀ. ਆਈ. ਲਈ ਇਕ ਮਹੀਨੇ ਦਾ ਸਮਾਂ ਕਾਫ਼ੀ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਅਸੀਂ ਉਨ੍ਹਾਂ ਵਾਧੂ ਦਿਨਾਂ ਨੂੰ ਭਾਰਤ-ਇੰਗਲੈਂਡ ਦੇ ਪ੍ਰੋਗਰਾਮ ਤੋਂ ਕੱਢ ਸਕਦੇ ਹਾਂ ਤਾਂ ਇਹ ਸਮਾਂ ਬਚ ਜਾਂਦਾ ਹੈ।
ਯੂਕੇ ਤੋਂ ਯੂ. ਏ. ਦੀ ਯਾਤਰਾ ਲਈ, ਪੰਜ ਦਿਨ ਅਲਗ ਰੱਖਣੇ ਹੋਣਗੇ। ਬੀ. ਸੀ. ਸੀ. ਆਈ. ਕੋਲ 27 ਮੈਚਾਂ ਦੇ ਮੁਕੰਮਲ ਹੋਣ ਲਈ 24 ਦਿਨ ਦਾ ਸਮਾਂ ਹੋਵੇਗਾ। ਇਸ ਵਿੰਡੋ ’ਚ 4 ਹਫ਼ਤੇ ਉਪਲਬਧ ਹਨ ਜਿਸ ਦਾ ਅਰਥ ਹੈ ਕਿ ਕੁਲ 4 ਸ਼ਨੀਵਾਰ ਤੇ ਐਤਵਾਰ ਡਬਲ ਹੈਡਰ, ਜਿਸ ’ਚ 16 ਮੈਚ ਹੋ ਸਕਦੇ ਹਨ। ਇਸ ਨਾਲ ਬੀ. ਸੀ. ਸੀ. ਆਈ. ਕੋਲ 19 ਦਿਨਾਂ ’ਚ ਹੋਣ ਵਾਲੇ 11 ਮੈਚ ਹੋਣਗੇ। ਇਹ ਇਕ ਹਫ਼ਤਾ ਵਾਧੂ ਹੈ।
ਇਹ ਵੀ ਪੜ੍ਹੋ : ਪਹਿਲਵਾਨ ਸਾਗਰ ਧਨਖੜ ਕਤਲ ਕਾਂਡ : ਮੁਲਜ਼ਮ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਸ ਨੇ ਕੀਤਾ ਗਿ੍ਰਫ਼ਤਾਰ
ਹਾਲਾਂਕਿ ਜੇਕਰ ਈ. ਸੀ. ਬੀ. ਪਹਿਲੇ ਤੇ ਦੂਜੇ ਟੈਸਟ ਵਿਚਾਲੇ ਦੇ ਫ਼ਰਕ ਨੂੰ ਘੱਟ ਕਰਨ ’ਚ ਸਹਿਮਤ ਹੁੰਦਾ ਹੈ, ਤਾਂ ਪੰਜ ਦਿਨਾਂ ਦੀ ਵਰਤੋਂ ਨੂੰ ਟੀ-20 ਵਰਲਡ ਕੱਪ ਤੋਂ ਪਹਿਲਾਂ ਕੁਸ਼ਨ ਦੇ ਰੂਪ ’ਚ ਕੀਤਾ ਜਾ ਸਕਦਾ ਹੈ ਜੋ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਸੂਤਰਾਂ ਮੁਤਾਬਕ ਵਰਤਮਾਨ ’ਚ ਟੀ-20 ਵਰਲਡ ਕੱਪ ਭਾਰਤ ’ਚ ਆਯੋਜਿਤ ਹੋਣ ਦੀ ਉਮੀਦ ਹੈ ਕਿਉਂਕਿ ਬੀ. ਸੀ. ਸੀ. ਆਈ. ਨੇ ਅਜੇ ਉਮੀਦਾਂ ਨਹੀਂ ਛੱਡੀਆਂ। ਹਾਲਾਂਕਿ ਆਖ਼ਰੀ ਫ਼ੈਸਲਾ ਭਾਰਤ ’ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖ ਕੇ ਹੀ ਕੀਤਾ ਜਾਵੇਗਾ ਜਿਸ ’ਚ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦਾ ਸਹਿਮਤ ਹੋਣਾ ਵੀ ਸ਼ਾਮਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।