IPL 2020: ਖਿਡਾਰੀਆਂ ਦੇ ਡੋਪ ਟੈਸਟ ਲਈ UAE ਜਾਣਗੇ ਨਾਡਾ ਦੇ ਅਧਿਕਾਰੀ
Tuesday, Aug 25, 2020 - 04:33 PM (IST)
ਨਵੀਂ ਦਿੱਲੀ (ਭਾਸ਼ਾ) : ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ਦੇ 3 ਅਧਿਕਾਰੀ ਅਤੇ 6 ਡੋਪ ਨਿਯੰਤਰਣ ਅਧਿਕਾਰੀ (ਡੀ.ਸੀ.ਓ) 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਖਿਡਾਰੀਆਂ ਦੇ ਨਮੂਨੇ ਲੈਣ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾਣਗੇ। ਨਾਡਾ ਦੇ ਸੂਤਰਾਂ ਅਨੁਸਾਰ ਏਜੰਸੀ 10 ਨਵੰਬਰ ਤੱਕ ਚਲਣ ਵਾਲੇ ਇਸ ਟੀ20 ਟੂਰਨਾਮੈਂਟ ਵਿਚ ਮੁਕਾਬਲੇ ਦੌਰਾਨ ਅਤੇ ਮੁਕਾਬਲੇ ਤੋਂ ਬਾਹਰ ਘੱਟ ਤੋਂ ਘੱਟ 50 ਨਮੂਨੇ ਇਕੱਠੇ ਕਰਣ ਦਾ ਟੀਖਾ ਲੈ ਕੇ ਚੱਲ ਰਹੀ ਹੈ।
ਇਹ ਵੀ ਪੜ੍ਹੋ : ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਜਾਣੋ ਕੀ ਕੀਤਾ ਬਦਲਾਅ
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਨਾਡਾ ਦੇ 9 ਲੋਕ ਯੂ.ਏ.ਈ. ਵਿਚ ਰਹਿਣਗੇ ਅਤੇ ਜੇਕਰ ਉਨ੍ਹਾਂ ਨੂੰ ਜ਼ਰੂਰਤ ਪਈ ਤਾਂ ਉਹ ਯੂ.ਏ.ਈ. ਦੇ ਰਾਸ਼ਟਰੀ ਡੋਪਿੰਗ ਰੋਧੀ ਸੰਗਠਨ ਦੀ ਮਦਦ ਵੀ ਲੈਣਗੇ।' ਨਾਡਾ ਦੀ ਤਿੰਨ ਸਥਾਨਾਂ ਵਿਚੋਂ ਹਰ ਇਕ ਥਾਂ 'ਤੇ 3 ਟੀਮਾਂ ਹੋਣਗੀਆਂ, ਜਿਸ ਵਿਚ ਇਕ ਅਧਿਕਾਰੀ ਅਤੇ 2 ਡੀ.ਸੀ.ਓ. ਸ਼ਾਮਲ ਹੋਣਗੇ। ਇਸ ਦੇ ਇਲਾਵਾ ਸਥਾਨਕ ਡੋਪਿੰਗ ਰੋਧੀ ਸੰਗਠਨ ਦੇ ਕਾਮੇ ਵੀ ਹਰ ਇਕ ਥਾਂ 'ਤੇ ਰਹਿਣਗੇ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਦਾ ਪੂਰਾ ਖ਼ਰਚਾ ਨਾਡਾ ਭਰੇਗਾ ਜਾਂ ਬੀ.ਸੀ.ਸੀ.ਆਈ. ਇਸ ਵਿਚ ਯੋਗਦਾਨ ਦੇਵੇਗਾ, ਕਿਉਂਕਿ ਟੂਰਨਾਮੈਂਟ ਭਾਰਤ ਵੱਲੋਂ ਬਾਹਰ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਵਿਚ ਨਮੂਨੇ ਇਕੱਠੇ ਕਰਣ, ਟ੍ਰਾਂਸਪੋਰਟ ਅਤੇ ਪ੍ਰੀਖਿਣ ਦਾ ਖ਼ਰਚਾ ਨਾਡਾ ਭਰਦਾ ਕਰਦਾ ਹੈ। ਸੂਤਰਾਂ ਨੇ ਦੱਸਿਆ, 'ਨਾਡਾ ਦੇ ਅਧਿਕਾਰੀਆਂ ਨੂੰ ਬੀ.ਸੀ.ਸੀ.ਆਈ. ਦੇ ਜੈਵ ਸੁਰੱਖਿਅਤ ਮਾਹੌਲ ਵਿਚ ਹੀ ਰਹਿਣ ਲਈ ਕਿਹਾ ਜਾਵੇਗਾ।' ਨਾਡਾ ਨੇ ਬੀ.ਸੀ.ਸੀ.ਆਈ. ਵੱਲੋਂ ਯੂ.ਏ.ਈ. ਵਿਚ 5 ਡੋਪ ਨਿਯੰਤਰਣ ਸਟੇਸ਼ਨ ਤਿਆਰ ਕਰਣ ਲਈ ਕਿਹਾ ਹੈ। ਇਨ੍ਹਾਂ ਵਿਚੋਂ 3 ਅਬੁਧਾਬੀ, ਸ਼ਾਰਜਾਹ ਅਤੇ ਦੁਬਈ ਦੇ ਮੈਚ ਸਥਾਨ 'ਤੇ ਜਦੋਂ ਕਿ 2 ਦੁਬਈ ਅਤੇ ਅਬੁਧਾਬੀ ਵਿਚ ਅਭਿਆਸ ਕੇਂਦਰਾਂ 'ਤੇ ਹੋਣਗੇ। ਨਮੂਨਿਆਂ ਦੀ ਗਿਣਤੀ ਭਾਵੇਂ ਹੀ ਸੀਮਤ ਹੋ ਸਕਦੀ ਹੈ ਪਰ ਸੰਭਾਵਨਾ ਹੈ ਕਿ ਬੀ.ਸੀ.ਸੀ.ਆਈ. ਕੁੱਝ ਖ਼ੂਨ ਦੇ ਨਮੂਨੇ ਵੀ ਇਕੱਠੇ ਕਰ ਸਕਦਾ ਹੈ, ਕਿਉਂਕਿ ਦੁਬਈ ਤੋਂ ਦੋਹਾ ਤੱਕ ਨਮੂਨਿਆਂ ਨੂੰ ਪੰਹੁਚਾਉਣਾ ਆਸਾਨ ਹੋਵੇਗਾ। ਦੋਹਾ ਵਿਚ ਵਾਡਾ ਤੋਂ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਹੈ।
ਇਹ ਵੀ ਪੜ੍ਹੋ : ਬੱਲੇਬਾਜ ਕ੍ਰਿਸ ਗੇਲ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ