ਰਿਪੋਰਟ : IPL ਹੋਇਆ ਰੱਦ ਤਾਂ 10 ਹਜ਼ਾਰ ਕਰੋੜ ਰੁਪਏ ਦਾ ਝਟਕਾ ਸਹੇਗੀ BCCI

Saturday, Mar 14, 2020 - 11:30 AM (IST)

ਨਵੀਂ ਦਿੱਲੀ— ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ’ਤੇ ਵੀ ਪ੍ਰਭਾਵ ਪਾਇਆ ਹੈ। ਹੁਣ ਬੀ. ਸੀ. ਸੀ. ਆਈ. ਨੇ 15 ਅਪ੍ਰੈਲ ਤੱਕ ਆਈ. ਪੀ. ਐੱਲ. ਮੈਚ ਕਰਾਉਣ ’ਤੇ ਰੋਕ ਲਾ ਦਿੱਤੀ ਹੈ। ਜੇਕਰ ਇਸ ਵਾਰ ਆਈ. ਪੀ. ਐੱਲ. ਰੱਦ ਹੁੰਦਾ ਹੈ ਤਾਂ ਬੀ. ਸੀ. ਸੀ. ਆਈ. ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਝਟਕਾ ਲੱਗਣ ਲਈ ਤਿਆਰ ਹੋਣਾ ਹੋਵੇਗਾ।

PunjabKesariਗਰੁੱਪ ਐੱਮ. ਦੇ ਬਿਜ਼ਨੈਸ ਹੈੱਡ ਵਿਨਿਤ ਕਾਰਨਿਕ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਆਈ. ਪੀ. ਐੱਲ. ਪ੍ਰਬੰਧਨ ਨੇ ਆਗਾਮੀ ਟੂਰਨਾਮੈਂਟ ਲਈ ਕਈ ਵੱਡੀਆਂ ਡੀਲ ਕੀਤੀਆਂ ਹਨ। ਪਰ ਜੇਕਰ ਸਮੇਂ ’ਚ ਥੋੜ੍ਹਾ ਵੀ ਬਦਲਾਅ ਹੋਇਆ ਤਾਂ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਦੀ ਸੰਭਾਵਨਾ ਹੈ। ਕਾਰਨਿਕ ਨੇ ਕਿਹਾ- ਆਈ. ਪੀ. ਐੱਲ. ਦੇ ਦੌਰਾਨ ਕਰੀਬ 35 ਫੀਸਦੀ ਖਿਡਾਰੀ ਜਾਂ ਕਰੂ ਵਿਦੇਸ਼ਾਂ ਤੋਂ ਆਉਂਦਾ ਹੈ। ਵੈਸੇ ਭਾਰਤ ’ਚ ਐਂਟਰੀ 15 ਅਪ੍ਰੈਲ ਤਕ ਬੈਨ ਹੈ। ਅਜਿਹੇ ’ਚ ਇਨ੍ਹਾਂ ਖਿਡਾਰੀਆਂ ਦੀ ਗੈਰ ਮੌਜੂਦਗੀ ਨੂੰ ਮੈਨੇਜ ਕਰਨਾ ਬਹੁਤ ਚੁਣੌਤੀਪੂਰਨ ਹੋਵੇਗਾ।

PunjabKesariਕਾਰਨਿਕ ਨੇ ਕਿਹਾ, ‘‘ਭਾਰਤ ’ਚ 15 ਅਪ੍ਰੈਲ ਦੇ ਬਾਅਦ ਵੀ ਐਂਟਰੀ ਲਈ ਵਿਦੇਸ਼ੀ ਖਿਡਾਰੀਆਂ ਨੂੰ ਨਵੀਂ ਵੀਜ਼ਾ ਨੀਤੀ ਦੇ ਤਹਿਤ ਪ੍ਰਵੇਸ਼ ਮਿਲੇਗਾ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਨ, ਟੀਏ, ਡੀਏ, ਬੁਕਿੰਗ ਆਦਿ ਸਭ ਪ੍ਰਭਾਵਿਤ ਹੋਣਗੇ। ਵੈਸੇ ਵੀ ਆਈ. ਪੀ. ਐੱਲ. ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਐਨ ਮੌਕੇ ’ਤੇ ਵੱਡਾ ਬਦਲਾਅ ਆਉਣਾ ਸਿੱਧੇ ਤੌਰ ’ਤੇ ਵੱਡਾ ਆਰਥਿਕ ਘਾਟਾ ਲੈ ਕੇ ਆਵੇਗਾ। 

PunjabKesari

ਕਾਰਨਿਕ ਨੇ ਕਿਹਾ ਕਿ ਆਈ. ਪੀ. ਐੱਲ. ਰੱਦ ਹੋਇਆ ਇਸ ਨਾਲ ਨਾ ਸਿਰਫ ਬੀ. ਸੀ. ਸੀ. ਆਈ. ਸਗੋਂ ਸਟੇਡੀਅਮ ਪ੍ਰਬੰਧਨ ਨੂੰ ਵੀ ਨੁਕਸਾਨ ਹੋਣਾ ਤੈਅ ਹੈ। ਖੇਡ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਆਈ. ਪੀ. ਐੱਲ. 2020 ਰੱਦ ਹੋਇਆ ਤਾਂ ਲਗਭਗ 10,000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਸਕਦਾ ਹੈ। ਪ੍ਰਬੰਧਨ ਦੀ ਗੇਟ ਰਸੀਦਾਂ, ਸਪਾਂਸਰ, ਮੀਡੀਆ ਅਧਿਕਾਰ, ਵੋਟਿੰਗ ਮਾਲੀਆਂ ਅਤੇ ਖਿਡਾਰੀਆਂ ਦੀ ਫੀਸ ਦੇ ਨਾਲ-ਨਾਲ ਮਹਿਮਾਨ ਨਵਾਜ਼ੀ ਅਤੇ ਯਾਤਰਾ ਸਬੰਧੀ ਲਾਗਤਾਂ ਦਾ ਨੁਕਸਾਨ ਬੀ. ਸੀ. ਸੀ. ਆਈ. ਅਤੇ ਆਯੋਜਕਾਂ ਨੂੰ ਝਲਣਾ ਹੋਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ AUS ਤੇ NZ ਸੀਰੀਜ਼ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਰੱਦ


Tarsem Singh

Content Editor

Related News