IPL 2020 : ਹਾਰ ਮਗਰੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਿੱਤਾ ਵੱਡਾ ਬਿਆਨ

10/08/2020 12:10:45 PM

ਆਬੂ-ਧਾਬੀ (ਭਾਸ਼ਾ) : ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮਜ਼ਬੂਤ ਹਾਲਤ ਵਿਚ ਹੋਣ ਦੇ ਬਾਵਜੂਦ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਵਿਚ 10 ਦੌੜਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਦਾਰ ਠਹਿਰਾਇਆ। ਨਾਈਟ ਰਾਈਡਰਜ਼ ਨੇ ਸਲਾਮੀ ਬੱਲੇਬਾਜ਼ ਰਾਹੁਲ ਤਿਵਾਰੀ (81) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 167 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸੁਪਰਕਿੰਗਜ਼ ਦੀ ਟੀਮ ਸ਼ੇਨ ਵਾਟਸਨ (50) ਦੇ ਅਰਧ ਸੈਂਕੜੇ ਅਤੇ ਅੰਬਾਤੀ ਰਾਇਡੂ (30) ਨਾਲ ਦੂਜੇ ਵਿਕੇਟ ਦੀ ਉਨ੍ਹਾਂ ਦੀ 69 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 5 ਵਿਕਟਾਂ 'ਤੇ 157 ਦੋੜਾਂ ਹੀ ਬਣਾ ਸਕੀ। ਸੁਪਰਕਿੰਗਜ਼ ਦੀ ਟੀਮ ਇਕ ਸਮਾਂ 10 ਓਵਰਾਂ ਵਿਚ ਇਕ ਵਿਕਟ 'ਤੇ 90 ਦੌੜਾਂ ਬਣਾ ਕੇ ਬੇਹੱਦ ਮਜ਼ਬੂਤ ਸਥਿਤੀ ਵਿਚ ਸੀ ਪਰ ਸੁਨੀਲ ਨਰਾਇਣ (31 ਦੌੜਾਂ 'ਤੇ ਇਕ ਵਿਕਟ), ਵਰੁਣ ਚੱਕਰਵਰਤੀ (28 ਦੌੜਾਂ 'ਤੇ ਇਕ ਵਿਕੇਟ) ਅਤੇ ਆਂਦਰੇ ਰਸੇਲ (18 ਦੌੜਾਂ 'ਤੇ ਇਕ ਵਿਕਟ) ਨੇ ਆਖ਼ਰੀ 10 ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਾਈਟ ਰਾਈਡਰਜ਼ ਨੂੰ ਜ਼ੋਰਦਾਰ ਵਾਪਸੀ ਅਤੇ ਜਿੱਤ ਦਿਵਾਈ।

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ

ਧੋਨੀ ਨੇ ਮੈਚ ਦੇ ਬਾਅਦ ਕਿਹਾ, 'ਵਿਚਕਾਰਲੇ ਓਵਰਾਂ ਵਿਚ ਉਨ੍ਹਾਂ ਨੇ 2 ਜਾਂ 3 ਓਵਰ ਕਾਫ਼ੀ ਚੰਗੇ ਸੁੱਟੇ। ਅਸੀਂ ਇਸ ਦੌਰਾਨ ਵਿਕਟਾਂ ਗਵਾਈਆਂ। ਜੇਕਰ ਇਸ ਪੜਾਅ ਦੌਰਾਨ ਸਾਡੀ ਬੱਲੇਬਾਜ਼ੀ ਬਿਹਤਰ ਹੁੰਦੀ ਤਾਂ ਨਤੀਜਾ ਵੱਖ ਹੋ ਸਕਦਾ ਸੀ। ਸ਼ੁਰੂਆਤ ਵਿਚ ਅਸੀਂ ਨਵੀਂ ਗੇਂਦ ਤੋਂ ਕਾਫ਼ੀ ਦੌੜਾਂ ਦੇ ਦਿੱਤੀਆਂ । ਕਰਣ ਸ਼ਰਮਾ ਨੇ ਕਾਫ਼ੀ ਚੰਗੀ ਗੇਂਦਬਾਜ਼ੀ ਕੀਤੀ। ਗੇਂਦਬਾਜ਼ਾਂ ਨੇ ਉਨ੍ਹਾਂ ਨੂੰ 160 (167 ਦੌੜਾਂ) ਦੌੜਾਂ 'ਤੇ ਰੋਕ ਦਿੱਤਾ ਪਰ ਬੱਲੇਬਾਜਾਂ ਨੇ ਸਾਨੂੰ ਨਿਰਾਸ਼ ਕੀਤਾ।' ਉਨ੍ਹਾਂ ਕਿਹਾ, 'ਆਖ਼ਰੀ ਓਵਰਾਂ ਵਿਚ ਜੇਕਰ ਆਖ਼ਰੀ ਓਵਰ ਨੂੰ ਛੱਡ ਦਿੱਤਾ ਜਾਵੇ ਤਾਂ ਅਸੀਂ ਬਾਊਂਡਰੀ ਨਹੀਂ ਲਗਾ ਪਾਏ ਅਤੇ ਅਜਿਹੀ ਸਥਿਤੀ ਵਿਚ ਤੁਹਾਨੂੰ ਕੁੱਝ ਨਵਾਂ ਕਰਣਾ ਹੁੰਦਾ ਹੈ। ਜੇਕਰ ਕੋਈ ਛੋਟੀ ਗੇਂਦ ਕਰ ਰਿਹਾ ਹੈ ਤਾਂ ਤੁਹਾਨੂੰ ਬਾਊਂਡਰੀ ਜੜ੍ਹਨ ਦੇ ਤਰੀਕੇ ਲੱਭਣੇ ਹੁੰਦੇ ਹਨ।'

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਜਿੱਤ ਦੇ ਬਾਅਦ ਆਪਣੇ ਖਿਡਾਰੀਆਂ ਦੀ ਜੰਮ ਕੇ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਭਰੋਸੇ 'ਤੇ ਖਰੇ ਉਤਰੇ। ਕਾਰਤਿਕ ਨੇ ਕਿਹਾ, 'ਸਾਡੀ ਟੀਮ ਵਿਚ ਕੁੱਝ ਅਹਿਮ ਖਿਡਾਰੀ ਹਨ। ਸੁਨੀਲ ਨਰਾਇਣ ਉਨ੍ਹਾਂ ਵਿਚੋਂ ਇਕ ਹੈ। ਅਸੀਂ ਘੱਟ ਤੋਂ ਘੱਟ ਇੰਨਾ ਤਾਂ ਕਰ ਸਕਦੇ ਹਾਂ ਕਿ ਉਸ ਦਾ ਸਾਥ ਦੇਈਏ। ਇਕ ਖਿਡਾਰੀ ਦੇ ਰੂਪ ਵਿਚ ਮੈਨੂੰ ਉਸ 'ਤੇ ਕਾਫ਼ੀ ਮਾਣ ਹੈ। ਅਸੀਂ ਸੋਚਿਆ ਕਿ ਰਾਹੁਲ ਨੂੰ ਉਪਰ ਭੇਜ ਕੇ ਅਸੀਂ ਸੁਨੀਲ ਉਤੋਂ ਦਬਾਅ ਕੁੱਝ ਘੱਟ ਕਰ ਸਕਦੇ ਹਾਂ।'  ਉਨ੍ਹਾਂ ਕਿਹਾ, 'ਸਾਡੀ ਬੱਲੇਬਾਜ਼ੀ ਵਿਚ ਕਾਫ਼ੀ ਲਚੀਲਾਪਨ ਹੈ। ਮੈਂ ਤੀਜੇ ਨੰਬਰ ਤੋਂ ਸ਼ੁਰੂਆਤ ਕੀਤੀ,  ਮੈਂ ਹੁਣ ਸੱਤਵੇਂ ਨੰਬਰ 'ਤੇ ਖੇਡ ਰਿਹਾ ਹਾਂ। ਇਹ ਚੰਗੀ ਚੀਜ਼ ਹੈ। ਅਸੀਂ ਸ਼ੁਰੂਆਤ ਤੋਂ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਉਸ ਨੂੰ ਵੇਖਦੇ ਹੋਏ ਉਨ੍ਹਾਂ ਨੇ (ਸੁਪਰਕਿੰਗਜ਼ ਨੇ) ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਪਰ ਮੈਨੂੰ ਸੁਨੀਲ ਅਤੇ ਵਰੁਣ 'ਤੇ ਕਾਫ਼ੀ ਭਰੋਸਾ ਸੀ। ਇਹ ਭਰੋਸਾ ਮੇਰੇ ਲਈ ਕੰਮ ਕਰ ਗਿਆ।'

ਮੈਨ ਆਫ ਦਿ ਮੈਚ ਚੁਣੇ ਗਏ ਤਿਵਾਰੀ ਨੇ ਕਿਹਾ ਕਿ ਇਹ ਲਮ੍ਹਾਂ ਉਨ੍ਹਾਂ ਦੇ ਲਈ ਸੁਫ਼ਨਾ ਸਾਕਾਰ ਹੋਣ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ, 'ਇਹ ਮੇਰੇ ਲਈ ਸੁਫ਼ਨਾ ਸਾਕਾਰ ਹੋਣ ਦੀ ਤਰ੍ਹਾਂ ਹੈ। ਮੈਂ ਦੋਵਾਂ ਭੂਮਿਕਾਵਾਂ ਲਈ ਤਿਆਰ ਸੀ। ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤਾਂ ਤੁਹਾਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।'


cherry

Content Editor

Related News