ਆਈ.ਪੀ.ਐਲ. 2021: ਹੈਦਰਾਬਾਦ ਨੂੰ ਹਰਾ ਕੇ ਪੁਆਇੰਟ ਟੇਬਲ ’ਚ ਟਾਪ ’ਤੇ ਪੁੱਜੀ RCB
Thursday, Apr 15, 2021 - 12:04 PM (IST)
ਸਪੋਰਟਸ ਡੈਸਕ : ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਰਾਇਲ ਚੈਲੇਂਜਰਸ ਬੈਂਗਲੋਰ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਕੋਹਲੀ ਦੀ ਕਪਤਾਨੀ ਵਾਲੀ ਆਰ.ਸੀ.ਬੀ. ਟੀਮ ਆਈ.ਪੀ.ਐਲ. ਵਿਚ ਲਗਾਤਾਰ ਦੂਜਾ ਮੈਚ ਜਿੱਤ ਕੇ ਪੁਆਇੰਟ ਟੇਬਲ ਵਿਚ ਸਿਖ਼ਰ ’ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਆਰ.ਸੀ.ਬੀ. ਦੇ 4 ਅੰਕ ਹੋ ਗਏ ਹਨ। ਉਥੇ ਹੀ ਦੂਜੇ ਸਥਾਨ ’ਤੇ ਦਿੱਲੀ ਕੈਪੀਟਲਸ ਹੈ, ਜਿਸ ਦੇ 2 ਅੰਕ ਹਨ।
ਤੀਜੇ, ਚੌਥੇ ਅਤੇ ਪੰਜਵੇਂ ਸਥਾਨ ’ਤੇ ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਸ ਹੈ, ਜਿਨ੍ਹਾਂ ਦੇ 2-2 ਅੰਕ ਹਨ। ਹਾਲਾਂਕਿ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਜਿੱਥੇ ਮੁੰਬਈ ਕੋਲਕਾਤਾ ਨੇ ਅਜੇ ਤੱਕ 2-2 ਮੈਚ ਖੇਡੇ ਹਨ, ਉਥੇ ਹੀ ਪੰਜਾਬ ਨੇ ਸਿਰਫ਼ ਇਕ ਹੀ ਮੈਚ ਖੇਡਿਆ ਹੈ। 6ਵੇਂ ਨੰਬਰ ’ਤੇ ਰਾਜਸਥਾਨ ਰਾਇਲਜ਼ (1 ਮੈਚ), ਸੱਤਵੇਂ ਨੰਬਰ ’ਤੇ ਸਨਰਾਈਜ਼ਰਸ ਹੈਦਰਾਬਾਦ (2 ਮੈਚ) ਅਤੇ ਅੱਠਵੇਂ ’ਤੇ ਚੇਨਈ ਸੁਪਰ ਕਿੰਗਜ (1 ਮੈਚ) ਹੈ, ਜਿਸ ਦੇ ਜ਼ੀਰੋ ਅੰਕ ਹਨ।
ਓਰੇਂਜ ਕੈਪ
ਕੋਲਕਾਤਾ ਨਾਈਟ ਰਾਈਡਰਸ ਦੇ ਨੀਤੀਸ਼ ਰਾਣਾ ਨੇ 137 ਦੌੜਾਂ ਨਾਲ ਓਰੇਂਜ ਕੈਪ ਹੋਲਡ ਕੀਤੀ ਹੋਈ ਹੈ। ਉਥੇ ਹੀ ਦੂਜੇ ਨੰਬਰ ‘ਤੇ ਸੰਜੂ ਸੈਸਮਨ ਕਾਬਿਜ ਹਨ, ਜਿਨ੍ਹਾਂ ਨੇ ਪਹਿਲੇ ਮੈਚ ਵਿਚ ਸੈਂਕੜੇ ਦੀ ਪਾਰੀ ਖੇਡੀ ਸੀ। ਸੈਮਸਨ ਦੀਆਂ 119 ਦੋੜਾਂ ਹਨ। ਤੀਜੇ ਨੰਬਰ ’ਤੇ ਮੌਜੂਦ ਕੇ.ਐਲ. ਰਾਹੁਲ ਨੂੰ ਝਟਕਾ ਲੱਗਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਮਨੀਸ਼ ਪਾਂਡੇ ਨੇ ਲੈ ਲਈ ਹੈ। ਪਾਂਡੇ 99 ਦੌੜਾਂ ਨਾਲ ਟਾਪ ਬੱਲੇਬਾਜ਼ਾਂ ਵਿਚ ਤੀਜੇ ਨੰਬਰ ’ਤੇ ਆ ਗਏ ਹਨ, ਜਦੋਂ ਕਿ 98 ਦੌੜਾਂ ਨਾਲ ਆਰ.ਸੀ.ਬੀ. ਦੇ ਗਲੇਨ ਮੈਕਸਵੈਡ ਚੌਥੇ ਸਥਾਨ ’ਤੇ ਹਨ। ਕੇ.ਐਲ. ਰਾਹੁਲ 91 ਦੌੜਾਂ ਨਾਲ 5ਵੇਂ ਸਥਾਨ ’ਤੇ ਹਨ।
ਪਰਪਲ ਕੈਪ
ਪਰਪਲ ਕੈਪ ਇਕ ਵਾਰ ਹਰਸ਼ਲ ਪਟੇਲ ਦੇ ਹੱਥ ਵਿਚ ਆ ਗਈ, ਜਿਨ੍ਹਾਂ ਦੀਆਂ ਹੁਣ 7 ਵਿਕਟਾਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਪਰਪਲ ਕੈਪ ਆਂਦਰੇ ਰਸੇਲ ਕੋਲ ਸੀ ਪਰ ਹੁਣ ਉਹ 6 ਵਿਕਟਾਂ ਨਾਲ ਦੂਜੇ ਨੰਬਰ ’ਤੇ ਆ ਗਏ ਹਨ। ਤੀਜੇ ਅਤੇ ਚੌਥੇ ਸਥਾਨ ’ਤੇ ਕ੍ਰਮਵਾਰ ਹੈਦਰਾਬਾਦ ਦੇ ਰਾਸ਼ਿਦ ਖਾਨ ਅਤੇ ਮੁੰਬਈ ਇੰਡੀਅਨਜ਼ ਦੇ ਰਾਹੁਲ ਚਾਹਰ ਹਨ, ਜਿਨ੍ਹਾਂ ਦੀਆਂ 4-4 ਵਿਕਟਾਂ ਹਨ। ਉਥੇ ਹੀ ਪੰਜਵੇਂ ਨੰਬਰ ’ਤੇ 3 ਵਿਕਟਾ ਨਾਲ ਪੇਟ ਕਮਿੰਸ ਹਨ।