ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦਾ ਕਮਾਲ, IPL ''ਚ ਕਾਇਮ ਕੀਤਾ ਵੱਡਾ ਰਿਕਾਰਡ
Saturday, Nov 07, 2020 - 02:23 PM (IST)
ਦੁਬਈ (ਵਾਰਤਾ) : ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਸੇ ਭਾਰਤੀ ਗੇਂਦਬਾਜ਼ ਦੇ ਇਕ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਭੁਵਨੇਸ਼ਵਰ ਕੁਮਾਰ ਦਾ ਰਿਕਾਰਡ ਤੋੜ ਦਿੱਤਾ ਹੈ। ਬੁਮਰਾਹ ਨੇ ਵੀਰਵਾਰ ਨੂੰ ਆਈ.ਪੀ.ਐਲ.-13 ਦੇ ਪਹਿਲੇ ਕੁਆਲੀਫਾਇਰ ਵਿਚ ਦਿੱਲੀ ਕੈਪੀਟਲਸ ਖ਼ਿਲਾਫ਼ ਸਿਰਫ਼ 14 ਦੌੜਾਂ 'ਤੇ 4 ਵਿਕਟਾਂ ਲਈਆਂ ਅਤੇ ਮੁੰਬਈ ਨੂੰ 57 ਦੌੜਾਂ ਨਾਲ ਜਿੱਤ ਦਿਵਾਉਂਦੇ ਹੋਏ 6ਵੀਂ ਵਾਰ ਫਾਈਨਲ ਵਿਚ ਪਹੁੰਚਾ ਦਿੱਤਾ। ਬੁਮਰਾਹ ਨੇ ਇਸ ਦੇ ਨਾਲ ਹੀ ਇਸ ਸੀਜ਼ਨ ਵਿਚ ਆਪਣੀਆਂ ਵਿਕਟਾਂ ਦੀ ਗਿਣਤੀ 14 ਮੈਚਾਂ ਵਿਚ 27 'ਤੇ ਪਹੁੰਚਾ ਦਿੱਤੀ ਅਤੇ ਭੁਵਨੇਸ਼ਵਰ ਕੁਮਾਰ ਦਾ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ 26 ਵਿਕਟਾਂ ਲੈਣ ਦਾ ਭਾਰਤੀ ਰਿਕਾਰਡ ਤੋੜ ਦਿੱਤਾ।
ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ
ਸਨਰਾਈਜ਼ਰਸ ਹੈਦਰਾਬਾਦ ਦੇ ਭੁਵਨੇਸ਼ਵਰ ਨੇ 2017 ਦੇ ਸੀਜ਼ਨ ਵਿਚ 14 ਮੈਚਾਂ ਵਿਚ 26 ਵਿਕਟਾਂ ਲਈਆਂ ਸਨ। ਇਕ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਬੁਮਰਾਹ ਇਸ ਸਮੇਂ ਚੌਥੇ ਸਥਾਨ 'ਤੇ ਹੈ। ਰਾਜਸਥਾਨ ਰਾਇਲਜ਼ ਦੇ ਜੇਮਸ ਫਾਕਨਰ ਨੇ 2013 ਦੇ ਸੀਜ਼ਨ ਵਿਚ 16 ਮੈਚਾਂ ਵਿਚ 28 ਵਿਕਟਾਂ, ਮੁੰਬਈ ਦੇ ਲਸਿਤ ਮਲਿੰਗਾ ਨੇ 2011 ਦੇ ਸੀਜ਼ਨ ਵਿਚ 16 ਮੈਚਾਂ ਵਿਚ 28 ਵਿਕਟਾਂ ਅਤੇ ਚੇਨਈ ਸੁਪਰਕਿੰਗਜ਼ ਦੇ ਡਵੇਨ ਬਰਾਵੋ ਨੇ 2013 ਦੇ ਸੀਜ਼ਨ ਵਿਚ 32 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ: ਮੰਗੇਤਰ ਨਾਲ ਬਰੇਕਅੱਪ ਮਗਰੋਂ ਨੌਜਵਾਨ ਨੇ ਖ਼ੁਦ ਨਾਲ ਹੀ ਕਰਾਇਆ ਵਿਆਹ, ਵੇਖੋ ਤਸਵੀਰਾਂ
ਬੁਮਰਾਹ ਕੋਲ ਹੁਣ 10 ਨਵੰਬਰ ਨੂੰ ਹੋਣ ਵਾਲਾ ਫਾਈਨਲ ਹੈ, ਜਿਸ ਵਿਚ ਉਹ ਬਰਾਵੋ ਤੱਕ ਪੁੱਜਣ ਦੀ ਕੋਸ਼ਿਸ਼ ਕਰਣਗੇ। ਮੌਜੂਦਾ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਲਈ ਪਰਪਲ ਕੈਪ ਇਸ ਸਮੇਂ ਬੁਮਰਾਹ ਕੋਲ ਹੈ। ਇਸ ਮਾਮਲੇ ਵਿਚ ਬੁਮਰਾਹ ਦੇ ਨਜ਼ਦੀਕੀ ਵਿਰੋਧੀ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ ਕੈਗਿਸੋ ਰਬਾਦਾ ਅਤੇ ਮੁੰਬਈ ਦੇ ਹੀ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਹਨ। ਰਬਾਦਾ ਦੇ 25 ਅਤੇ ਬੋਲਟ ਦੇ 22 ਵਿਕਟ ਹਨ।
ਇਹ ਵੀ ਪੜ੍ਹੋ: IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ