IPL 2020 : ਗੇਲ ਫਿਰ ਪਲੇਇੰਗ ਇਲੈਵਨ ਤੋਂ ਬਾਹਰ, ਰਾਹੁਲ ਨੇ ਦੱਸੀ ਵਜ੍ਹਾ

09/24/2020 10:41:28 PM

ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 6ਵਾਂ ਮੁਕਾਬਲਾ ਦੁਬਈ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਨੇ ਇਸ ਮੈਚ ਦੇ ਲਈ ਪਲੇਇੰਗ ਇਲੈਵਨ 'ਚ 2 ਬਦਲਾਅ ਕੀਤੇ, ਕ੍ਰਿਸ ਜਾਰਡਨ ਅਤੇ ਕ੍ਰਿਸ਼ਣੱਪਾ ਗੌਤਮ ਦੀ ਜਗ੍ਹਾ ਜੇਮਸ ਨੀਸ਼ਮ ਅਤੇ ਮੁਰੂਗਨ ਅਸ਼ਵਿਨ ਨੂੰ ਟੀਮ 'ਚ ਮੌਕਾ ਮਿਲਿਆ ਹੈ। ਇਕ ਬਾਰ ਫਿਰ ਪਲੇਇੰਗ ਇਲੈਵਨ ਤੋਂ ਕ੍ਰਿਸ ਗੇਲ ਦਾ ਨਾਂ ਗਾਇਬ ਹੈ। ਕਪਤਾਨ ਕੇ. ਐੱਲ. ਰਾਹੁਲ ਨੇ ਟਾਸ ਤੋਂ ਬਾਅਦ ਦੱਸਿਆ ਕਿ ਗੇਲ ਕਿਉਂ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹਨ।

PunjabKesari
ਕਿੰਗਜ਼ ਇਲੈਵਨ ਪੰਜਾਬ ਨੂੰ ਇਸ ਸੀਜ਼ਨ ਦੇ ਪਹਿਲੇ ਮੈਚ 'ਚ ਦਿੱਲੀ ਕੈਪੀਟਲਸ ਵਿਰੁੱਧ ਸੁਪਰ ਓਵਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਨੇ ਟਾਸ ਹਾਰਨ ਤੋਂ ਬਾਅਦ ਕਿਹਾ ਸੀ ਕਿ ਸਾਡੇ ਲਈ ਬਹੁਤ ਕੁਝ ਪਾਜ਼ੇਟਿਵ ਰਿਹਾ ਸੀ ਅਤੇ ਉਹ ਸਾਡਾ ਪਹਿਲਾ ਮੈਚ ਸੀ। ਜਾਰਡਨ ਅਤੇ ਗੌਤਮ ਨਹੀਂ ਖੇਡ ਰਹੇ ਹਨ, ਮੁਰੂਗਨ ਅਸ਼ਵਿਨ ਅਤੇ ਨੀਸ਼ਮ ਟੀਮ 'ਚ ਆਏ ਹਨ। ਕ੍ਰਿਸ ਗੇਲ ਠੀਕ ਸਮੇਂ 'ਤੇ ਟੀਮ 'ਚ ਆਉਂਣਗੇ, ਉਸਦੇ ਬਾਰੇ 'ਚ ਚਿੰਤਾ ਨਾ ਕਰੋ। ਘਰ 'ਚ ਬੈਠਣਾ ਬਹੁਤ ਮੁਸ਼ਕਿਲ ਸੀ, ਤਾਂ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਖੇਡਣ ਦਾ ਮੌਕਾ ਮਿਲਿਆ ਹੈ। ਗੇਲ ਪਹਿਲੇ ਮੈਚ 'ਚ ਵੀ ਨਹੀਂ ਖੇਡੇ ਹਨ, ਅਜਿਹੇ 'ਚ ਕੁਝ ਲੋਕਾਂ ਨੂੰ ਉਮੀਦ ਸੀ ਕਿ ਉਹ ਇਸ ਮੈਚ 'ਚ ਜ਼ਰੂਰ ਖੇਡਣਗੇ।


Gurdeep Singh

Content Editor

Related News