IPL 2019 : ਇਨ੍ਹਾਂ 4 ਖਿਡਾਰੀਆਂ ਨੇ ਦਿਵਾਈ SRH ਨੂੰ ਜਿੱਤ ਨਹੀਂ ਤਾਂ RR ਦੀ ਜਿੱਤ ਪੱਕੀ ਸੀ

Saturday, Mar 30, 2019 - 12:23 PM (IST)

IPL 2019 : ਇਨ੍ਹਾਂ 4 ਖਿਡਾਰੀਆਂ ਨੇ ਦਿਵਾਈ SRH  ਨੂੰ ਜਿੱਤ ਨਹੀਂ ਤਾਂ RR ਦੀ ਜਿੱਤ ਪੱਕੀ ਸੀ

ਸਪੋਰਟਸ ਡੈਸਕ— ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ 8ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਸੈਸ਼ਨ 'ਚ ਹੈਦਰਾਬਾਦ ਦੀ ਇਹ ਪਹਿਲੀ ਜਿੱਤ ਹੈ ਅਤੇ ਰਾਜਸਥਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ 'ਚ 198/2 ਦਾ ਵਿਸ਼ਾਲ ਸਕੋਰ ਬਣਾਇਆ। ਉਸ ਵੱਲੋਂ ਸੰਜੂ ਸੈਮਸਨ ਨੇ ਸ਼ਾਨਦਾਰ ਸੈਂਕੜਾ ਜੜਿਆ ਪਰ ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟਾ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਚਲਦੇ ਹੈਦਰਾਬਾਦ ਨੇ ਇਹ ਮੈਚ 19 ਓਵਰਾਂ 'ਚ ਹੀ ਜਿੱਤ ਲਿਆ। ਇਹ ਤਾਂ ਰਹੀ ਜੇਤੂ ਅਤੇ ਹਾਰਨ ਵਾਲੀ ਟੀਮ ਦੀ ਗੱਲ। ਆਓ ਤੁਹਾਨੂੰ ਦਸਦੇ ਹਾਂ ਇਸ ਮੈਚ 'ਚ ਹੈਦਰਾਬਦ ਨੂੰ ਜਿੱਤ ਦਿਵਾਉਣ ਵਾਲੇ ਖਿਡਾਰੀਆਂ ਬਾਰੇ-

1. ਡੇਵਿਡ ਵਾਰਨਰ
PunjabKesari

ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੋਵੇਗੀ। ਵਾਰਨਰ ਨੇ ਸਿਰਫ 37 ਗੇਂਦਾਂ 'ਤੇ 69 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਸਾਲ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ। ਵਾਰਨਰ ਨੇ 9 ਚੌਕੇ ਅਤੇ 2 ਛੱਕੇ ਵੀ ਲਗਾਏ।

2. ਜਾਨੀ ਬੇਅਰਸਟਾ
PunjabKesari
ਆਪਣਾ ਪਹਿਲਾ ਆਈ. ਪੀ.ਐੱਲ. ਸੀਜ਼ਨ ਖੇਡ ਰਹੇ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟਾ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮੈਚ 'ਚ ਉਨ੍ਹਾਂ ਨੇ 28 ਗੇਂਦਾਂ 'ਤੇ 45 ਦੌੜਾਂ ਦੀ ਪਾਰੀ ਖੇਡੀ।

3. ਵਿਜੇ ਸ਼ੰਕਰ
PunjabKesari
ਯੁਵਾ ਆਲਰਾਊਂਡਰ ਵਿਜੇ ਸ਼ੰਕਰ ਹੈਦਰਾਬਾਦ ਦੇ ਲਈ ਬੇਹੱਦ ਮਹੱਤਵਪੂਰਨ ਸਾਬਤ ਹੋਏ। ਇਸ ਮੈਚ 'ਚ ਸ਼ੰਕਰ ਨੇ ਸਿਰਫ 15 ਗੇਂਦਾਂ 'ਤੇ 35 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਸ਼ੰਕਰ ਨੇ ਆਪਣੀ ਪਾਰੀ 'ਚ 1 ਚੌਕਾ ਅਤੇ 3 ਛੱਕੇ ਲਗਾਏ।

4. ਰਾਸ਼ਿਦ ਖਾਨ
PunjabKesari
ਵਿਸ਼ਵ ਦੇ ਨੰਬਰ ਇਕ ਟੀ-20 ਗੇਂਦਬਾਜ਼ ਰਾਸ਼ਿਦ ਖਾਨ ਦਾ ਜਾਦੂ ਆਈ.ਪੀ.ਐੱਲ. 'ਚ ਖੂਬ ਚਲ ਰਿਹਾ ਹੈ। ਰਾਸ਼ਿਦ ਨੇ ਇਸ ਮੈਚ 'ਚ ਆਪਣੇ 4 ਓਵਰ 'ਚ ਸਿਰਫ 24 ਦੌੜਾਂ ਦੇ ਕੇ ਜੋਸ ਬਟਲਰ ਦਾ ਮਹੱਤਵਪੂਰਨ ਵਿਕਟ ਲਿਆ। ਨਾਲ ਹੀ ਰਾਸ਼ਿਦ ਨੇ ਆਖਰ 'ਚ ਸਿਰਫ 8 ਗੇਂਦਾਂ 'ਤੇ ਅਜੇਤੂ 15 ਦੌੜਾਂ ਦੀ ਪਾਰੀ ਵੀ ਖੇਡੀ।


author

Tarsem Singh

Content Editor

Related News