IPL 2020 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ UAE,ਰੰਗ-ਬਿਰੰਗੀ ਰੌਸ਼ਨੀ ਨਾਲ ਸਜੇ ਸਟੇਡੀਅਮ (ਵੇਖੋ ਤਸਵੀਰਾਂ)

09/16/2020 4:38:05 PM

ਸਪੋਰਟਸ ਡੈਸਕ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐੱਲ. ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਹੁਣ ਸਿਰਫ਼ 3 ਦਿਨ ਦਾ ਹੀ ਸਮਾਂ ਬਚਿਆ ਹੈ। ਪਹਿਲੀ ਵਾਰ ਇਸ ਪੂਰੀ ਲੀਗ ਦਾ ਪ੍ਰਬੰਧ ਕਰਣ ਲਈ ਯੂ.ਏ.ਈ. ਤਿਆਰ ਹੈ।

ਇਹ ਵੀ ਪੜ੍ਹੋ:  ਪਹਿਲਵਾਨ ਬਬੀਤਾ ਫੋਗਾਟ ਨੇ ਜਯਾ ਬੱਚਨ 'ਤੇ ਲਈ ਚੁਟਕੀ, ਕਿਹਾ- 'ਜਯਾ ਜੀ ਨੂੰ ਅਜੇ ਵੀ ਥਾਲੀ ਦੀ ਚਿੰਤਾ'


ਇਸ ਸੀਜ਼ਨ ਆਈ.ਪੀ.ਐਲ. ਦੇ ਲੀਗ ਰਾਊਂਡ ਦੇ ਮੁਕਾਬਲੇ ਦੁਬਈ, ਅਬੁ ਧਾਬੀ ਦੇ ਇਲਾਵਾ ਸ਼ਾਰਜਾਹ ਵਿਚ ਖੇਡੇ ਜਾਣਗੇ। ਪਲੇਆਫ ਅਤੇ ਫਾਈਨਲ ਕਿੱਥੇ ਹੋਣਾ ਹੈ ਇਹ ਅਜੇ ਤੈਅ ਨਹੀਂ ਹੋਇਆ ਹੈ। ਬੀ.ਸੀ.ਸੀ.ਆਈ. ਨੇ ਅਜੇ ਲੀਗ ਰਾਊਂਡ ਤੱਕ ਹੀ ਸ਼ੈਡਿਊਲ ਜਾਰੀ ਕੀਤਾ ਹੈ। ਮੈਚਾਂ ਤੋਂ ਪਹਿਲਾਂ ਦੁਬਈ ਅਤੇ ਅਬੁ ਧਾਬੀ ਦੇ ਸਟੇਡੀਅਮ ਰੰਗ-ਬਿਰੰਗੀ ਰੋਸ਼ਨੀ ਵਿਚ ਰੰਗੇ ਵਿਖੇ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਵੱਲੋਂ ਸਟੇਡੀਅਮ ਦੀਆਂ ਤਸਵੀਰਾਂ ਟਵਿਟਰ 'ਤੇ ਸਾਂਝੀਆਂ ਕੀਤੀਆਂ ਗਈਆਂ। ਸ਼ਾਹ ਨੇ ਲਿਖਿਆ ਹੈ, 'ਯੁਨਾਈਟਡ ਅਰਬ ਅਮੀਰਾਤ ਆਈ.ਪੀ.ਐਲ. 2020 ਦੇ ਆਯੋਜਨ ਲਈ ਤਿਆਰ ਹੈ। ਦੁਨੀਆ ਤਿਆਰ ਹੈ ਅਤੇ ਅਸੀਂ ਵੀ।'

ਇਹ ਵੀ ਪੜ੍ਹੋ:  ਹਸੀਨ ਜਹਾਂ ਦੀ ਤਸਵੀਰ ਦੇਖ਼ ਲੋਕਾਂ ਨੂੰ ਆਈ ਸ਼ਮੀ ਦੀ ਯਾਦ, ਕੀਤੇ ਅਜੀਬੋ-ਗਰੀਬ ਕੁਮੈਂਟ

PunjabKesari


cherry

Content Editor

Related News