IPL 2020: ਕ੍ਰਿਕਟਰ ਸੂਰਿਆ ਕੁਮਾਰ ਦਾ ਹਰ ਕੋਈ ਹੋਇਆ ਦੀਵਾਨਾ, ਸਾਬਕਾ ਖਿਡਾਰੀਆਂ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ
Wednesday, Oct 07, 2020 - 05:44 PM (IST)
ਨਵੀਂ ਦਿੱਲੀ (ਵਾਰਤਾ) : ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈ.ਪੀ.ਐਲ. ਮੈਚ ਵਿਚ ਸ਼ਾਨਦਾਰ ਪਾਰੀ ਖੇਡਣ ਵਾਲੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਦੀ ਤਾਰੀਫ਼ ਕਰਦੇ ਹੋਏ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਕਿ ਜੇਕਰ ਅਜੇ ਵੀ ਸੂਰਿਆ ਕੁਮਾਰ ਨੂੰ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਦੁੱਖ ਹੋਵੇਗਾ।
ਇਹ ਵੀ ਪੜ੍ਹੋ: IPL 2020: ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ, ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ
ਅਬੂਧਾਬੀ ਵਿਚ ਮੰਗਲਵਾਰ ਰਾਤ ਮੁੰਬਈ ਅਤੇ ਰਾਜਸਥਾਨ ਵਿਚਾਲੇ ਖੇਡੇ ਗਏ ਮੈਚ ਵਿਚ ਸਿਖ਼ਰ ਕ੍ਰਮ ਦੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ ਅਹਿਮ ਭੂਮਿਕਾ ਨਿਭਾਈ। ਸੂਰਿਆ ਕੁਮਾਰ ਨੇ 11 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 47 ਗੇਂਦ 'ਤੇ 79 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਮੁੰਬਈ ਨੇ 57 ਦੌੜਾਂ ਨਾਲ ਮੈਚ ਜਿੱਤ ਲਿਆ। ਸੂਰਿਆ ਕੁਮਾਰ ਦੀ ਇਸ ਪਾਰੀ ਦੇ ਬਾਅਦ ਟੀਮ ਇੰਡੀਆ ਦੇ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ: ਆਸਟੇਲੀਆਈ ਟੀਮ ਨੇ ਰਚਿਆ ਇਤਿਹਾਸ, ਵਨਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ 21ਵੀਂ ਜਿੱਤ ਕੀਤੀ ਦਰਜ
ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਨੇ ਟਵੀਟ ਕੀਤਾ, 'ਜੇਕਰ ਅਜੇ ਵੀ ਸੂਰਿਆ ਕੁਮਾਰ ਨੂੰ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲੀ ਤਾਂ ਮੈਨੂੰ ਦੁੱਖ ਹੋਵੇਗਾ। ਉਹ ਇਕ ਚੰਗੇ ਖਿਡਾਰੀ ਹਨ।' ਭਾਰਤ ਦੇ ਕ੍ਰਿਕਟਰ ਦਿੱਗਜ ਸਚਿਨ ਤੇਂਦੁਲਕਰ ਨੇ ਕਿਹਾ, 'ਸੂਰਿਆ ਕੁਮਾਰ ਵਿਸ਼ੇਸ਼ ਅਤੇ ਖ਼ਤਰਨਾਕ ਹਨ, ਕਿਉਂਕਿ ਉਹ ਵਿਕਟ ਦੇ ਚਾਰੇ ਪਾਸੇ ਸਟਰੋਕਸ ਖੇਡ ਸਕਦੇ ਹਨ।' ਉਥੇ ਹੀ ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਮਜ਼ਾਕੀਆ ਲਹਿਜੇ ਵਿਚ ਟਵੀਟ ਕੀਤਾ, 'ਸੂਰਿਆ ਕੁਮਾਰ ਮਿੱਠੀ ਛੁਰੀ ਹਨ।'
ਇਹ ਵੀ ਪੜ੍ਹੋ: ਦੰਗਲ ਗਰਲ ਬਬੀਤਾ ਫੌਗਾਟ ਨੇ ਖੇਡ ਮਹਿਕਮੇ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ
2012 ਵਿਚ ਆਈ.ਪੀ.ਐਲ. ਵਿਚ ਸ਼ੁਰੂਆਤ ਕਰਣ ਵਾਲੇ ਸੂਰਿਆ ਕੁਮਾਰ ਯਾਦਵ ਦਾ ਟੂਰਨਾਮੈਂਟ ਵਿਚ ਇਹ ਸਭ ਤੋਂ ਜ਼ਿਆਦਾ ਸਕੋਰ ਹੈ। ਉਨ੍ਹਾਂ ਨੇ 91 ਮੈਚਾਂ ਵਿਚ 1791 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 8 ਅਰਧ ਸੈਂਕੜੇ ਵੀ ਲਗਾਏ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਵਿਰਾਟ-ਅਨੁਸ਼ਕਾ ਦੀ ਤਸਵੀਰ, ਪਛਾਨਣਾ ਹੋਇਆ ਮੁਸ਼ਕਲ