IPL 2021 : ਡੈਥ ਓਵਰ ਦੇ ਤੀਜੇ ਸਰਵਸ੍ਰੇਸ਼ਠ ਗੇਂਦਬਾਜ਼ ਬਣੇ ਆਵੇਸ਼ ਖਾਨ, ਦੇਖੋ ਟਾਪ ਗੇਂਦਬਾਜ਼ਾਂ ਦੀ ਲਿਸਟ

10/04/2021 10:30:41 PM

ਦੁਬਈ- ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਦੁਬਈ ਦੇ ਸਟੇਡੀਅਮ ਵਿਚ ਖੇਡੇ ਗਏ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਾਰ ਓਵਰ 'ਚ 35 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ। ਇਸ ਸੀਜ਼ਨ 'ਚ ਆਵੇਸ਼ ਖਾਨ ਡੈਥ ਓਵਰ ਦੇ ਤੀਜੇ ਸਰਵਸ੍ਰੇਸ਼ਠ ਗੇਂਦਬਾਜ਼ ਚੱਲ ਰਹੇ ਹਨ। ਜੇਕਰ ਟਾਪ ਖਿਡਾਰੀਆਂ ਦੀ ਲਿਸਟ ਦੇਖੀ ਜਾਵੇ ਤਾਂ ਬੁਮਰਾਹ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਦੋਖੇ ਗੇਂਦਬਾਜ਼ਾਂ ਦੀ ਔਸਤ- ਇਕੋਨਮੀ

ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ

PunjabKesari
ਜਸਪ੍ਰੀਤ ਬੁਮਰਾਹ (120) ਵਿਕਟ 9, ਔਸਤ 18, ਇਕੋਨਮੀ 8.1
ਮੁਹੰਮਦ ਸਿਰਾਜ (66) ਵਿਕਟ 2, ਔਸਤ 46, ਇਕੋਨਮੀ 8.36
ਆਵੇਸ਼ ਖਾਨ (66) ਵਿਕਟ 7, ਔਸਤ 19.86, ਇਕੋਨਮੀ 8.69
ਮੁਹੰਮਦ ਸ਼ਮੀ (82) ਵਿਕਟ 10, ਔਸਤ 13, ਇਕੋਨਮੀ 9.51
ਅਰਸ਼ਦੀਪ ਸਿੰਘ (68) ਵਿਕਟ 8, ਔਸਤ 13.75, ਇਕੋਨਮੀ 9.71
ਸ਼ਾਰਦੁਲ ਠਾਕੁਰ (83) ਵਿਕਟ 7, ਔਸਤ 19.57, ਇਕੋਨਮੀ 9.9
ਹਰਸ਼ਲ ਪਟੇਲ (109) ਵਿਕਟ 17, ਔਸਤ 10.82, ਇਕੋਨਮੀ 10.13
ਭੁਵਨੇਸ਼ਵਰ ਕੁਮਾਰ (72) ਵਿਕਟ 2, ਔਸਤ 6.4, ਇਕੋਨਮੀ 10.67

ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ


ਦੱਸ ਦੇਈਏ ਕਿ ਆਵੇਸ਼ ਖਾਨ ਸੀਜ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ 13 ਮੈਚਾਂ ਵਿਚ 22 ਵਿਕਟਾਂ ਹਾਸਲ ਕੀਤੀਆਂ। ਉਹ ਟਾਪ ਵਿਕਟਟੇਕਰਸ ਦੀ ਲਿਸਟ 'ਚ ਹੁਣ ਦੂਜੇ ਸਥਾਨ 'ਤੇ ਚੱਲ ਰਹੇ ਹਨ। ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ 26 ਵਿਕਟਾਂ ਹਾਸਲ ਕਰਕੇ ਹੁਣ ਵੀ ਟਾਪ 'ਤੇ ਚੱਲ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News