ਆਈ. ਪੀ. ਐੱਲ.-2019 ਦੇ ਮੈਚ ਰਾਤ 8 ਵਜੇ ਤੋਂ
Friday, Mar 08, 2019 - 12:50 AM (IST)

ਨਵੀਂ ਦਿੱਲੀ- ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ ਕਿ 23 ਮਾਰਚੋ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਾਰੇ ਲੀਗ ਮੈਚ ਪਹਿਲਾਂ ਦੀ ਤਰ੍ਹਾਂ ਰਾਤ 8 ਵਜੇ ਤੋਂ ਖੇਡੇ ਜਾਣਗੇ। ਦੁਪਹਿਰ ਬਾਅਦ ਦੇ ਮੈਚ 4 ਵਜੇ ਤੋਂ ਹੋਣਗੇ। ਅਟਕਲਬਾਜ਼ੀਆਂ ਸਨ ਕਿ ਬੀ. ਸੀ. ਸੀ. ਆਈ. 'ਤੇ ਰਾਤ ਦੇ ਮੈਚ ਦਾ ਸਮਾਂ ਬਦਲ ਕੇ 7 ਵਜੇ ਕਰਨ ਦਾ ਦਬਾਅ ਹੈ ਪਰ ਬੋਰਡ ਮੈਚ 8 ਵਜੇ ਸ਼ੁਰੂ ਕਰਨ ਦੇ ਫੈਸਲੇ 'ਤੇ ਹੀ ਅੜਿਆ ਰਿਹਾ।