9 ਟੀਮਾਂ ਦੇ ਨਾਲ ਹੋ ਸਕਦਾ ਹੈ IPL 2021 ਦਾ ਆਯੋਜਨ- ਰਿਪੋਰਟ
Wednesday, Nov 11, 2020 - 10:19 PM (IST)
ਦੁਬਈ- ਆਈ. ਪੀ. ਐੱਲ. ਦੇ ਫਾਈਨਲ 'ਚ ਮੁੰਬਈ ਇੰਡੀਅਨਜ਼ ਨੇ ਜਿੱਤ ਹਾਸਲ ਕਰ ਰਿਕਾਰਡ 5ਵੀਂ ਬਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਣ ਦਾ ਕਮਾਲ ਕਰ ਦਿਖਾਇਆ। ਮੁੰਬਈ ਨੇ ਫਾਈਨਲ 'ਚ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਬਾਰ ਖਿਤਾਬ 'ਤੇ ਕਬਜ਼ਾ ਕੀਤਾ। ਟ੍ਰੇਂਟ ਬੋਲਟ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਦੇ ਲਈ 'ਮੈਨ ਆਫ ਦਿ ਮੈਚ' ਨਾਲ ਸਨਮਾਨਿਤ ਕੀਤਾ ਗਿਆ। ਹੁਣ ਜਦੋ ਆਈ. ਪੀ. ਐੱਲ. 2020 ਖਤਮ ਹੋ ਗਿਆ ਹੈ ਤਾਂ ਫੈਂਸ ਆਈ. ਪੀ. ਐੱਲ. 2021 ਦਾ ਇੰਤਜ਼ਾਰ ਕਰਨ ਲੱਗੇ ਹਨ। ਇਸ ਦੌਰਾਨ ਹੁਣ ਤਾਜ਼ਾ ਰਿਪੋਰਟ ਦੇ ਅਨੁਸਾਰ 2021 ਦੇ ਆਈ. ਪੀ. ਐੱਲ. 'ਚ ਬੀ. ਸੀ. ਸੀ. ਆਈ. ਇਕ ਨਵੀਂ ਟੀਮ ਨੂੰ ਐਂਟਰੀ ਦੇਣ ਵਾਲੀ ਹੈ। ਉਹ ਟੀਮ ਅਹਿਮਦਾਬਾਦ ਦੀ ਹੋਵੇਗੀ। ਆਈ. ਪੀ. ਐੱਲ. 2021 ਦੇ ਲਈ ਨੀਲਾਮੀ ਦਸੰਬਰ 'ਚ ਹੋਣੀ ਹੈ ਤਾਂ ਬੀ. ਸੀ. ਸੀ. ਆਈ. ਪਲਾਨ ਕਰ ਰਿਹਾ ਹੈ ਕਿ ਆਈ. ਪੀ. ਐੱਲ. 2021 8 ਟੀਮਾਂ ਦੀ ਬਜਾਏ 9 ਟੀਮਾਂ ਦੇ ਨਾਲ ਆਯੋਜਿਤ ਹੋਵੇ। ਬੀ. ਸੀ. ਸੀ. ਆਈ. ਇਸ ਬਾਰੇ 'ਚ ਐਲਾਨ ਜਲਦ ਕਰ ਸਕਦਾ ਹੈ। ਦੱਸ ਦੇਈਏ ਕਿ ਸੌਰਵ ਗਾਂਗੁਲੀ ਨੇ ਆਈ. ਪੀ. ਐੱਲ. 2021 ਨੂੰ ਲੈ ਕੇ ਪਹਿਲਾਂ ਹੀ ਕਿਹਾ ਕਿ ਅਗਲਾ ਸੀਜ਼ਨ ਮਾਰਚ ਤੇ ਅਪ੍ਰੈਲ 'ਚ ਖੇਡਿਆ ਜਾਵੇਗਾ। ਜੇਕਰ ਬੀ. ਸੀ. ਸੀ. ਆਈ. ਨਵੀਂ ਟੀਮ ਨੂੰ ਅਗਲੇ ਸੀਜ਼ਨ 'ਚ ਐਂਟਰੀ ਦਿੰਦੀ ਹੈ ਤਾਂ ਟੂਰਨਾਮੈਂਟ 'ਚ ਕੁਝ ਬਦਲਾਅ ਵੀ ਕੀਤੇ ਜਾ ਸਕਦੇ ਹਨ।
ਮੁੰਬਈ ਇੰਡੀਅਨਜ਼ ਦੀ ਟੀਮ 2019 ਤੇ 2020 ਆਈ. ਪੀ. ਐੱਲ. ਨੂੰ ਜਿੱਤਾਉਣ 'ਚ ਸਫਲ ਰਹੀ ਹੈ। ਹੁਣ ਤੱਕ ਇਹ ਟੀਮ 5 ਬਾਰ ਖਿਤਾਬ ਜਿੱਤਣ 'ਚ ਸਫਲ ਰਹੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਦੀ ਟੀਮ ਲਗਾਤਾਰ ਆਈ. ਪੀ. ਐੱਲ. 'ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ ਸਾਲ ਮੁੰਬਈ ਨੇ ਚੇਨਈ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਤਾਂ ਇਸ ਸਾਲ ਦਿੱਲੀ ਕੈਪੀਟਲਸ ਨੂੰ ਹਰਾ ਕੇ ਆਈ. ਪੀ. ਐੱਲ. ਦਾ ਖਿਤਾਬ ਜਿੱਤਣ 'ਚ ਸਫਲ ਰਹੀ ਹੈ। ਦਿੱਲੀ ਦੇ ਵਿਰੁੱਧ ਫਾਈਨਲ ਮੈਚ 'ਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 68 ਦੌੜਾਂ ਦੀ ਪਾਰੀ ਖੇਡੀ।