IPL 2020 : ਲਗਾਤਾਰ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਧੋਨੀ ਨੇ ਕਿਹਾ ਇਹ IPL ਸਾਡੇ ਲਈ ਚੰਗਾ ਨਹੀਂ ਰਿਹਾ

Tuesday, Oct 20, 2020 - 04:06 PM (IST)

IPL 2020 : ਲਗਾਤਾਰ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਧੋਨੀ ਨੇ ਕਿਹਾ ਇਹ IPL ਸਾਡੇ ਲਈ ਚੰਗਾ ਨਹੀਂ ਰਿਹਾ

ਅਬੂਧਾਬੀ (ਵਾਰਤਾ) : ਆਈ.ਪੀ.ਐਲ. ਦੀ 3 ਵਾਰ ਦੀ ਜੇਤੂ ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਮਿਲੀ ਨਿਰਾਸ਼ਾਜਨਕ ਹਾਰ ਦੇ ਬਾਅਦ ਕਿਹਾ ਹੈ ਕਿ ਆਈ.ਪੀ.ਐਲ. ਦਾ ਇਹ ਸੀਜ਼ਨ ਟੀਮ ਲਈ ਚੰਗਾ ਨਹੀਂ ਰਿਹਾ। ਚੇਨਈ ਨੇ ਸੋਮਵਾਰ ਦੇ ਇਸ ਮੁਕਾਬਲੇ ਵਿਚ ਆਲਰਾਊਂਡਰ ਰਵਿੰਦਰ ਜਡੇਜਾ ਦੀ 35 ਦੌੜਾਂ ਦੀ ਨਾਬਾਦ ਪਾਰੀ ਬਦੌਲਤ ਸਿਰਫ਼ 125 ਦੌੜਾਂ ਹੀ ਬਣਾਈਆਂ ਸਨ। ਜਿਸ ਦੇ ਜਵਾਬ ਵਿਚ ਰਾਜਸਥਾਨ ਨੇ 17.3 ਓਵਰ ਵਿਚ ਹੀ 3 ਵਿਕਟਾਂ 'ਤੇ 126 ਦੌੜਾਂ ਬਣਾ ਕੇ ਇਸ ਮੁਕਾਬਲੇ ਵਿਚ ਇਕਪਾਸੜ ਜਿੱਤ ਹਾਸਲ ਕਰ ਲਈ ਸੀ।

ਇਹ ਵੀ ਪੜ੍ਹੋ:  ਹੁਣ ਚੰਨ 'ਤੇ ਵੀ ਚੱਲੇਗਾ ਇੰਟਰਨੈੱਟ, NASA ਨੇ Nokia ਨੂੰ ਦਿੱਤਾ ਚੰਨ 'ਤੇ 4G ਲਗਾਉਣ ਦਾ ਕੰਟਰੈਕਟ

ਧੋਨੀ ਨੇ ਮੈਚ ਦੇ ਬਾਅਦ ਕਿਹਾ, 'ਪਿਚ 'ਤੇ ਤੇਜ਼ ਗੇਂਦਬਾਜ਼ਾਂ ਲਈ ਥੋੜ੍ਹੀ ਮਦਦ ਸੀ ਅਤੇ ਮੈਂ ਵੇਖਣਾ ਚਾਹੁੰਦਾ ਸੀ ਕਿ ਕੀ ਗੇਂਦ ਰੁੱਕ ਕੇ ਵੀ ਆ ਰਹੀ ਹੈ, ਇਸ ਲਈ ਮੈਂ ਜਡੇਜਾ ਨੂੰ ਗੇਂਦ ਥਮਾਈ ਸੀ ਪਰ ਗੇਂਦ ਪਹਿਲਾਂ ਦੀ ਤਰ੍ਹਾਂ ਦੂਜੀ ਪਾਰੀ ਵਿਚ ਓਨਾ ਰੁੱਕ ਕੇ ਨਹੀਂ ਆਈ, ਜਿੰਨੀ ਪਹਿਲੀ ਪਾਰੀ ਵਿਚ ਆਈ ਸੀ, ਜਿਸ ਦੇ ਬਾਅਦ ਬਦਲ ਤੇਜ਼ ਗੇਂਦਬਾਜ਼ਾਂ ਨੂੰ ਹੀ ਇਸਤੇਮਾਲ ਕਰਣ ਦਾ ਸੀ ਅਤੇ ਗੇਂਦ ਪੁਰਾਣੀ ਹੋਣ ਦੇ ਬਾਅਦ ਸਪਿਨਰਾਂ ਨੂੰ ਲਗਾਇਆ ਜਾਂਦਾ।' ਉਨ੍ਹਾਂ ਕਿਹਾ, 'ਮੇਰੇ ਹਿਸਾਬ ਨਾਲ ਦੂਜੀ ਪਾਰੀ ਵਿਚ ਬੱਲੇਬਾਜ਼ੀ ਆਸਾਨ ਹੋ ਗਈ ਸੀ ਅਤੇ ਸਪਿਨਰਾਂ ਨੂੰ ਦੂਜੀ ਪਾਰੀ ਵਿਚ ਪਹਿਲੀ ਪਾਰੀ ਦੀ ਤਰ੍ਹਾਂ ਮਦਦ ਨਹੀਂ ਮਿਲੀ। ਹਮੇਸ਼ਾ ਉਸੇ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ। ਪ੍ਰਰਿਣਾਮ ਹਮੇਸ਼ਾ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਅਸੀਂ ਇਹ ਵੇਖ ਰਹੇ ਹਾਂ ਕਿ ਸਾਡੇ ਤੋਂ ਕਿਥੇ ਗਲਤੀ ਹੋਈ ਜਾਂ ਫਿਰ ਅਸੀਂ ਸ਼ਾਇਦ ਆਪਣੀਆਂ ਯੋਜਨਾਵਾਂ 'ਤੇ ਠੀਕ ਤਰੀਕੇ ਨਾਲ ਅਮਲ ਨਹੀਂ ਕਰ ਪਾਏ।'

ਇਹ ਵੀ ਪੜ੍ਹੋ:  ਸਮੁੰਦਰ ਕੰਢੇ ਰੋਮਾਂਟਿਕ ਹੋਇਆ ਕ੍ਰਿਕਟਰ ਯੁਜਵੇਂਦਰ ਚਾਹਲ, ਮੰਗੇਤਰ ਨਾਲ ਸਾਂਝੀ ਕੀਤੀ ਤਸਵੀਰ

ਧੋਨੀ ਨੇ ਕਿਹਾ, 'ਅਸੀਂ ਲੱਖਾਂ ਲੋਕਾਂ ਦੇ ਸਾਹਮਣੇ ਖੇਡ ਰਹੇ ਹਾਂ, ਇਸ ਲਈ ਲੁਕਾਉਣ ਵਰਗਾ ਕੁੱਝ ਵੀ ਨਹੀਂ ਹੈ। ਅਸੀਂ ਟੀਮ ਵਿਚ ਕੁੱਝ ਬਦਲਾਅ ਕੀਤੇ ਅਤੇ ਇਹ ਅਸੀਂ ਨਹੀਂ ਕਰਣਾ ਚਾਹੁੰਦੇ ਸੀ। ਅਸੀਂ ਟੀਮ ਵਿਚ ਬਹੁਤ ਜ਼ਿਆਦਾ ਬਦਲਾਅ ਨਹੀਂ ਕਰਣਾ ਚਾਹੁੰਦੇ ਸੀ, ਕਿਉਂਕਿ ਤੁਹਾਨੂੰ ਨਹੀਂ ਪਤਾ ਅਗਲੇ ਤਿੰਨ-ਚਾਰ ਮੁਕਾਬਲਿਆਂ ਵਿਚ ਕੀ ਹੋਵੇਗਾ। ਅਸੀਂ ਖਿਡਾਰੀਆਂ ਨੂੰ ਉਚਿਤ ਮੌਕੇ ਦੇਣਾ ਚਾਹੁੰਦੇ ਹਾਂ, ਤਾਂ ਕਿ ਉਨ੍ਹਾਂ ਦੇ ਦਿਮਾਗ ਵਿਚ ਇਹ ਨਾ ਰਹੇ ਕਿ ਜੇਕਰ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਹੋ ਤਾਂ ਤੁਹਾਨੂੰ ਅਗਲੇ ਮੈਚ ਵਿਚ ਬੈਠਾ ਦਿੱਤਾ ਜਾਵੇਗਾ। ਅਸੀਂ ਕਦੇ ਵੀ ਡਰੈਸਿੰਗ ਰੂਮ ਵਿਚ ਅਸੁਰੱਖਿਆ ਦਾ ਮਾਹੌਲ ਬਣਾਉਣਾ ਨਹੀਂ ਚਾਹੁੰਦੇ।'

ਇਹ ਵੀ ਪੜ੍ਹੋ: ਦੇਸ਼ 'ਚ ਮੁੱਢਲੇ ਬਦਲਾਅ ਲਈ ਮੁਕੇਸ਼ ਅੰਬਾਨੀ ਨੇ ਤੈਅ ਕੀਤੇ ਇਹ 3 ਟੀਚੇ

ਕਪਤਾਨ ਨੇ ਸਵੀਕਾਰ ਕਰਦੇ ਹੋਏ ਕਿਹਾ, 'ਸਪੱਸ਼ਟ ਰੂਪ ਤੋਂ ਅਸੀ ਇਸ ਸੀਜ਼ਨ ਵਿਚ ਚੰਗਾ ਪ੍ਰਦਸ਼ਨ ਨਹੀਂ ਕਰ ਸਕੇ ਅਤੇ ਨੌਜਵਾਨਾਂ ਨੂੰ ਵੀ ਜ਼ਿਆਦਾ ਮੌਕੇ ਨਹੀਂ ਮਿਲੇ। ਸ਼ਾਇਦ ਸਾਨੂੰ ਨੌਜਵਾਨ ਖਿਡਾਰੀਆਂ ਵਿਚ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਮਿਲਿਆ ਜਿਸ ਨਾਲ ਖਿਡਾਰੀਆਂ ਨੂੰ ਸਮਰਥਨ ਮਿਲ ਸਕੇ। ਟੂਰਨਾਮੈਂਟ ਵਿਚ ਸਾਡੇ ਹੁਣ ਤੱਕ ਦੇ ਨਤੀਜਿਆਂ ਨੇ ਨੌਜਵਾਨ ਖਿਡਾਰੀਆਂ ਨੂੰ ਟੀਮ ਵਿਚ ਖੇਡਣ ਦੇ ਮੌਕੇ ਦੇ ਦਿੱਤੇ ਹਨ। ਨੌਜਵਾਨ ਖਿਡਾਰੀਆਂ ਨੂੰ ਹੁਣ ਪੂਰਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੇ ਉੱਤੇ ਪ੍ਰਦਰਸ਼ਨ ਦਾ ਕੋਈ ਜ਼ਿਆਦਾ ਦਬਾਅ ਨਹੀਂ ਹੋਵੇਗਾ।'  

ਇਹ ਵੀ ਪੜ੍ਹੋ:  5 ਮਿੰਟ 25 ਸਕਿੰਟ 'ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ


author

cherry

Content Editor

Related News