ਪਹਿਲੇ ਮੈਚ ਧਮਾਲ ਮਚਾਉਣ ਵਾਲੇ ਅਲਜ਼ਾਰੀ ਨੂੰ ਰਾਹੁਲ ਨੇ ਲਗਾਇਆ ਜ਼ੋਰਦਾਰ ਛੱਕਾ,ਦੇਖੋ ਵੀਡੀਓ

Thursday, Apr 11, 2019 - 12:08 PM (IST)

ਪਹਿਲੇ ਮੈਚ ਧਮਾਲ ਮਚਾਉਣ ਵਾਲੇ ਅਲਜ਼ਾਰੀ ਨੂੰ ਰਾਹੁਲ ਨੇ ਲਗਾਇਆ ਜ਼ੋਰਦਾਰ ਛੱਕਾ,ਦੇਖੋ ਵੀਡੀਓ

ਸਪੋਰਟਸ ਡੈਸਕ- ਵਾਨਖੇੜੇ ਦੇ ਮੈਦਾਨ 'ਤੇ ਮੁੰਬਈ ਇੰਡੀਅਨਸ ਦੇ ਖਿਲਾਫ ਮੈਚ ਦੇ ਦੌਰਾਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਤੇ ਕ੍ਰਿਸ ਗੇਲ ਨੇ ਤੂਫਾਨੀ ਸ਼ੁਰੂਆਤ ਕੀਤੀ। ਉਥੇ ਹੀ ਦੂਜੇ ਪਾਸੇ ਕੇ.ਐੱਲ. ਰਾਹੁਲ ਨੇ ਮੁੰੰਬਈ ਦੇ ਤੇਜ਼ ਗੇਂਦਬਾਜ਼ ਜੋਸੇਫ ਅਲਜਾਰੀ ਦੀ ਗੇਂਦ 'ਤੇ ਅਜਿਹਾ ਸ਼ਾਟ ਮਾਰਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਤਰੀਫ ਕੀਤੀ ਜਾ ਰਹੀ ਹੈ।PunjabKesari  ਦਰਅਸਲ ਚੌਥੇ ਓਵਰ 'ਚ ਮੁੰਬਈ ਇੰਡੀਅਨਸ ਨੇ ਆਪਣੇ ਸਭ ਤੋਂ ਸਫਲ ਗੇਂਦਬਾਜ਼ ਜੋਸੇਫ ਅਲਜਾਰੀ ਨੂੰ ਗੇਂਦਬਾਜ਼ੀ ਲਈ ਬੁਲਾਇਆ। ਅਲਜਾਰੀ ਨੇ ਹੈਦਰਾਬਾਦ ਦੇ ਖਿਲਾਫ ਆਪਣੇ ਡੈਬਿਊ ਮੈਚ 'ਚ ਹੀ ਛੇ ਵਿਕਟ ਲੈ ਕੇ ਚਰਚਾ ਬਟੋਰੀਆਂ ਸਨ। ਪਰ ਪੰਜਾਬ ਦੇ ਖਿਲਾਫ ਮੈਚ ਦੌਰਾਨ ਉਨ੍ਹਾਂ ਨੂੰ ਪਹਿਲੀ ਹੀ ਓਵਰ 'ਚ ਕੇ. ਐੱਲ ਰਾਹੁਲ ਨੇ ਸ਼ਾਨਦਾਰ ਫਲਿਕ ਸਿਕਸ ਮਾਰ ਕੇ ਉਨ੍ਹਾਂ ਦੀ ਲੇਅ ਵਿਗਾੜ ਦਿੱਤੀ। ਵੇਖੋ ਕੇ. ਐੱਲ. ਰਾਹੁਲ ਦਾ ਸ਼ਾਨਦਾਰ ਸ਼ਾਟ

ਸੀਨ 'ਚ ਮੁੰਬਈ ਦੇ ਖਿਲਾਫ ਹੀ ਚੱਲੀ ਹੈ ਪੰਜਾਬ ਦੀ ਸਲਾਮੀ ਜੋੜੀ
ਆਈ. ਪੀ. ਐੱਲ. 'ਚ ਆਪਣਾ ਸੱਤਵਾਂ ਮੈਚ ਖੇਡ ਰਹੀ ਕਿੰਗਜ਼ ਇਲੈਵਨ ਪੰਜਾਬ ਅਜੇ ਤੱਕ ਪਹਿਲਾਂ ਵਿਕਟ ਲਈ ਸਿਰਫ ਦੋ ਵਾਰ ਹੀ ਵਧਿਆ ਸ਼ੁਰੂਆਤ ਕਰ ਪਾਈ ਹੈ। ਖਾਸ ਗੱਲ ਇਹ ਹੈ ਕਿ ਇਹ ਦੋਨੋਂ ਮੌਕੇ ਮੁੰਬਈ ਦੇ ਖਿਲਾਫ ਮੈਚ ਦੌਰਾਨ ਹੀ ਮਿਲੇ। ਪੰਜਾਬ ਨੇ ਇਸ ਤੋਂ ਪਹਿਲਾਂ ਮੁੰਬਈ ਦੇ ਖਿਲਾਫ ਹੋਏ ਮੈਚ ਦੌਰਾਨ ਪਹਿਲੀ ਵਿਕਟ ਲਈ 53 ਦੌੜਾਂ ਜੋੜੀਆਂ ਸਨ। ਹੁਣ ਦੂਜੇ ਮੈਚ 'ਚ 116 ਦੌੜਾਂ ਬਣਾ ਕੇ ਉਨ੍ਹਾਂ ਨੇ ਮੁੰਬਈ ਦੇ ਖਿਲਾਫ ਮਜਬੂਤ ਸ਼ੁਰੂਆਤ ਕੀਤੀ ਹੈ।

ਮੁੰਬਈ ਦੇ ਖਿਲਾਫ ਕੇ. ਐੱਲ. ਰਾਹੁਲ (ਆਖਰੀ 5 ਪਾਰੀਆਂ)

68 (53) *
24 (20)
94 (60)
71 (57) *
100 (66) *


Related News