IPL 2020 CSK vs RR : ਸੰਜੂ ਨੇ ਖੇਡੀ ਧਮਾਕੇਦਾਰ ਪਾਰੀ, ਬਣਾਇਆ ਸਭ ਤੋਂ ਤੇਜ਼ ਅਰਧ ਸੈਂਕੜਾ
Tuesday, Sep 22, 2020 - 08:46 PM (IST)
ਸ਼ਾਰਜਾਹ- ਆਈ. ਪੀ. ਐੱਲ. 2020 ਦਾ ਚੌਥਾ ਮੈਚ ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਟੀਮ ਦੇ ਖਿਡਾਰੀ ਸੰਜੂ ਸੈਮਸਨ ਦਾ ਬੱਲਾ ਇਸ ਤਰ੍ਹਾਂ ਬੋਲਿਆ ਕਿ ਹੁਣ ਤੱਕ ਸੀਜ਼ਨ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਸਿਰਫ 19 ਗੇਂਦਾਂ ’ਤੇ ਇਹ ਧਮਾਕੇਦਾਰ ਪਾਰੀ ਖੇਡੀ ਅਤੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ।
ਸੰਜੂ ਸੈਮਸਨ ਨੇ 7.3 ਓਵਰਾਂ ’ਚ 19 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸੰਜੂ ਤੋਂ ਪਹਿਲਾਂ ਇਸ ਸੀਜ਼ਨ (2020) ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਮਾਰਕਸ ਸਟੋਇੰਸ ਅਤੇ ਏ ਬੀ ਡਿਵੀਲੀਅਰਸ ਦੇ ਨਾਂ ਹੈ। ਸੈਮਸਨ ਨੇ ਆਪਣੀ ਪਾਰੀ ਦੇ ਦੌਰਾਨ 32 ਗੇਂਦਾਂ ਖੇਡੀਆਂ ਅਤੇ 9 ਛੱਕਿਆਂ ਅਤੇ 1 ਚੌਕੇ ਦੀ ਮਦਦ ਨਾਲ 231 ਦੀ ਸਟ੍ਰਾਈਕ ਰੇਟ ਨਾਲ 74 ਦੌੜਾਂ ਬਣਾਈਆਂ। ਹਾਲਾਂਕਿ ਲੂੰਗੀ ਇਨਗਿਡੀ ਦੀ ਇਕ ਗੇਂਦ ’ਤੇ ਉਹ ਦੀਪਕ ਚਾਹਰ ਨੂੰ ਕੈਚ ਦੇ ਕੇ ਆਪਣਾ ਵਿਕਟ ਗੁਆ ਦਿੱਤਾ।