IPL 2020: ਧੋਨੀ ਦੀ ਟੀਮ ਦੀਆਂ ਮੁਸ਼ਕਲਾਂ ਵਧੀਆਂ, ਅਜੇ ਕੁੱਝ ਹੋਰ ਮੈਚਾਂ 'ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ

Sunday, Sep 20, 2020 - 01:01 PM (IST)

IPL 2020: ਧੋਨੀ ਦੀ ਟੀਮ ਦੀਆਂ ਮੁਸ਼ਕਲਾਂ ਵਧੀਆਂ, ਅਜੇ ਕੁੱਝ ਹੋਰ ਮੈਚਾਂ 'ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ

ਅਬੂਧਾਬੀ (ਭਾਸ਼ਾ) : ਚੇਨੱਈ ਸੁਪਰਕਿੰਗਜ਼ (ਸੀ.ਐਸ.ਕੇ.) ਦੇ ਕੋਚ ਸਟੀਫਨ ਫਲੇਮਿੰਗ ਨੇ ਪੁਸ਼ਟੀ ਕੀਤੀ ਹੈ ਕਿ ਟੀਮ ਦੇ ਸਟਾਰ ਆਲਰਾਊਂਡਰ ਡਵੇਨ ਬਰਾਵੋ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 13ਵੇਂ ਸੀਜ਼ਨ ਦੇ ਕੁੱਝ ਹੋਰ ਮੈਚਾਂ ਵਿਚ ਨਹੀਂ ਖੇਡ ਪਾਉਣਗੇ। ਸੱਟ ਤੋਂ ਉਬਰ ਰਹੇ ਵੈਸਟਇੰਡੀਜ ਦੇ ਇਸ ਖਿਡਾਰੀ ਦੀ ਗੈਰ-ਮੌਜੂਦਗੀ ਦੇ ਬਾਵਜੂਦ 3 ਵਾਰ ਦੇ ਚੈਂਪੀਅਨ ਸੀ.ਐਸ.ਕੇ. ਨੇ ਆਪਣੇ ਅਭਿਆਨ ਦਾ ਆਗਾਜ ਸ਼ਨੀਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ 'ਤੇ 5 ਵਿਕਟਾਂ ਦੀ ਜਿੱਤ ਨਾਲ ਕੀਤਾ।

ਇਹ ਵੀ ਪੜ੍ਹੋ:  IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ

ਫਲੇਮਿੰਗ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, 'ਡਵੇਨ ਕੁੱਝ ਹੋਰ ਮੈਚਾਂ ਲਈ ਬਾਹਰ ਰਹਿਣਗੇ।' ਬਰਾਵੋ ਨੂੰ ਹਾਲ ਹੀ ਵਿਚ ਸੰਪੰਨ ਕੈਰੇਬਿਆਈ ਪ੍ਰੀਮੀਅਰ ਲੀਗ ਦੌਰਾਨ ਸੱਟ ਲੱਗੀ ਸੀ ਅਤੇ ਉਹ ਗੋਡੇ 'ਤੇ ਸੱਟ ਕਾਰਨ ਫਾਈਨਲ ਵਿਚ ਨਹੀਂ ਖੇਡ ਸਕੇ ਸਨ। ਬਰਾਵੋ ਦੀ ਜਗ੍ਹਾ ਖੇਡ ਰਹੇ ਇੰਗਲੈਂਡ ਦੇ ਆਲਰਾਊਂਡਰ ਸੈਮ ਕੁਰੇਨ ਨੇ 6 ਗੇਂਦਾਂ ਵਿਚ 18 ਦੌੜਾਂ ਦੀ ਪਾਰੀ ਖੇਡ ਕੇ ਸੀ.ਐਸ.ਕੇ. ਨੂੰ ਟੀਚੇ ਤੱਕ ਪਹੁੰਚਾਉਣ ਵਿਚ ਮਦਦ ਕੀਤੀ, ਜਦੋਂਕਿ ਇਸ ਤੋਂ ਪਹਿਲਾਂ ਅੰਬਾਤੀ ਰਾਇਡੂ ਅਤੇ ਫਾਫ ਡੁਪਲੇਸਿਸ ਨੇ ਅਰਧ ਸੈਂਕੜਾ ਜੜਿਆ। ਕੁਰੇਨ ਨੇ ਗੇਂਦਬਾਜੀ ਵਿਚ ਵੀ ਪ੍ਰਭਾਵਿਤ ਕਰਦੇ ਹੋਏ ਚਾਰ ਓਵਰਾਂ ਵਿਚ 28 ਦੌੜਾਂ ਦੇ ਕੇ ਇਕ ਵਿਕਟ ਲਿਆ।

ਇਹ ਵੀ ਪੜ੍ਹੋ: ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ, ਅਪਣਾਓ ਇਹ ਤਰੀਕਾ

PunjabKesari

ਫਲੇਮਿੰਗ ਨੇ ਕਿਹਾ, 'ਕੁਰੇਨ ਦਾ ਪ੍ਰਦਰਸ਼ਨ ਸ਼ਾਨਦਾਰ ਸੀ।' ਟੀਮ ਦੇ ਮੁੱਖ ਕੋਚ ਨੇ ਰਾਇਡੂ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ 48 ਗੇਂਦਾਂ ਵਿਚ 71 ਦੌੜਾਂ ਬਣਾਈਆਂ। ਉਨ੍ਹਾਂ ਨੇ ਨਾਬਾਦ 58 ਦੌੜਾਂ ਦੀ ਪਾਰੀ ਖੇਡਣ ਵਾਲੇ ਡੁਪਲੇਸਿਸ ਨਾਲ ਸਾਂਝੇਦਾਰੀ ਕੀਤੀ, ਜਿਸ ਨਾਲ ਚੇਨੱਈ ਨੇ 4 ਗੇਂਦ ਬਾਕੀ ਰਹਿੰਦੇ 163 ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ। ਫਲੇਮਿੰਗ ਨੇ ਕਿਹਾ, 'ਰਾਇਡੂ ਨੇ ਚੰਗਾ ਪ੍ਰਦਰਸ਼ਨ ਕੀਤਾ। ਉਹ ਕਾਫ਼ੀ ਭਾਵੁਕ ਹੈ ਅਤੇ ਉਸ ਨੇ ਸ਼ਾਨਦਾਰ ਪਾਰੀ ਖੇਡੀ।'

ਇਹ ਵੀ ਪੜ੍ਹੋ: ਕ੍ਰਿਕਟਰ ਯੁਵੀ ਦੇ 6 ਗੇਂਦਾਂ 'ਤੇ 6 ਛੱਕਿਆਂ ਦੇ 13 ਸਾਲ ਪੂਰੇ, ਪਤਨੀ ਹੇਜਲ ਨੇ ਸਹੁਰੇ ਨਾਲ ਇੰਝ ਮਨਾਈ ਖ਼ੁਸ਼ੀ

ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਪਿਚ 'ਤੇ ਦੌੜਾਂ ਬਣਾਉਣਾ ਮੁਸ਼ਕਲ ਸੀ ਅਤੇ ਉਨ੍ਹਾਂ ਦੀ ਟੀਮ ਠੀਕ ਸੰਤੁਲਨ ਹਾਸਲ ਕਰਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਜੇਮਸ ਪੇਟਿੰਸਨ ਨੇ ਕਿਹਾ ਕਿ ਉਹ ਵੀ ਪਹਿਲਾਂ ਗੇਂਦਬਾਜੀ ਕਰਣਾ ਚਾਹੁੰਦੇ ਸਨ। ਆਸਟਰੇਲੀਆ ਦੇ ਇਸ ਤੇਜ ਗੇਂਦਬਾਜ ਨੇ ਕਿਹਾ, 'ਅਸੀਂ ਵੀ ਪਹਿਲਾਂ ਗੇਂਦਬਾਜੀ ਕਰਣਾ ਚਾਹੁੰਦੇ ਸੀ, ਰਾਤ ਦੇ ਸਮੇਂ ਤਾਪਮਾਨ ਥੋੜ੍ਹਾ ਜ਼ਿਆਦਾ ਹੋਣ ਨਾਲ ਮੈਦਾਨ 'ਤੇ ਓਸ ਪੈਂਦੀ ਹੈ। ਇਸ ਲਈ ਪਹਿਲਾਂ ਗੇਂਦਬਾਜੀ ਕਰਣਾ ਫਾਇਦੇ ਦੀ ਸਥਿਤੀ ਹੁੰਦੀ ਹੈ। ਦੋਵਾਂ ਟੀਮਾਂ ਪਹਿਲਾਂ ਗੇਂਦਬਾਜੀ ਕਰਣਾ ਚਾਹੁੰਦੀਆਂ ਸਨ।'

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਨੇ ਆਪਣਾ ਗਮਛਾ ਛੱਡਿਆ, ਕੰਗਣਾ ਨੇ ਮਾਸਕ

ਉਨ੍ਹਾਂ ਕਿਹਾ, 'ਘਾਹ ਦੇ ਨੇੜੇ-ਤੇੜੇ ਥੋੜ੍ਹੀ ਨਮੀ ਸੀ। ਪਿਚ 'ਤੇ ਗੇਂਦ ਥੋੜ੍ਹੀ ਤੇਜ਼ੀ ਨਾਲ ਨਿਕਲ ਰਹੀ ਸੀ । ਕੁੱਲ ਮਿਲਾਕੇ ਇਹ ਚੰਗਾ ਵਿਕੇਟ ਸੀ।' ਕੀਰੋਨ ਪੋਲਾਰਡ ਦੇ ਬੱਲੇਬਾਜੀ ਕ੍ਰਮ 'ਤੇ ਪੇਟਿੰਸਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਵੈਸਟਇੰਡੀਜ਼ ਦਾ ਇਹ ਬੱਲੇਬਾਜ ਭਵਿੱਖ ਵਿਚ ਬੱਲੇਬਾਜੀ ਕ੍ਰਮ ਵਿਚ ਉੱਤੇ ਖੇਡੇਗਾ। ਸੀ.ਐਸ.ਕੇ. ਖ਼ਿਲਾਫ ਪੋਲਾਰਡ 6ਵੇਂ ਨੰਬਰ 'ਤੇ ਬੱਲੇਬਾਜੀ ਕਰਣ ਉਤਰੇ ਸਨ।  ਆਈ.ਪੀ.ਐਲ. ਦੌਰਾਨ ਸਟੇਡੀਅਮ ਵਿਚ ਦਰਸ਼ਕਾਂ ਦੀ ਗੈਰ-ਮੌਜੂਦਗੀ 'ਤੇ ਇਸ ਤੇਜ਼ ਗੇਂਦਬਾਜ ਨੇ ਕਿਹਾ, 'ਤੁਹਾਨੂੰ ਖੁਦ ਆਪਣਾ ਹੌਸਲਾ ਵਧਾਉਣਾ ਹੋਵੇਗਾ। ਬੇਸ਼ੱਕ ਜਦੋਂ ਪ੍ਰਸ਼ੰਸਕ ਹੌਸਲਾ ਅਫਜ਼ਾਈ ਨਹੀਂ ਕਰਦੇ ਤਾਂ ਮੁਸ਼ਕਲ ਹੁੰਦੀ ਹੈ, ਖ਼ਾਸ ਤੌਰ 'ਤੇ ਮੁੰਬਈ ਦੇ ਪ੍ਰਸ਼ੰਸਕ ਜੋ ਸ਼ਾਨਦਾਰ ਹਨ।'

ਇਹ ਵੀ ਪੜ੍ਹੋ:  UAE ਦੇ ਸਿਹਤ ਮੰਤਰੀ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ, ਦੱਸਿਆ ਸੁਰੱਖਿਅਤ


author

cherry

Content Editor

Related News