ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ
Saturday, Sep 19, 2020 - 10:29 AM (IST)
ਅਬੁਧਾਬੀ : ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਡਰੀਮ11 ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਟੂਰਨਾਮੈਂਟ ਦੇ ਮੈਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਆਈਪੀਏਲ ਵਿਚ ਇਸ ਵਾਰ 10 ਵਾਰ ਇਕ ਦਿਨ ਵਿਚ 2 ਮੁਕਾਬਲੇ ਖੇਡੇ ਜਾਣਗੇ। ਦੋ ਮੈਚਾਂ ਵਾਲੇ ਦਿਨ ਪਹਿਲਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਅਤੇ ਦੂਜਾ ਮੁਕਾਬਲਾ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੁਬਈ ਵਿਚ 24, ਅਬੁਧਾਬੀ ਵਿਚ 20 ਅਤੇ ਸ਼ਾਰਜਾਹ ਵਿਚ 12 ਮੁਕਾਬਲੇ ਖੇਡੇ ਜਾਣਗੇ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ
ਆਈ.ਪੀ.ਐਲ 2020
ਤਾਰੀਖ਼ . . . . . . ਸਮਾਂ. . . . . ਥਾਂ . . . . . . . . . . . .ਟੀਮਾਂ
19 ਸਿਤੰਬਰ . . . 7:30. . . ਅਬੁਧਾਬੀ . . . . . . ਮੁੰਬਈ ਬਨਾਮ ਚੇਨੱਈ
20 ਸਿਤੰਬਰ . . . 7:30 . . . ਦੁਬਈ . . . . . . . ਦਿੱਲੀ ਬਨਾਮ ਪੰਜਾਬ
21 ਸਿਤੰਬਰ . . . 7:30 . . . ਦੁਬਈ . . . . . . . ਹੈਦਰਾਬਾਦ ਬਨਾਮ ਬੈਂਗਲੁਰੂ
22 ਸਿਤੰਬਰ . . . 7:30 . . . ਸ਼ਾਰਜਾਹ . . . . . . ਰਾਜਸਥਾਨ ਬਨਾਮ ਚੇਨੱਈ
23 ਸਿਤੰਬਰ . . . 7:30 . . . ਅਬੁਧਾਬੀ . . . . . . ਕੋਲਕਾਤਾ ਬਨਾਮ ਮੁੰਬਈ
24 ਸਿਤੰਬਰ . . . 7:30 . . . ਦੁਬਈ . . . . . . . ਪੰਜਾਬ ਬਨਾਮ ਬੈਂਗਲੁਰੂ
25 ਸਿਤੰਬਰ . . . 7:30 . . . ਦੁਬਈ . . . . . . . ਚੇਨੱਈ ਬਨਾਮ ਦਿੱਲੀ
26 ਸਿਤੰਬਰ . . . 7:30 . . . ਅਬੁਧਾਬੀ . . . . . . ਕੋਲਕਾਤਾ ਬਨਾਮ ਹੈਦਰਾਬਾਦ
27 ਸਿਤੰਬਰ . . . 7:30 . . . ਸ਼ਾਰਜਾਹ . . . . . . ਰਾਜਸਥਾਨ ਬਨਾਮ ਪੰਜਾਬ
28 ਸਿਤੰਬਰ . . . 7:30 . . . ਦੁਬਈ . . . . . . . .ਬੈਂਗਲੁਰੂ ਬਨਾਮ ਮੁੰਬਈ
29 ਸਿਤੰਬਰ . . . 7:30 . . . ਅਬੁਧਾਬੀ . . . . . . ਦਿੱਲੀ ਬਨਾਮ ਹੈਦਰਾਬਾਦ
30 ਸਿਤੰਬਰ . . . 7:30 . . . ਦੁਬਈ . . . . . . . ਰਾਜਸਥਾਨ ਬਨਾਮ ਕੋਲਕਾਤਾ
01 ਅਕਤੂਬਰ . . . 7:30 . . . ਅਬੁਧਾਬੀ . . . . . . ਪੰਜਾਬ ਬਨਾਮ ਮੁੰਬਈ
02 ਅਕਤੂਬਰ . . . 7:30 . . . ਦੁਬਈ . . . . . . . ਚੇਨੱਈ ਬਨਾਮ ਹੈਦਰਾਬਾਦ
03 ਅਕਤੂਬਰ . . . 3:30 . . . ਅਬੁਧਾਬੀ . . . . . . ਬੈਂਗਲੁਰੂ ਬਨਾਮ ਰਾਜਸਥਾਨ
03 ਅਕਤੂਬਰ . . . 7:30 . . . ਸ਼ਾਰਜਾਹ . . . . . . ਦਿੱਲੀ ਬਨਾਮ ਕੋਲਕਾਤਾ
04 ਅਕਤੂਬਰ . . . 3:30 . . . ਸ਼ਾਰਜਾਹ . . . . . . ਮੁੰਬਈ ਬਨਾਮ ਹੈਦਰਾਬਾਦ
05 ਅਕਤੂਬਰ . . . 7:30 . . . ਦੁਬਈ . . . . . . . ਬੈਂਗਲੁਰੂ ਬਨਾਮ ਦਿੱਲੀ
06 ਅਕਤੂਬਰ . . . 7:30 . . . ਅਬੁਧਾਬੀ . . . . . . ਮੁੰਬਈ ਬਨਾਮ ਰਾਜਸਥਾਨ
07 ਅਕਤੂਬਰ . . . 7:30 . . . ਅਬੁਧਾਬੀ . . . . . . ਕੋਲਕਾਤਾ ਬਨਾਮ ਚੇਨੱਈ
08 ਅਕਤੂਬਰ . . . 7:30 . . . ਦੁਬਈ . . . . . . . ਹੈਦਰਾਬਾਦ ਬਨਾਮ ਪੰਜਾਬ
09 ਅਕਤੂਬਰ . . . 7:30 . . . ਸ਼ਾਰਜਾਹ . . . . . . ਰਾਜਸਥਾਨ ਬਨਾਮ ਦਿੱਲੀ
10 ਅਕਤੂਬਰ . . . 3:30 . . . ਅਬਧਾਬੀ . . . . . . ਪੰਜਾਬ ਬਨਾਮ ਕੋਲਕਾਤਾ
10 ਅਕਤੂਬਰ . . . 7:30 . . . ਦੁਬਈ . . . . . . . ਚੇਨੱਈ ਬਨਾਮ ਬੈਂਗਲੁਰੂ
11 ਅਕਤੂਬਰ . . . 3:30 . . . ਦੁਬਈ . . . . . . . ਹੈਦਰਾਬਾਦ ਬਨਾਮ ਰਾਜਸਥਾਨ
11 ਅਕਤੂਬਰ . . . 7:30 . . . ਅਬੁਧਾਬੀ . . . . . . ਮੁੰਬਈ ਬਨਾਮ ਦਿੱਲੀ
12 ਅਕਤੂਬ . . . 7:30 . . . ਸ਼ਾਰਜਾਹ . . . . . . ਬੈਂਗਲੁਰੂ ਬਨਾਮ ਕੋਲਕਾਤਾ
13 ਅਕਤੂਬਰ . . . 7:30 . . . ਦੁਬਈ . . . . . . . ਹੈਦਰਾਬਾਦ ਬਨਾਮ ਚੇਨੱਈ
14 ਅਕਤੂਬਰ . . . 7:30 . . . ਦੁਬਈ . . . . . . . ਦਿੱਲੀ ਬਨਾਮ ਰਾਜਸਥਾਨ
15 ਅਕਤੂਬਰ . . . 7:30 . . . ਸ਼ਾਰਜਾਹ . . . . . . ਬੈਂਗਲੁਰੂ ਬਨਾਮ ਪੰਜਾਬ
16 ਅਕਤੂਬਰ . . . 7:30 . . . ਅਬੁਧਾਬੀ . . . . . . ਮੁੰਬਈ ਬਨਾਮ ਕੋਲਕਾਤਾ
17 ਅਕਤੂਬਰ . . . 3:30 . . . ਦੁਬਈ . . . . . . . ਰਾਜਸਥਾਨ ਬਨਾਮ ਬੈਂਗਲੁਰੂ
17 ਅਕਤੂਬਰ . . . 7:30 . . . ਸ਼ਾਰਜਾਹ . . . . . . ਦਿੱਲੀ ਬਨਾਮ ਚੇਨੱਈ
18 ਅਕਤੂਬਰ . . . 3:30 . . . ਅਬੁਧਾਬੀ . . . . . . ਹੈਦਰਾਬਾਦ ਬਨਾਮ ਕੋਲਕਾਤਾ
18 ਅਕਤੂਬਰ . . . 7:30 . . . ਦੁਬਈ . . . . . . . ਮੁੰਬਈ ਬਨਾਮ ਪੰਜਾਬ
19 ਅਕਤੂਬਰ . . . 7:30 . . . ਅਬੁਧਾਬੀ . . . . . . ਚੇਨੱਈ ਬਨਾਮ ਰਾਜਸਥਾਨ
20 ਅਕਤੂਬਰ . . . 7:30 . . . ਦੁਬਈ . . . . . . . ਪੰਜਾਬ ਬਨਾਮ ਦਿੱਲੀ ਕੈਪੀਟਲਸ
21 ਅਕਤੂਬਰ . . . 7:30 . . . ਅਬੁਧਾਬੀ . . . . . . ਕੋਲਕਾਤਾ ਬਨਾਮ ਬੈਂਗਲੁਰੂ
22 ਅਕਤੂਬਰ . . . 7:30 . . . ਦੁਬਈ . . . . . . . ਰਾਜਸਥਾਨ ਬਨਾਮ ਹੈਦਰਾਬਾਦ
23 ਅਕਤੂਬਰ . . . 7:30 . . . ਸ਼ਾਰਜਾਹ . . . . . . ਚੇਨੱਈ ਬਨਾਮ ਮੁੰਬਈ
24 ਅਕਤੂਬਰ . . . 3:30 . . . ਅਬੁਧਾਬੀ . . . . . . ਕੋਲਕਾਤਾ ਬਨਾਮ ਦਿੱਲੀ
24 ਅਕਤੂਬਰ . . . 7:30 . . . ਦੁਬਈ . . . . . . . ਪੰਜਾਬ ਬਨਾਮ ਹੈਦਰਾਬਾਦ
25 ਅਕਤੂਬਰ . . . 3:30 . . . ਦੁਬਈ . . . . . . . ਬੈਂਗਲੁਰੂ ਬਨਾਮ ਚੇਨੱਈ
25 ਅਕਤੂਬਰ . . . 7:30. . . ਅਬੁਧਾਬੀ . . . . . . ਰਾਜਸਥਾਨ ਬਨਾਮ ਮੁੰਬਈ
26 ਅਕਤੂਬਰ . . . 7:30. . . ਸ਼ਾਰਜਾਹ . . . . . . ਕੋਲਕਾਤਾ ਬਨਾਮ ਪੰਜਾਬ
27 ਅਕਤੂਬਰ . . . 7:30. . . ਦੁਬਈ . . . . . . . ਹੈਦਰਾਬਾਦ ਬਨਾਮ ਦਿੱਲੀ
28 ਅਕਤੂਬਰ . . . 7:30. . . ਅਬੁਧਾਬੀ . . . . . . ਮੁੰਬਈ ਬਨਾਮ ਬੈਂਗਲੁਰੂ
29 ਅਕਤੂਬਰ . . . 7:30. . . ਦੁਬਈ . . . . . . . ਚੇਨੱਈ ਬਨਾਮ ਕੋਲਕਾਤਾ
30 ਅਕਤੂਬਰ . . . 7:30. . . ਅਬੁਧਾਬੀ . . . . . . ਪੰਜਾਬ ਬਨਾਮ ਰਾਜਸਥਾਨ
31 ਅਕਤੂਬਰ . . . 3:30. . . ਦੁਬਈ . . . . . . . ਦਿੱਲੀ ਬਨਾਮ ਮੁੰਬਈ
31 ਅਕਤੂਬਰ . . . 7:30. . . ਸ਼ਾਰਜਾਹ . . . . . . ਬੈਂਗਲੁਰੂ ਬਨਾਮ ਹੈਦਰਾਬਾਦ
01 ਨਵੰਬਰ . . . 3:30. . . ਅਬੁਧਾਬੀ . . . . . . ਚੇਨੱਈ ਬਨਾਮ ਪੰਜਾਬ
01 ਨਵੰਬਰ . . . 7:30. . . ਦੁਬਈ . . . . . . . . ਕੋਲਕਾਤਾ ਬਨਾਮ ਰਾਜਸਥਾਨ
02 ਨਵੰਬਰ . . . 7:30. . . ਅਬੁਧਾਬੀ . . . . . . . ਦਿੱਲੀ ਬਨਾਮ ਬੈਂਗਲੁਰੂ
03 ਨਵੰਬਰ . . . 7:30. . . ਸ਼ਾਰਜਾਹ . . . . . . . ਹੈਦਰਾਬਾਦ ਬਨਾਮ ਮੁੰਬਈ
ਅਬੁਧਾਬੀ 3:30 ਵਜੇ ਵਾਲੇ ਪੰਜ ਮੈਚਾਂ, ਦੁਬਈ ਚਾਰ ਮੈਚਾਂ ਅਤੇ ਸ਼ਾਰਜਾਹ ਇਕ ਮੈਚ ਦਾ ਆਯੋਜਨ ਕਰੇਗਾ। ਸਾਰੀਆਂ ਟੀਮਾਂ ਦਿਨ ਵਾਲੇ ਘੱਟ ਤੋਂ ਘੱਟ 2 ਮੈਚ ਖੇਡਣਗੀਆਂ, ਜਦੋਂ ਕਿ ਬੈਂਗਲੁਰੂ, ਕੋਲਕਾਤਾ, ਰਾਜਸਥਾਨ ਅਤੇ ਹੈਦਰਾਬਾਦ ਦਿਨ ਦੇ ਤਿੰਨ-ਤਿੰਨ ਮੈਚ ਖੇਡਣਗੀਆਂ। ਮੁੰਬਈ ਅਤੇ ਕੋਲਕਾਤਾ ਆਪਣੇ ਲੀਗ ਮੈਚਾਂ ਵਿਚੋਂ 8 ਮੈਚ ਅਬੁਧਾਬੀ ਵਿਚ ਖੇਡਣਗੀਆਂ, ਜਦੋਂ ਕਿ ਹੈਦਰਾਬਾਦ ਆਪਣੇ 8 ਮੈਚ ਦੁਬਈ ਵਿਚ ਖੇਡੇਗੀ। ਚੇਨੱਈ, ਪੰਜਾਬ, ਬੈਂਗਲੁਰੂ ਅਤੇ ਦਿੱਲੀ ਆਪਣੇ 7 ਮੈਚ ਦੁਬਈ ਵਿਚ ਖੇਡਣਗੀਆਂ।
ਰਾਜਸਥਾਨ ਆਪਣੇ 5 ਮੈਚ ਅਬੁਧਾਬੀ ਵਿਚ ਅਤੇ 6 ਮੈਚ ਦੁਬਈ ਵਿਚ ਖੇਡੇਗੀ। ਸਾਰੀਆਂ ਟੀਮਾਂ ਦੇ ਸ਼ਾਰਜਾਹ ਵਿਚ 3-3 ਮੈਚ ਹੋਣਗੇ। ਲੀਗ ਦੌਰ 46 ਦਿਨਾਂ ਤੱਕ ਚੱਲੇਗਾ ਅਤੇ ਆਖ਼ਰੀ ਲੀਗ ਮੈਚ 3 ਨਵੰਬਰ ਨੂੰ ਹੋਵੇਗਾ। ਆਈ.ਪੀ.ਐਲ. ਪਲੇਆਫ ਅਤੇ ਫਾਈਨਲ ਦੀਆਂ ਤਾਰੀਖ਼ਾਂ ਅਤੇ ਥਾਂ ਅਤੇ ਮਹਿਲਾ ਟੀ-20 ਲੀਗ ਦਾ ਪ੍ਰੋਗਰਾਮ ਬਾਅਦ ਵਿਚ ਘੋਸ਼ਿਤ ਕੀਤਾ ਜਾਵੇਗਾ।