IPL 2020 : ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਹਾਸਲ ਕੀਤੀ ਖ਼ਾਸ ਉਪਲੱਬਧੀ
Sunday, Oct 11, 2020 - 02:56 PM (IST)
ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੇ ਨਾਂ ਨਵਾਂ ਰਿਕਾਰਡ ਦਰਜ ਕੀਤਾ ਹੈ। ਬੀਤੇ ਦਿਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ ਖੇਡਿਆ ਗਿਆ ਸੀ ਅਤੇ ਸ਼ਮੀ ਨੇ ਕੇ.ਕੇ.ਆਰ. ਦੇ ਓਪਨਰ ਰਾਹੁਲ ਤ੍ਰਿਪਾਠੀ ਨੂੰ ਆਊਟ ਕਰਕੇ ਆਪਣੀਆਂ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਆਈ.ਪੀ.ਐਲ. ਦੇ 58ਵੇਂ ਮੈਚ ਵਿਚ ਸ਼ਮੀ ਨੇ 50 ਵਿਕਟਾਂ ਪੂਰੀਆਂ ਕੀਤੀਆਂ। ਆਈ.ਪੀ.ਐਲ. ਵਿਚ ਸ਼ਮੀ 50 ਵਿਕਟਾਂ ਲੈਣ ਵਾਲੇ 49ਵੇਂ ਗੇਂਦਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਜਾਇਦਾਦ ਕਾਰਡ
ਦੱਸ ਦੇਈਏ ਕਿ ਆਈ.ਪੀ.ਐਲ. ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਲਸਿਥ ਮਲਿੰਗਾ ਦੇ ਨਾਂ ਹੈ। ਮਲਿੰਗਾ ਨੇ ਆਈ.ਪੀ.ਐਲ. ਦੀਆਂ ਵਿਕਟਾਂ ਵਿਚ 170 ਵਿਕਟਾਂ ਲਈਆਂ ਹਨ, ਜਦੋਂਕਿ ਦੂਜੇ ਪਾਸੇ ਅਮਿਤ ਮਿਸ਼ਰਾ ਨੇ 160 ਵਿਕਟਾਂ ਆਈ.ਪੀ.ਐਲ. ਵਿਚ ਲਈਆਂ ਹਨ, ਪਰ ਸ਼ਮੀ ਜਿਸ ਰਫ਼ਤਾਰ ਨਾਲ ਹਰ ਮੈਚ ਵਿਚ ਵਿਕਟ ਲੈ ਕੇ ਵਿਕਟ ਲੈ ਰਹੇ, ਉਸ ਤੋਂ ਇਹ ਉਮੀਦ ਹੈ ਕਿ ਸ਼ਮੀ ਜਲਦ ਹੀ ਆਈ.ਪੀ.ਐਲ. ਦੇ 100 ਵਿਕਟਾਂ ਲੈਣ ਵਾਲੇ ਕਲੱਬ ਵਿਚ ਸ਼ਾਮਲ ਹੋ ਜਾਣਗੇ।
ਇਹ ਵੀ ਪੜ੍ਹੋ: ਵਿਰਾਟ ਦੀ ਜਿੱਤ 'ਤੇ ਅਨੁਸ਼ਕਾ ਨੂੰ ਮਿਲ ਰਹੀਆਂ ਹਨ ਵਧਾਈਆਂ, ਪ੍ਰਸ਼ੰਸਕਾਂ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ