IPL 2020 : ਸਨਰਾਇਜ਼ਰਸ ਖ਼ਿਲਾਫ਼ ਜਿੱਤ ਦੀ ਰਾਹ ਫੜਨਾ ਚਾਹੇਗੀ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼

Tuesday, Oct 13, 2020 - 11:18 AM (IST)

IPL 2020 : ਸਨਰਾਇਜ਼ਰਸ ਖ਼ਿਲਾਫ਼ ਜਿੱਤ ਦੀ ਰਾਹ ਫੜਨਾ ਚਾਹੇਗੀ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼

ਦੁਬਈ (ਭਾਸ਼ਾ) : ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਆਪਣੀਆਂ ਉਮੀਦਾਂ ਜਿੰਦਾ ਰੱਖਣੀਆਂ ਹਨ ਤਾਂ ਉਸ ਨੂੰ ਮੰਗਲਵਾਰ ਯਾਨੀ ਅੱਜ ਇੱਥੇ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਹੋਣ ਵਾਲੇ ਮੈਚ ਨਾਲ ਦਮਦਾਰ ਵਾਪਸੀ ਕਰਣੀ ਹੋਵੇਗੀ। ਤਿੰਨ ਵਾਰ ਦੇ ਚੈਂਪੀਅਨ ਅਤੇ ਪਿੱਛਲੀ ਵਾਰ ਦੇ ਉਪ ਜੇਤੂ ਚੇਨਈ ਨੂੰ ਹੁਣ ਤੱਕ 7 ਮੈਚਾਂ ਵਿਚੋਂ 5 ਵਿਚ ਹਾਰ ਮਿਲੀ ਹੈ ਅਤੇ ਹੁਣ ਉਹ ਜਿੱਤ ਦੀ ਰਾਹ 'ਤੇ ਪਰਤਣ ਲਈ ਬੇਤਾਬ ਹੈ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ : ਘਟੀਆ ਸਾਮਾਨ ਬਣਾਉਣ ਵਾਲੀਆਂ 130 ਚੀਨੀ ਕੰਪਨੀਆਂ 'ਤੇ ਬੈਨ

8 ਟੀਮਾਂ ਦੀ ਸੂਚੀ ਵਿਚ ਅਜੇ ਉਹ 7ਵੇਂ ਸਥਾਨ 'ਤੇ ਹੈ। ਆਈ.ਪੀ.ਐਲ. ਦੇ ਇਤਿਹਾਸ ਵਿਚ ਚੇਨਈ ਨੂੰ ਟੀਚਾ ਦਾ ਪਿੱਛਾ ਕਰਣ ਵਾਲੀ ਸਭ ਤੋਂ ਚੰਗੀ ਟੀਮ ਮੰਨਿਆ ਜਾਂਦਾ ਰਿਹਾ ਹੈ ਪਰ ਇਸ ਸਾਲ ਹੁਣ ਤੱਕ ਉਸ ਦੇ ਬੱਲੇਬਾਜ਼ ਹੀ ਨਾਕਾਮ ਰਹੇ ਹਨ। ਉਸ ਨੂੰ 5 ਹਾਰਾਂ ਟੀਚੇ ਦਾ ਪਿੱਛਾ ਕਰਦੇ ਹੋਏ ਮਿਲੀਆਂ। ਸ਼ੇਨ ਵਾਟਸਨ ਅਤੇ ਫਾਫ ਡੁਪਲੇਸਿਸ ਨੇ ਸਿਖਰ ਕ੍ਰਮ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਮੱਧਕਰਮ ਨੂੰ ਹੁਣ ਬਿਹਤਰ ਖੇਡ ਦਿਖਾਉਣਾ ਹੋਵੇਗਾ। ਕੇਦਾਰ ਜਾਧਵ ਦੇ ਲਗਾਤਾਰ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਚੇਨਈ ਨੇ ਪਿਛਲੇ ਮੈਚ ਵਿਚ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਨਰਾਇਣ ਜਗਦੀਸ਼ਨ ਨੂੰ ਚੁਣਿਆ, ਜਿਨ੍ਹਾਂ ਨੇ 28 ਗੇਂਦਾਂ 'ਤੇ 33 ਦੌੜਾਂ ਬਣਾਈਆਂ ਅਤੇ ਅੰਬਾਤੀ ਰਾਇਡੁ (40 ਗੇਂਦਾਂ 'ਤੇ 42 ਦੌੜਾਂ) ਨਾਲ ਮਿਲ ਕੇ ਪਾਰੀ ਨੂੰ ਸਵਾਰਿਆ ਪਰ ਇਨ੍ਹਾਂ ਦੋਵਾਂ  ਦੇ ਆਊਟ ਹੋਣ ਦੇ ਬਾਅਦ ਚੇਨਈ ਦੀ ਬੱਲੇਬਾਜ਼ੀ ਬਿਖ਼ਰ ਗਈ। ਸੈਮ ਕੁਰੇਨ, ਰਵਿੰਦਰ ਜਡੇਜਾ ਅਤੇ ਡਿਵੇਨ ਬਰਾਵੋ ਵੀ ਬੱਲੇਬਾਜ਼ੀ ਵਿਚ ਅਸਫ਼ਲ ਰਹੇ। ਧੋਨੀ ਵੀ ਉਮੀਦ ਅਨੁਸਾਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ ਹਨ।

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

ਕਪਤਾਨ ਨੇ ਵੀ ਬਾਅਦ ਵਿਚ ਸਵੀਕਾਰ ਕੀਤਾ ਕਿ ਜੇਕਰ ਉਨ੍ਹਾਂ ਨੂੰ ਅੱਗੇ ਮੈਚ ਜਿੱਤਣੇ ਹਨ ਤਾਂ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਣਾ ਹੋਵੇਗਾ। ਧੋਨੀ ਨੇ ਕਿਹਾ, 'ਬੱਲੇਬਾਜ਼ੀ ਥੋੜ੍ਹਾ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਨੂੰ ਲੈ ਕੇ ਕੁੱਝ ਕਰਣ ਦੀ ਜ਼ਰੂਰਤ ਹੈ।' ਗੇਂਦਬਾਜ਼ੀ ਵਿਚ ਦੀਪਕ ਚਾਹਰ ਅਤੇ ਜਡੇਜਾ ਹੁਣ ਤੱਕ ਪ੍ਰਭਾਵਸ਼ਾਲੀ ਰਹੇ ਹਨ। ਬਰਾਵੋ ਦੀ ਵਾਪਸੀ ਨਾਲ ਟੀਮ ਸੰਤੁਲਿਤ ਹੋਈ ਪਰ ਕਰੇਨ, ਸ਼ਾਰਦੁਲ ਠਾਕੁਰ ਅਤੇ ਕਰਣ ਸ਼ਰਮਾ ਨੂੰ ਹੋਰ ਚੰਗਾ ਪ੍ਰਦਰਸ਼ਨ ਕਰਣ ਦੀ ਜ਼ਰੂਰਤ ਹੈ। ਇਸ ਮੈਚ ਵਿਚ ਧੋਨੀ ਦੀ ਟੀਮ ਸਨਰਾਇਜ਼ਰਸ ਨਾਲ ਪਿਛਲੇ ਮੈਚ ਵਿਚ ਮਿਲੀ 7 ਦੌੜਾਂ ਦੀ ਹਾਰ ਦਾ ਬਦਲਾ ਚੁਕਾਉਣ ਦੀ ਵੀ ਕੋਸ਼ਿਸ਼ ਕਰੇਗੀ। ਸਨਰਾਇਜ਼ਰਸ ਦੀ ਸਥਿਤੀ ਵੀ ਬਹੁਤ ਚੰਗੀ ਨਹੀਂ ਹੈ। ਉਸ ਨੇ 7 ਮੈਚਾਂ ਵਿਚੋਂ 3 ਵਿਚ ਜਿੱਤ ਦਰਜ ਕੀਤੀ ਹੈ ਅਤੇ ਸੂਚੀ ਵਿਚ 5ਵੇਂ ਸਥਾਨ 'ਤੇ ਹੈ। ਰਾਜਸਥਾਨ ਰਾਇਲਜ਼ ਖ਼ਿਲਾਫ਼ ਐਤਵਾਰ ਨੂੰ 5 ਵਿਕਟਾਂ ਦੀ ਹਾਰ ਨਾਲ ਟੀਮ ਨਿਰਾਸ਼ ਹੋਈ ਹੋਵੇਗੀ, ਕਿਉਂਕਿ 4 ਵਿਕਟਾਂ 'ਤੇ 158 ਦੌੜਾਂ ਬਣਾਉਣ ਦੇ ਬਾਅਦ ਇਕ ਸਮਾਂ ਉਸ ਨੇ ਮੈਚ 'ਤੇ ਚੰਗਾ ਕੰਟਰੋਲ ਬਣਾਈ ਰੱਖਿਆ ਸੀ।

ਬੱਲੇਬਾਜ਼ੀ ਸਨਰਾਇਜ਼ਰਸ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ, ਕਿਉਂਕਿ ਜਾਣੀ ਬੇਇਰਸਟਾ, ਕਪਤਾਨ ਡੈਵਿਡ ਵਾਰਨਰ, ਮਨੀਸ਼ ਪੰਡਿਤ ਅਤੇ ਕੇਨ ਵਿਲੀਅਮਸਨ ਲਗਾਤਾਰ ਚੰਗਾ ਸਕੋਰ ਬਣਾ ਰਹੇ ਹਨ ਅਤੇ ਜ਼ਿੰਮੇਦਾਰੀ ਚੁੱਕਣ ਲਈ ਤਿਆਰ ਹਨ। ਗੇਂਦਬਾਜ਼ੀ ਉਸ ਦਾ ਕਮਜੋਰ ਪੱਖ ਬਣ ਕੇ ਸਾਹਮਣੇ ਆਇਆ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਗਵਾਉਣ ਦੇ ਬਾਅਦ ਸਨਰਾਇਜ਼ਰਸ ਦੀ ਗੇਂਦਬਾਜ਼ੀ ਕਮਜ਼ੋਰ ਪਈ ਹੈ। ਲੈਗ ਸਪਿਨਰ ਰਾਸ਼ਿਦ ਖਾਨ ਅਤੇ ਯਾਰਕਰ ਮਾਹਰ ਟੀ ਨਟਰਾਜਨ ਨੇ ਹਾਲਾਂਕਿ ਉਸ ਵੱਲੋਂ ਚੰਗੀ ਗੇਂਦਬਾਜ਼ੀ ਕੀਤੀ ਹੈ ਪਰ ਸੰਦੀਪ ਸ਼ਰਮਾ, ਖਲੀਲ ਅਹਿਮਦ ਅਤੇ ਨੌਜਵਾਨ ਅਭਿਸ਼ੇਕ ਸ਼ਰਮਾ ਉਸ ਦੀ ਗੇਂਦਬਾਜ਼ੀ ਇਕਾਈ ਦੀ ਕਮਜੋਰ ਕੜੀ ਸਾਬਤ ਹੋਏ ਹਨ।


author

cherry

Content Editor

Related News