IPL 2020: ਹਾਰ ਮਗਰੋਂ ਦਿੱਲੀ ਕੈਪੀਟਲਸ ਲਈ ਇਕ ਹੋਰ ਬੁਰੀ ਖ਼ਬਰ, ਕਪਤਾਨ ਨੂੰ ਲੱਗਾ 12 ਲੱਖ ਦਾ ਜੁਰਮਾਨਾ

Wednesday, Sep 30, 2020 - 11:47 AM (IST)

IPL 2020: ਹਾਰ ਮਗਰੋਂ ਦਿੱਲੀ ਕੈਪੀਟਲਸ ਲਈ ਇਕ ਹੋਰ ਬੁਰੀ ਖ਼ਬਰ, ਕਪਤਾਨ ਨੂੰ ਲੱਗਾ 12 ਲੱਖ ਦਾ ਜੁਰਮਾਨਾ

ਨਵੀਂ ਦਿੱਲੀ : ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ 11ਵਾਂ ਮੈਚ 29 ਸਤੰਬਰ ਨੂੰ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਅਤੇ ਆਈ.ਪੀ.ਐੱਲ. ਵਿਚ ਦਿੱਲੀ ਕੈਪੀਟਲਸ ਦੀ ਟੀਮ ਨੂੰ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਣਾ ਪਿਆ। ਦਿੱਲੀ ਨੂੰ ਡੈਵਿਡ ਵਾਰਨਰ ਦੀ ਸਨਰਾਈਜ਼ਰਜ਼ ਹੈਦਰਾਬਾਦ ਨੇ ਮਾਤ ਦਿੱਤੀ। ਦਿੱਲੀ ਕੈਪੀਟਲਸ ਨੇ ਇਸ ਤੋਂ ਪਹਿਲਾਂ ਆਪਣੇ ਦੋਵੇਂ ਮੁਕਾਬਲੇ ਜਿੱਤੇ ਸਨ।

ਇਹ ਵੀ ਪੜੋ : IPL 2020: ਮਜ਼ਬੂਤ ਰਾਜਸਥਾਨ ਸਾਹਮਣੇ ਅੱਜ ਬੁਲੰਦ ਹੌਸਲਿਆਂ ਨਾਲ ਉਤਰੇਗੀ ਕੋਲਕਾਤਾ

ਹਾਰ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ 'ਤੇ ਸਲੋਅ ਰੇਟ ਦੇ ਚਲਦੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸ਼੍ਰੇਅਸ ਅਈਅਰ ਦੂਜੇ ਕਪਤਾਨ ਹਨ, ਜਿਨ੍ਹਾਂ 'ਤੇ ਇਹ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ 'ਤੇ ਵੀ ਜੁਰਮਾਨਾ ਲਗਾਇਆ ਜਾ ਚੁੱਕਾ ਹੈ।

ਇਹ ਵੀ ਪੜੋ : ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਆਈ.ਪੀ.ਐੱਲ. ਪ੍ਰੈੱਸ ਬਿਆਨ ਮੁਤਾਬਕ, ਆਈ.ਪੀ.ਐੱਲ. ਕੋਡ ਆਫ਼ ਕੰਡਕਟ ਤਹਿਤ ਇਹ ਉਨ੍ਹਾਂ ਦਾ ਪਹਿਲਾ ਸਲੋ ਓਵਰ-ਰੇਟ ਦਾ ਮਾਮਲਾ ਹੈ, ਤਾਂ ਅਈਅਰ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦਿੱਲੀ ਕੈਪੀਟਲਸ ਲਈ ਸਲੋਅ ਓਵਰ-ਰੇਟ ਦਾ ਇਹ ਪਹਿਲਾ ਮਾਮਲਾ ਸੀ। ਟੀਮ ਨੂੰ ਹਾਰ ਕਾਰਨ ਆਪਣਾ ਟਾਸ ਸਥਾਨ ਵੀ ਗਵਾਉਣਾ ਪਿਆ ਅਤੇ ਉਹ ਹੁਣ ਅੰਕ ਸੂਚੀ ਵਿਚ ਦੂਜੇ ਨੰਬਰ 'ਤੇ ਆ ਗਈ ਹੈ।

ਇਹ ਵੀ ਪੜੋ : ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ

ਦੱਸ ਦੇਈਏ ਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਮੰਗਲਵਾਰ ਨੂੰ ਦਿੱਲੀ ਕੈਪੀਟਲ ਨੂੰ 15 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦੋਵੇਂ ਮੈਚ ਹਾਰ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਨੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਦੇ ਅਰਧ ਸੈਂਕੜੇ ਦੀ ਮਦਦ ਨਾਲ ਹੌਲੀ ਵਿਕਟ 'ਤੇ 4 ਵਿਕਟਾਂ 'ਤੇ 162 ਦੌੜਾਂ ਬਣਾਈਆਂ ਸਨ। ਜਵਾਬ ਵਿਚ ਦਿੱਲੀ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ 'ਤੇ 147 ਦੌੜਾਂ ਹੀ ਬਣਾ ਸਕੀ।


author

cherry

Content Editor

Related News