ਪੰਜਾਬ ਦੀ ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਵੱਡਾ ਬਦਲਾਅ, ਟਾਪ-5 ਬੱਲੇਬਾਜ਼ਾਂ ’ਚ ਰਾਹੁਲ-ਰੋਹਿਤ ਦੀ ਐਂਟਰੀ

Saturday, Apr 24, 2021 - 12:52 PM (IST)

ਪੰਜਾਬ ਦੀ ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਵੱਡਾ ਬਦਲਾਅ, ਟਾਪ-5 ਬੱਲੇਬਾਜ਼ਾਂ ’ਚ ਰਾਹੁਲ-ਰੋਹਿਤ ਦੀ ਐਂਟਰੀ

ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ (ਐੱਮ. ਆਈ.) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 17ਵੇਂ ਮੈਚ ’ਚ ਪੰਜਾਬ ਕਿੰਗਜ਼ ਨੇ 9 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਪੰਜਾਬ ਦੀ ਟੀਮ ਇਸ ਜਿੱਤ ਦੇ ਬਾਅਦ 5 ’ਚੋਂ 2 ਮੈਚ ਜਿੱਤ ਕੇ 4 ਅੰਕਾਂ ਦੇ ਨਾਲ ਸਤਵੇਂ ਤੋਂ ਪੰਜਵੇਂ ਸਥਾਨ ’ਤੇ ਆ ਗਈ ਹੈ। ਜਦਕਿ, ਮੁੰਬਈ ਇੰਡੀਅਨਜ਼ 4 ਅੰਕਾਂ ਦੇ ਨਾਲ ਨੈਟ ਰਨ ਰੇਟ ਕਾਰਨ ਚੌਥੇ ਸਥਾਨ ’ਤੇ ਬਣੀ ਹੋਈ ਹੈ।

PunjabKesariਪਹਿਲੇ ਸਥਾਨ ’ਤੇ 8 ਅੰਕਾਂ ਦੇ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਹੈ ਜਿਸ ਨੇ ਆਈ. ਪੀ. ਐੱਲ. 2021 ’ਚ ਅਜੇ ਤਕ ਕੋਈ ਮੈਚ ਨਹੀਂ ਹਾਰਿਆ ਹੈ। ਜਦਕਿ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਸ (ਡੀ. ਸੀ.) 3-3 ਮੈਚ ਜਿੱਤ ਕੇ 6-6 ਅੰਕਾਂ ਦੇ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਮੌਜੂਦ ਹਨ। ਆਖ਼ਰੀ ਤਿੰਨ ਸਥਾਨਾਂ ਦੀ ਗੱਲ ਕਰੀਏ ਤਾਂ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.), ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਰਾਜਸਥਾਨ ਰਾਇਲਜ਼ (ਆਰ. ਆਰ.) 2-2 ਅੰਕਾਂ ਦੇ ਨਾਲ ਕ੍ਰਮਵਾਰ ਛੇਵੇਂ, ਸਤਵੇਂ ਤੇ ਅੱਠਵੇਂ ਸਥਾਨ ’ਤੇ ਬਣੇ ਹੋਏ ਹਨ।

ਇਹ ਵੀ ਪੜ੍ਹੋ : ਕੋਲਕਾਤਾ ਤੇ ਰਾਜਸਥਾਨ ਦਰਮਿਆਨ ਮੈਚ ਅੱਜ, ਜਾਣੋ ਦੋਵੇਂ ਟੀਮਾਂ ਵਿਚਾਲੇ ਅੰਕੜੇ, ਪਿੱਚ ਤੇ ਪਲੇਇੰਗ XI ਬਾਰੇ

PunjabKesariਆਰੇਂਜ ਕੈਪ
ਦਿੱਲੀ ਦੇ ਸ਼ਿਖਰ ਧਵਨ 231 ਦੌੜਾਂ ਦੇ ਨਾਲ ਆਰੇਂਜ ਕੈਪ ’ਤੇ ਕਬਜ਼ਾ ਜਮਾਏ ਹਨ। ਜਦਕਿ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਦੀ ਇਕ ਵਾਰ ਫਿਰ ਚੋਟੀ ਦੇ 5 ਸਕੋਰਰ ਦੀ ਸੂਚੀ ’ਚ ਵਾਪਸੀ ਹੋਈ ਹੈ ਤੇ ਉਹ ਦੂਜੇ ਸਥਾਨ ’ਤੇ ਆ ਗਏ ਹਨ। ਕੇ. ਐੱਲ. ਰਾਹੁਲ ਦੀਆਂ 221 ਦੌੜਾਂ ਹੋ ਗਈਆਂ ਹਨ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੀਜੇ ਸਥਾਨ ’ਤੇ ਹਨ ਜਿਨ੍ਹਾਂ ਦੀਆਂ 201 ਦੌੜਾਂ ਹਨ। ਚੌਥੇ ਤੇ ਪੰਜਵੇਂ ਸਥਾਨ ’ਤੇ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਤੇ ਸਨਰਾਈਜ਼ਰਜ਼ ਦੇ ਜਾਨੀ ਬੇਅਰਸਟਾ ਹਨ ਜਿਨ੍ਹਾਂ ਦੀਆਂ ਕ੍ਰਮਵਾਰ 176 ਤੇ 173 ਦੌੜਾਂ ਹਨ।
ਇਹ ਵੀ ਪੜ੍ਹੋ : ਆਊਟ ਦਿੱਤੇ ਜਾਣ ਤੋਂ ਬਾਅਦ ਅੰਪਾਇਰ 'ਤੇ ਭੜਕੇ ਰੋਹਿਤ, ਵੀਡੀਓ ਵਾਇਰਲ

PunjabKesariਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ 12 ਵਿਕਟਾਂ ਦੇ ਨਾਲ ਪਰਪਲ ਕੈਪ ’ਤੇ ਕਬਜ਼ਾ ਜਮਾਏ ਹਨ ਜਦਕਿ ਦੂਜੇ ਨੰਬਰ ’ਤੇ ਮੁੰਬਈ ਦੇ ਰਾਹੁਲ ਚਾਹਰ ਹਨ ਜਿਨ੍ਹਾਂ ਦੀਆਂ ਕੁਲ 9 ਵਿਕਟਾਂ ਹਨ। ਤੀਜੇ ਤੇ ਚੌਥੇ ਸਥਾਨ ’ਤੇ ਚੇਨਈ ਦੇ ਦੀਪਕ ਚਾਹਰ ਤੇ ਦਿੱਲੀ ਦੇ ਅਵੇਸ਼ ਖ਼ਾਨ ਹਨ ਜਿਨ੍ਹਾਂ ਦੀਆਂ 8-8 ਵਿਕਟਾਂ ਹਨ। ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਆਂਦਰੇ ਰਸਲ 7 ਵਿਕਟਾਂ ਦੇ ਨਾਲ ਪੰਜਵੇਂ ਸਥਾਨ ’ਤੇ ਬਣੇ ਹੋਏ ਹਨ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News