IPL 2020 ਨੂੰ ਮਿਲੀ ਭਾਰਤ ਸਰਕਾਰ ਦੀ ਹਰੀ ਝੰਡੀ
Sunday, Aug 02, 2020 - 09:11 PM (IST)
ਨਵੀਂ ਦਿੱਲੀ- ਆਈ. ਪੀ. ਐੱਲ. ਦੀ ਗਵਰਨਿੰਗ ਕਾਉਂਸਿਲ ਦੀ ਬੈਠਕ ਖਤਮ ਹੋ ਚੁੱਕੀ ਹੈ। ਬੀ. ਸੀ. ਸੀ. ਆਈ. ਦੇ ਅਨੁਸਾਰ ਆਈ. ਪੀ. ਐੱਲ.(ਇੰਡੀਅਨ ਪ੍ਰੀਮੀਅਰ ਲੀਗ) ਦੇ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਆਈ. ਪੀ. ਐੱਲ. ਦਾ ਫਾਈਨਲ ਸ਼ਡਿਊਲ ਤੈਅ ਹੋ ਗਿਆ ਹੈ। ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਨੇ ਸਾਫ ਕੀਤਾ ਹੈ ਕਿ ਮਹਿਲਾਵਾਂ ਦਾ ਆਈ. ਪੀ. ਐੱਲ. ਵੀ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਸਾਰੇ ਪ੍ਰਾਯੋਜਕ ਬਰਕਰਾਰ ਹਨ। ਜਿਸਦਾ ਮਤਬਲ ਹੈ ਕਿ ਆਈ. ਪੀ. ਐੱਲ. ਦੇ ਮੁੱਖ ਪ੍ਰਾਯੋਜਕ ਦੇ ਰੂਪ 'ਚ ਚੀਨੀ ਸਪਾਂਸਰ ਵੀਵੋ ਬਰਕਰਾਰ ਰਹੇਗਾ।
IPL to start on September 19, final on November 10
— Press Trust of India (@PTI_News) August 2, 2020
ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਕੇ 53 ਦਿਨਾਂ ਤੱਕ ਚੱਲੇਗਾ। ਆਈ. ਪੀ. ਐੱਲ. ਫਾਈਨਲ 10 ਨਵੰਬਰ ਨੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਸਾਰਣਾਂ ਨੂੰ ਦਿਵਾਲੀ ਦੇ ਹਫਤੇ ਦਾ ਫਾਇਦਾ ਮਿਲੇਗਾ।