ਇਸ ਵਜ੍ਹਾ ਨਾਲ ਚੇਨਈ ਗੁਆ ਸਕਦਾ ਹੈ IPL 2019 ਫਾਈਨਲ ਦੀ ਮੇਜ਼ਬਾਨੀ

Monday, Apr 08, 2019 - 04:21 PM (IST)

ਇਸ ਵਜ੍ਹਾ ਨਾਲ ਚੇਨਈ ਗੁਆ ਸਕਦਾ ਹੈ IPL 2019 ਫਾਈਨਲ ਦੀ ਮੇਜ਼ਬਾਨੀ

ਨਵੀਂ ਦਿੱਲੀ : ਬੀ. ਸੀ. ਸੀ. ਆਈ. ਵੱਲੋਂ ਆਈ. ਪੀ. ਐੱਲ. 2019 ਫਾਈਨਲ ਦੀ ਮਜ਼ਬਾਨੀ ਚੇਨਈ ਦੇ ਚੇਪਕ ਸਟੇਡੀਅਮ ਨੂੰ ਦਿੱਤੀ ਗਈ ਹੈ ਪਰ 3 ਗੈਲਰੀਆਂ ਲਈ ਤਾਮਿਲਨਾਡੂ ਨਗਰ ਨਿਗਮ ਤੋਂ ਐੱਨ. ਓ. ਸੀ. ਨਾ ਮਿਲਣ ਕਾਰਨ ਉਸ ਨੂੰ ਲੀਗ ਅਤੇ ਫਾਈਨਲ ਲਈ ਮੇਜ਼ਬਾਨੀ ਗੁਆਉਣੀ ਪੈ ਸਕਦੀ ਹੈ। ਦਰਅਸਲ, ਸਟੇਡੀਅਮ ਦੀਆਂ 3 ਬੰਦ ਗੈਲਰੀਆਂ ਦਾ ਮਸਲਾ ਹਲ ਨਹੀਂ ਹੋਣ ਦੀ ਦਸ਼ਾ 'ਚ ਹੈਦਰਾਬਾਦ ਦਾ ਰਾਜੀਵ ਗਾਂਧੀ ਸਟੇਡੀਅਮ 12 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ ਪਲੇਆਫ ਅਤੇ ਫਾਈਨਲ ਮੈਚ ਲਈ ਸਟੈਂਡਬਾਏ ਰਹੇਗਾ। ਤਾਮਿਲਨਾਡੂ ਕ੍ਰਿਕਟ ਸੰਘ 3 ਗੈਲਰੀਆਂ ਆਈ. ਜੇ. ਅਤੇ ਕੇ. ਲਈ ਸਥਾਨਕ ਨਗਰ ਨਿਗਮ ਤੋਂ 2012 ਤੋਂ ਐੱਨ. ਓ. ਸੀ. ਨਹੀਂ ਲੈ ਸਕਿਆ ਹੈ। ਬੋਰਡ ਦੇ ਇਕ ਅਧਿਕਾਰੀ ਨੇ ਪ੍ਰੈਸ ਟ੍ਰਸਟ ਨੂੰ ਦੱਸਿਆ, ''ਅਸੀਂ ਟੀ. ਐੱਨ. ਸੀ. ਏ. ਨਾਲ ਗੱਲ ਕਰਾਂਗੇ ਕਿਉਂਕਿ ਸਾਨੂੰ ਚੇਨਈ ਨਾਲ ਆਪਣੇ ਮੈਦਾਨ 'ਤੇ ਖੇਡਣ ਦਾ ਅਧਿਕਾਰ ਨਹੀਂ ਖੋਹਣਾ ਚਾਹੁੰਦੇ ਪਰ 3 ਖਾਲੀ ਗੈਲਰੀਆਂ ਇਕ ਮੁੱਦਾ ਹੈ। ਹੈਦਰਾਬਾਦ ਅਤੇ ਬੈਂਗਲੁਰੂ ਪਲੇਆਫ. ਐਲਿਮਿਨੇਟਰ ਅਤੇ ਫਾਈਨਲ ਲਈ 2 ਸਟੈਂਡਬਾਏ ਵੈਨਿਊ ਹੋਣਗੇ।


Related News