IPL 2019 : ਸ਼੍ਰੇਅਸ ਗੋਪਾਲ ਨੇ ਲਗਾਈ ਸੀਜ਼ਨ ਦੀ ਦੂਸਰੀ ਹੈਟ੍ਰਿਕ

Wednesday, May 01, 2019 - 12:54 AM (IST)

IPL 2019 : ਸ਼੍ਰੇਅਸ ਗੋਪਾਲ ਨੇ ਲਗਾਈ ਸੀਜ਼ਨ ਦੀ ਦੂਸਰੀ ਹੈਟ੍ਰਿਕ

ਬੈਂਗਲੁਰੂ— ਐੱਮ. ਚਿੰਨਾਸਵਾਮੀ ਸਟੇਡੀਅਮ 'ਚ  ਆਰ. ਸੀ. ਬੀ. ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਰਾਜਸਥਾਨ ਦੇ ਸਪਿਨਰ ਸ਼੍ਰੇਅਸ ਗੋਪਾਲ ਸੀਜ਼ਨ ਦੀ ਦੂਸਰੀ ਹੈਟ੍ਰਿਕ ਲਗਾਉਂਦੇ ਹੀ ਸਫਲ ਹੋ ਗਏ। ਗੋਪਾਲ ਨੇ ਵਿਰਾਟ ਕੋਹਲੀ, ਏ. ਬੀ. ਡਿਵੀਲੀਅਰਸ ਤੇ ਸਟੋਨਿਸ ਦੇ ਵਿਕਟ ਹਾਸਲ ਕੀਤੇ। ਇਸ ਤੋਂ ਪਹਿਲਾਂ ਪੰਜਾਬ ਦੇ ਸੈਮ ਕੁਰੇਨ ਵੀ ਹੈਟ੍ਰਿਕ ਲਗਾਈ ਸੀ। ਗੋਪਾਲ ਨੇ ਇਸ ਦੇ ਨਾਲ ਹੀ ਆਰ. ਸੀ. ਬੀ. ਵਿਰੁੱਧ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 'ਚ ਗੋਪਾਲ ਨੇ 3 ਬਾਰ ਕੋਹਲੀ ਤੇ ਡਿਵੀਲੀਅਰਸ ਨੂੰ ਆਊਟ ਕਰਨ 'ਚ ਸਫਲ ਰਹੇ ਹਨ।
ਰਾਜਸਥਾਨ ਦੇ ਲਈ ਹੈਟ੍ਰਿਕ
ਅਜੀਤ ਚੰਦੇਲਾ ਬਨਾਮ ਪੀ. ਡਬਲਯੂ. ਆਈ., ਜੈਪੁਰ 2012
ਪ੍ਰਵੀਣ ਤਾਂਬੇ ਬਨਾਮ ਕੇ. ਕੇ. ਆਰ., ਅਹਿਮਦਾਬਾਦ 2014
ਸ਼ੇਨ ਵਾਟਸਨ ਬਨਾਮ ਹੈਦਰਾਬਾਦ, ਅਹਿਮਦਾਬਾਦ 2014
ਸ਼੍ਰੇਅਸ ਗੋਪਾਲ ਬਨਾਮ ਆਰ. ਸੀ. ਬੀ., ਬੈਂਗਲੁਰੂ 2019
ਸ਼੍ਰੇਅਸ ਆਰ. ਸੀ. ਬੀ. ਦੇ ਵਿਰੁੱਧ ਕਰਦੇ ਹਨ ਸ਼ਾਨਦਾਰ ਪ੍ਰਦਰਸ਼ਨ
4-0-22-2 (ਕੋਹਲੀ, ਡਿਲੀਵੀਅਰਸ ਦੇ ਵਿਕਟ)
4-0-16-4 (ਡਿਵੀਲੀਅਰਸ, ਪਾਰਥਿਵ, ਮੰਦੀਪ, ਮੋਇਨ ਅਲੀ ਦੇ ਵਿਕਟ)
3-0-12-3 (ਕੋਹਲੀ, ਡਿਵੀਲੀਅਰਸ, ਹੇਟਮਾਇਰ ਦੇ ਵਿਕਟ)
1-0-12-3 (ਕੋਹਲੀ, ਡਿਵੀਲੀਅਰਸ, ਸਟੋਨਿਸ ਦੇ ਵਿਕਟ)


author

Gurdeep Singh

Content Editor

Related News