IPL 2019 : ਕਿੰਗਜ਼ ਇਲੈਵਨ ਪੰਜਾਬ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

Monday, Apr 08, 2019 - 11:40 PM (IST)

IPL 2019 : ਕਿੰਗਜ਼ ਇਲੈਵਨ ਪੰਜਾਬ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

ਮੋਹਾਲੀ— ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਚੋਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਦੇ ਅਰਧ-ਸੈਂਕੜੇ ਅਤੇ ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸੋਮਵਾਰ ਨੂੰ ਇਥੇ ਰੋਮਾਂਚਕ ਮੁਕਾਬਲੇ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਰਾਹੁਲ ਨੇ 53 ਗੇਂਦਾਂ ਵਿਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 71 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਮਯੰਕ (55) ਦੇ ਨਾਲ ਦੂਜੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕਿੰਗਜ਼ ਇਲੈਵਨ ਪੰਜਾਬ ਨੇ 1 ਗੇਂਦ ਬਾਕੀ ਰਹਿੰਦੇ 4 ਵਿਕਟਾਂ 'ਤੇ 151 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮਯੰਕ ਨੇ 43 ਗੇਂਦਾਂ ਦੀ ਆਪਣੀ ਪਾਰੀ ਵਿਚ 3 ਛੱਕੇ ਅਤੇ 3 ਚੌਕੇ ਮਾਰੇ।  ਹੈਦਰਾਬਾਦ ਵੱਲੋਂ ਰਾਸ਼ਿਦ ਖਾਨ (20 ਦੌੜਾਂ 'ਤੇ 1 ਵਿਕਟ), ਕਪਤਾਨ ਭੁਵਨੇਸ਼ਵਰ ਕੁਮਾਰ (ਬਿਨ੍ਹਾ ਵਿਕਟ ਦੇ 25 ਦੌੜਾਂ) ਅਤੇ ਸੰਦੀਪ ਸ਼ਰਮਾ (21 ਦੌੜਾਂ 'ਤੇ 2 ਵਿਕਟਾਂ) ਨੇ ਕਿਫਾਇਤੀ ਗੇਂਦਬਾਜ਼ੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਹੈਦਰਾਬਾਦ ਦੀ ਟੀਮ ਨੇ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਡੇਵਿਡ ਮਿਲਰ (ਅਜੇਤੂ 70) ਦੇ ਜੁਝਾਰੂ ਅਰਧ-ਸੈਂਕੜੇ ਦੀ ਬਦੋਲਤ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ 4 ਵਿਕਟਾਂ 'ਤੇ 150 ਦੌੜਾਂ ਬਣਾਈਆਂ। ਵਾਰਨਰ ਨੇ 62 ਗੇਂਦਾਂ ਦੀ ਆਪਣੀ ਪਾਰੀ ਵਿਚ 6 ਚੌਕੇ ਅਤੇ 1 ਛੱਕਾ ਮਾਰਿਆ।

PunjabKesariਉਸ ਨੇ ਵਿਜੇ ਸ਼ੰਕਰ (26) ਨਾਲ ਦੂਜੀ ਵਿਕਟ ਲਈ 49 ਅਤੇ ਮਨੀਸ਼ ਪਾਂਡੇ (19) ਦੇ ਨਾਲ ਚੌਥੀ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਟੀਮ ਨੇ ਆਖਰੀ 10 ਓਵਰਾਂ ਵਿਚ 100 ਦੌੜਾਂ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ। ਕਿੰਗਜ਼ ਇਲੈਵਨ ਪੰਜਾਬ ਦੀ 6 ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਉਸ ਦੇ 8 ਅੰਕ ਹੋ ਗਏ ਹਨ। ਹੈਦਰਾਬਾਦ ਦੀ ਟੀਮ ਲਗਾਤਾਰ ਦੂਜੀ ਹਾਰ ਤੋਂ ਬਾਅਦ 6 ਮੈਚਾਂ ਵਿਚ 3 ਜਿੱਤਾਂ ਨਾਲ 6 ਅੰਕ ਹੀ ਬਣਾ ਸਕੀ ਹੈ।

PunjabKesari

 


Related News