IPL 2021 : UAE ਵੱਲੋਂ ਪ੍ਰਸ਼ੰਸਕਾਂ ਨੂੰ ਐਂਟਰੀ ਦੇਣ ਦਾ ਪ੍ਰੋਟੋਕਾਲ ਤਿਆਰ, ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਐਂਟਰੀ

Saturday, Sep 18, 2021 - 12:11 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਂਲ.) ਦੇ ਦੂਜੇ ਪੜਾਅ 'ਚ ਪ੍ਰਸ਼ੰਸਕਾਂ ਨੂੰ ਸਟੇਡੀਅਮ 'ਚ ਐਂਟਰੀ ਮਿਲੇਗੀ। ਦੂਜੇ ਪੜਾਅ ਦੀ ਸ਼ੁਰੂਆਤ 19 ਸਤੰਬਰ ਨੂੰ ਮੁੰਬਈ ਤੇ ਚੇਨਈ ਦੇ ਮੁਕਾਬਲੇ ਦੇ ਨਾਲ ਹੋਵੇਗੀ। ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਪ੍ਰਸ਼ੰਸਕ ਸਟੇਡੀਅਮ 'ਚ ਆਉਣਗੇ। ਟੂਰਨਾਮੈਂਟ ਦੇ 31 ਮੈਚ ਦੁਬਈ, ਆਬੂਧਾਬੀ ਤੇ ਸ਼ਾਰਜਾਹ 'ਚ ਖੇਡੇ ਜਾਣਗੇ। ਮੈਚਾਂ ਲਈ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਅਬੁ ਧਾਬੀ 'ਚ ਹੋਣ ਵਾਲੇ ਮੈਚ ਦਾ ਸਭ ਤੋਂ ਸਸਤਾ ਟਿਕਟ 1200 ਰੁਪਏ ਦਾ ਹੈ। ਇਸ ਮੈਦਾਨ 'ਤੇ 8 ਮੁਕਾਬਲੇ ਹੋਣਗੇ। ਦੁਬਈ ਤੇ ਸ਼ਾਰਜਾਹ ਦੀ ਸਭ ਤੋਂ ਸਸਤੀ ਟਿਕਟ 4000 ਰੁਪਏ ਦੀ ਹੈ। ਪਹਿਲਾ ਕੁਆਲੀਫ਼ਾਇਰ ਤੇ ਫ਼ਾਈਨਲ ਦੁਬਈ ਜਦਕਿ ਐਲੀਮਿਨੇਟਰ ਤੇ ਦੂਜਾ ਕੁਆਲੀਫ਼ਾਇਰ ਸ਼ਾਰਜਾਹ 'ਚ ਹੋਵੇਗਾ। ਸਟੇਡੀਅਮ 'ਚ ਸੀਮਿਤ ਗਿਣਤੀ 'ਚ ਪ੍ਰਸ਼ੰਸਕ ਆਉਣਗੇ ਤੇ ਉਨ੍ਹਾਂ ਲਈ ਸਖ਼ਤ ਪ੍ਰੋਟੋਕਾਲ ਬਣਾਏ ਗਏ ਹਨ। ਅਮੀਰਾਤ ਕ੍ਰਿਕਟ ਬੋਰਡ ਦੇ ਜਨਰਲ ਸਕੱਤਰ ਮੁਬਾਸ਼ਿਰ ਉਸਮਾਨੀ ਨੇ ਕਿਹਾ ਕਿ ਮੇਜ਼ਬਾਨ ਦੇ ਤੌਰ 'ਤੇ ਅਸੀਂ ਸਟੇਡੀਅਮ 'ਚ ਪ੍ਰਸ਼ੰਸਕਾਂ ਦਾ ਸਵਾਗਤ ਕਰਨ ਲਈ ਖ਼ੁਸ਼ ਹਾਂ। ਅਸੀਂ ਸਟੇਡੀਅਮ 'ਚ ਆਉਣ ਵਾਲਿਆਂ ਲਈ ਸਖ਼ਤ ਪ੍ਰੋਟੋਕਾਲ ਬਣਾਏ ਹਨ। 

PunjabKesari

ਯੂ. ਏ. ਈ. ਵੱਲੋਂ ਪ੍ਰਸ਼ੰਸਕਾਂ ਲਈ ਬਣਾਏ ਗਏ ਪ੍ਰੋਟੋਕਾਲ
* ਮੈਚ ਦੇਖਣ ਲਈ ਸਟੇਡੀਅਮ 'ਚ ਆਉਣ ਵਾਲੇ ਪ੍ਰਸ਼ੰਸਕ ਦੀ ਉਮਰ ਘੱਟੋ-ਘੱਟ 16 ਸਾਲ ਹੋਣੀ ਚਾਹੀਦਾ ਹੈ।
* ਸਟੇਡੀਅਮ 'ਚ ਐਂਟਰੀ ਤੋਂ ਪਹਿਲਾਂ ਪੀ. ਸੀ. ਆਰ. ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਲਾਜ਼ਮੀ ਹੈ, ਰਿਪੋਰਟ 48 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।
* ਫੁਲੀ ਕੋਵਿਡ-19 ਵੈਕਸੀਨੇਟਿਡ ਹੋਣਾ ਲਾਜ਼ਮੀ ਹੈ, ਨਾਲ ਹੀ ਅਲ ਹੋਸਨ ਐਪ 'ਚ ਗ੍ਰੀਨ ਸਟੇਟੇਸ ਵੀ ਹੋਣਾ ਚਾਹੀਦਾ ਹੈ। 
* ਮੈਦਾਨ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਮਾਸਕ ਲਾਉਣਾ ਹੋਵੇਗਾ। ਲੋਕਾਂ ਨੂੰ ਸਮਾਜਿਕ ਦੂਰੀ ਦੀ ਵੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ।


Tarsem Singh

Content Editor

Related News