ਰਾਹੁਲ ਦਾ ਬੱਲੇਬਾਜ਼ੀ 'ਚ ਲਗਾਤਾਰ ਫੇਲ ਹੋਣਾ ਪੈ ਸਕਦਾ ਹੈ ਉਨ੍ਹਾਂ 'ਤੇ ਭਾਰੀ
Thursday, Mar 28, 2019 - 02:00 PM (IST)

ਨਵੀਂ ਦਿੱਲੀ— ਪੰਜਾਬ ਦੇ ਓਪਨਰ ਬੱਲੇਬਾਜ਼ ਐੱਲ. ਰਾਹੁਲ ਦਾ ਬੱਲਾ IPL 2019 ਦੇ ਮੁਕਾਬਲਿਆਂ 'ਚ ਹੁਣ ਤਕ ਖਾਮੋਸ਼ ਹੈ। ਰਾਹੁਲ ਦੌੜਾਂ ਬਣਾਉਣ 'ਚ ਕਾਮਯਾਬ ਨਹੀਂ ਹੋ ਪਾ ਰਹੇ ਹਨ ਤੇ ਆਪਣੀ ਟੀਮ ਵੱਲੋਂ ਕੋਲਕਾਤਾ ਦੇ ਖਿਲਾਫ ਖੇਡਦੇ ਹੋਏ ਉਨ੍ਹਾਂ ਨੇ ਫਿਰ ਤੋਂ ਨਿਰਾਸ਼ ਕੀਤਾ। ਰਾਹੁਲ ਦਾ ਇਹ ਖ਼ਰਾਬ ਪ੍ਰਦਰਸ਼ਨ ਉਨ੍ਹਾਂ 'ਤੇ ਭਾਰੀ ਪੈ ਸਕਦਾ ਹੈ। ਰਾਹੁਲ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਹੋ ਸਕਦੇ ਹਨ ਤੇ ਟੀਮ 'ਚ ਤੀਜੇ ਓਪਨਰ ਬੱਲੇਬਾਜ਼ ਦੇ ਤੌਰ 'ਤੇ ਉਹ ਇੰਗਲੈਂਡ ਜਾ ਸਕਦੇ ਹਨ ਪਰ ਹੁਣ ਉਨ੍ਹਾਂ ਦੀ ਅਜਿਹੀ ਹੀ ਖ਼ਰਾਬ ਫ਼ਾਰਮ ਜਾਰੀ ਰਹੀ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਵਿਸ਼ਵ ਕੱਪ 'ਚ ਖੇਡਣ ਦਾ ਸੁਪਨਾ ਟੁੱਟ ਜਾਵੇ।ਈਡਨ ਗਾਰਡਨ 'ਤੇ ਕੋਲਕਾਤਾ ਦੇ ਖਿਲਾਫ ਰਾਹੁਲ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਤੇ ਉਹ ਸਿਰਫ ਇਕ ਦੌੜ ਬਣਾ ਕੇ ਆਊਟ ਹੋ ਗਏ।
ਉਨ੍ਹਾਂ ਨੇ ਆਪਣੀ ਪਾਰੀ 'ਚ ਪੰਜ ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੂੰ ਫਰਗਿਉਸਨ ਨੇ ਆਪਣੀ ਗੇਂਦ 'ਤੇ ਕੁਲਦੀਪ ਯਾਦਵ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਾਹੁਲ ਨੇ ਇਸ ਸੀਜ਼ਨ ਦੇ ਪਹਿਲੇ ਮੈਚ ਮਤਲਬ ਰਾਜਸਥਾਨ ਦੇ ਖਿਲਾਫ ਵੀ ਚੰਗੀ ਪਾਰੀ ਨਹੀਂ ਖੇਡੀ ਸੀ ਤੇ ਉਹ ਜੈਪੁਰ 'ਚ ਸਿਰਫ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਆਈ. ਪੀ. ਐੱਲ. 'ਚ ਇਕ ਪਾਸੇ ਜਿੱਥੇ ਰਾਹੁਲ ਦਾ ਖ਼ਰਾਬ ਫ਼ਾਰਮ ਜਾਰੀ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਟੀਮ ਇੰਡੀਆ ਲਈ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਉਨ੍ਹਾਂ ਦੀ ਫ਼ਾਰਮ ਨੂੰ ਲੈ ਕੇ ਕਾਫ਼ੀ ਗੱਲਾਂ ਕੀਤੀਆਂ ਜਾ ਰਹੀ ਸੀ। ਹਾਲ ਹੀ 'ਚ ਕੁਝ ਮੈਚਾਂ 'ਚ ਉਨ੍ਹਾਂ ਨੇ ਦੌੜਾਂ ਬਣਾਈਆਂ ਸਨ 'ਤੇ ਆਈ. ਪੀ. ਐੱਲ 'ਚ ਉਨ੍ਹਾਂ ਦੇ ਖ਼ਰਾਬ ਪ੍ਰਰਦਸ਼ਨ ਤੋਂ ਇਕ ਵਾਰ ਫਿਰ ਨਾਲ ਉਨ੍ਹਾਂ ਦੀ ਆਲੋਚਨਾ ਹੋ ਸਕਦੀ ਹੈ। ਉਂਝ ਰਾਹੁਲ ਲਈ ਆਈ. ਪੀ. ਐੱਲ. ਦਾ ਪਿੱਛਲਾ ਸੀਜ਼ਨ ਕਾਫ਼ੀ ਚੰਗਾ ਰਿਹਾ ਸੀ 'ਤੇ ਇਸ ਵਾਰ ਰਾਹੁਲ ਆਪਣਾ ਜਲਵਾ ਕਦੋਂ ਦਿਖਾਉਂਦੇ ਹਨ ਇਹ ਵੇਖਣਾ ਦਿਲਚਸਪ ਹੋਵੇਗਾ।