IPL ’ਤੇ ਕੋਰੋਨਾ ਦਾ ਸਾਇਆ, KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ

Monday, May 03, 2021 - 01:14 PM (IST)

IPL ’ਤੇ ਕੋਰੋਨਾ ਦਾ ਸਾਇਆ, KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ

ਮੁੰਬਈ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਅੱਜ ਸ਼ਾਮ ਖੇਡਿਆ ਜਾਣ ਵਾਲਾ ਆਈ.ਪੀ.ਐਲ. 30ਵਾਂ ਮੈਚ ਟਲ ਕਦਾ ਹੈ। ਦਰਅਸਲ ਕੇ.ਕੇ.ਆਰ. ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਪੈਟ ਕਮਿੰਸ ਸਮੇਤ ਕੋਲਕਾਤਾ ਟੀਮ ਦੇ ਕਈ ਖਿਡਾਰੀ ਅਤੇ ਸਪੋਰਟ ਸਟਾਫ਼ ਬੀਮਾਰ ਹੈ। ਇਸ ਲਈ ਮੈਨੇਜਮੈਂਟ ਨੇ ਬਾਕੀ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਇਸੇ ਕਾਰਨ ਆਰ.ਸੀ.ਬੀ. ਖ਼ਿਲਾਫ਼ ਹੋਣ ਵਾਲਾ ਮੈਚ ਟਲ ਸਕਦਾ ਹੈ।

ਏ.ਐਨ.ਆਈ. ਦੀ ਰਿਪੋਰਟ ਮੁਤਾਬਕ ਵਰੁਣ ਚਕਰਵਰਤੀ ਅਤੇ ਸੰਦੀਪ ਵਰੀਅਰ ਕੋਰੋਨਾ ਦੀ ਲਪੇਟ ਵਿਚ ਆਏ ਹਨ ਅਤੇ ਹੁਣ ਰਾਇਲ ਚੈਲੇਂਜ਼ਰਸ ਬੈਂਗਲੋਰ ਦੀ ਟੀਮ ਕੇ.ਕੇ.ਆਰ. ਖ਼ਿਲਾਫ਼ ਮੈਦਾਨ ’ਤੇ ਉਤਰਨ ਤੋਂ ਡਰ ਰਹੀ ਹੈ। ਕੇ.ਕੇ.ਆਰ. ਨੇ ਆਪਣਾ ਪਿਛਲਾ ਮੁਕਾਬਲਾ 29 ਅਪੈ੍ਰਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਅਹਿਮਦਾਬਾਦ ਵਿਚ ਖੇਡਿਆ ਸੀ।


author

cherry

Content Editor

Related News