IPL 2020: ਸਭ ਤੋਂ ਫਿਟ ਕ੍ਰਿਕਟਰ ਹਨ ਕੋਹਲੀ, ਕੈਚ ਛੱਡਣ 'ਚ ਬਣਾ ਦਿੱਤਾ ਸ਼ਰਮਨਾਕ ਰਿਕਾਰਡ

Friday, Sep 25, 2020 - 01:01 PM (IST)

IPL 2020: ਸਭ ਤੋਂ ਫਿਟ ਕ੍ਰਿਕਟਰ ਹਨ ਕੋਹਲੀ, ਕੈਚ ਛੱਡਣ 'ਚ ਬਣਾ ਦਿੱਤਾ ਸ਼ਰਮਨਾਕ ਰਿਕਾਰਡ

ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਰ.ਸੀ.ਬੀ. ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿਚ ਕਪਤਾਨ ਵਿਰਾਟ ਕੋਹਲੀ ਲਈ ਵੀ ਨਿਰਾਸ਼ਾਨਜਨਕ ਰਿਹਾ। ਇਸ ਮੈਚ ਵਿਚ ਆਰ.ਸੀ.ਬੀ. ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਕੇ.ਐੱਲ. ਰਾਹੁਲ ਦੇ 2 ਕੈਚ ਛੱਡੇ। ਕੈਚ ਛੱਡਣ ਦੇ ਨਾਲ ਹੀ ਵਿਰਾਟ ਦੇ ਨਾਂ ਇਕ ਸ਼ਰਮਨਕ ਰਿਕਾਰਡ ਵੀ ਦਰਜ ਹੋ ਗਿਆ, ਜਿਸ ਨੂੰ ਉਹ ਦੇਖਣਾ ਪਸੰਦ ਨਹੀਂ ਕਰਨਗੇ। ਆਓ ਜਾਣਦੇ ਹਾਂ ਉਨ੍ਹਾਂ ਦੇ ਰਿਕਾਰਡ ਦੇ ਬਾਰੇ... 

ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਆਈ.ਪੀ.ਐੱਲ. ਦੇ ਪਿਛਲੇ 6 ਸੀਜ਼ਨ ਵਿਚ ਸਭ ਤੋਂ ਜ਼ਿਆਦਾ ਕੈਚ ਛੱਡਣ ਵਾਲੇ ਖਿਡਾਰੀ

  • ਵਿਰਾਟ ਕੋਹਲੀ- 15
  • ਰਵਿੰਦਰ ਜਡੇਜਾ- 14
  • ਰਾਬਿਨ ਉਥੱਪਾ- 12
  • ਹਰਭਜਨ ਸਿੰਘ- 12


ਕੈਚ ਛੱਡਣ ਦੇ ਮਾਮਲੇ ਵਿਚ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਹੀ ਨਹੀਂ ਸਗੋਂ ਉਨ੍ਹਾਂ ਦੀ ਟੀਮ ਦੇ ਖਿਡਾਰੀ ਵੀ ਬਹੁਤ ਕੈਚ ਛੱਡ ਚੁੱਕੇ ਹਨ। ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ ਵਿਚ ਬੈਂਗਲੁਰੂ ਦੀ ਟੀਮ ਨੇ ਕੁੱਲ 24 ਕੈਚ ਛੱਡੇ ਸਨ, ਜਦੋਂਕਿ ਇਸ ਵਾਰ ਆਈ.ਪੀ.ਐੱਲ. ਦੇ ਪਹਿਲੇ 2 ਮੈਚਾਂ ਵਿਚ ਹੀ ਬੈਂਗਲੁਰੂ ਦੀ ਟੀਮ ਨੇ 6 ਕੈਚ ਛੱਡ ਦਿੱਤੇ ਹਨ।

ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼

ਪੰਜਾਬ ਖ਼ਿਲਾਫ਼ ਆਰ.ਸੀ.ਬੀ. ਦੀ ਟੀਮ ਵੱਲੋਂ ਛੱਡੇ ਗਏ ਕੈਚ ਦਾ ਕਾਫ਼ੀ ਨੁਕਸਾਨ ਹੋਇਆ। ਇਸ ਕਾਰਨ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਦੇ ਸਕੋਲ ਨੂੰ 206 ਦੌੜਾਂ ਤੱਕ ਲੈ ਗਏ। ਟੀਚੇ ਦਾ ਪਿੱਛਾ ਕਰਨ ਆਈ ਆਰ.ਸੀ.ਬੀ. ਦੀ ਟੀਮ 109 ਦੌੜਾਂ ਹੀ ਬਣਾ ਸਕੀ ਅਤੇ 97 ਦੌੜਾਂ ਦੇ ਵੱਡੇ ਅੰਤਰ ਨਾਲ ਮੈਚ ਹਾਰ ਗਈ।

ਇਹ ਵੀ ਪੜ੍ਹੋ:  IPL 2020 : ਵਿਰਾਟ ਦੀ ਹਾਰ 'ਤੇ ਗਾਵਸਕਰ ਨੇ ਅਨੁਸ਼ਕਾ 'ਤੇ ਵਿੰਨ੍ਹਿਆ ਨਿਸ਼ਾਨਾ, ਖੜ੍ਹਾ ਹੋਇਆ ਹੰਗਾਮਾ


author

cherry

Content Editor

Related News