ਆਖਰ ਕਿਉਂ ਮੈਚ ਖਤਮ ਹੋਣ ਤੋਂ ਬਾਅਦ ਸਿੱਧੇ ਹਸਪਤਾਲ ਜਾਂਦੇ ਹਨ ਪਾਰਥਿਵ, ਵੱਡੀ ਵਜ੍ਹਾ ਆਈ ਸਾਹਮਣੇ
Saturday, Apr 13, 2019 - 02:03 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਖੇਡਿਆ ਜਾ ਰਿਹਾ ਹੈ, ਜਿਸ ਵਿਚ ਵਿਰਾਟ ਕੋਹਲੀ ਦੀ ਬੈਂਗਲੁਰੂ ਨੇ ਆਪਣੇ ਪਿਛਲੇ ਸਾਰੇ 6 ਮੁਕਾਬਲਿਆਂ ਵਿਚ ਹਾਰ ਦੇਖੀ ਹੈ। ਇਸ ਟੀਮ ਦੇ ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਨੂੰ ਛੱਡ ਦਈਏ ਤਾਂ ਲਗਭਗ ਪੂਰੀ ਟੀਮ ਦੇ ਖਿਡਾਰੀਆਂ ਨੇ ਨਿਰਾਸ਼ ਕੀਤਾ ਹੈ। ਕਈ ਮੈਚਾਂ ਵਿਚ ਇਕੱਲੇ ਪਾਰਥਿਵ ਆਖਰ ਤੱਕ ਲੜਦੇ ਦਿਸੇ ਪਰ ਟੀਮ ਦੀ ਅਸਫਲਤਾ ਨੇ ਹਮੇਸ਼ਾ ਉਸ ਦੇ ਯੋਗਦਾਨ ਨੂੰ ਢੱਕ ਦਿੱਤਾ। ਉੱਥੇ ਹੀ ਦੂਜੇ ਪਾਸੇ ਪਾਰਥਿਵ ਹਰ ਮੈਚ ਖਤਮ ਹੋਣ ਤੋਂ ਬਾਅਦ ਸਿੱਧੇ ਹਸਪਤਾਲ ਹੀ ਜਾਂਦੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਪਿਤਾ ਕਾਫੀ ਬਿਮਾਰ ਹਨ ਅਤੇ ਉਹ ਹੈਦਰਾਬਾਦ ਦੇ ਕਿਸੇ ਹਸਪਤਾਲ ਵਿਚ ਦਾਖਲ ਹਨ।
ਬੈਂਗਲੁਰੂ ਦੇ ਵਿਕਟਕੀਪਰ ਬੱਲੇਬਾਜ਼ ਪਾਰਥਿਵ ਇਨ੍ਹਾਂ ਦਿਨਾ ਦੁਹਰੀ ਜ਼ਿੰਮੇਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਉਹ ਮੈਚ ਤੋਂ ਬਾਅਦ ਬੀਮਾਰ ਪਿਤਾ ਦੀ ਦੇਖਭਾਲ ਲਈ ਹਸਪਤਾਲ ਜਾਂਦੇ ਹਨ। ਉਸ ਦੇ ਪਿਤਾ ਬ੍ਰੇਨ ਹੈਮਰੇਜ ਦੀ ਵਜ੍ਹਾ ਨਾਲ ਅਹਿਮਦਾਬਾਦ ਵਿਚ ਹੈ। ਇਸ ਤੋਂ ਇਲਾਵਾ ਪਾਰਥਿਵ ਨੂੰ ਮੈਚ ਖੇਡਣ ਲਈ ਲਗਾਤਾਰ ਦੂਜੇ ਸੂਬਿਆਂ ਵਿਚ ਜਾਣਾ ਪੈ ਰਿਹਾ ਹੈ। ਪਾਰਥਿਵ ਦੇ ਪਿਤਾ ਫਰਵਰੀ ਤੋਂ ਹਸਪਤਾਲ ਵਿਚ ਦਾਖਲ ਹਨ। ਪਾਰਥਿਵ ਫੋਨ 'ਤੇ ਆਪਣੇ ਪਿਤਾ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਨ। ਹਾਲਾਂਕਿ ਮੈਚ ਦੌਰਾਨ ਉਸ ਦੀ ਗੱਲ ਆਪਣੇ ਪਰਿਵਾਰ ਨਾਲ ਨਹੀਂ ਹੁੰਦੀ। ਪਾਰਥਿਵ ਨੇ ਦੱਸਿਆ ਕਿ ਮੈਚ ਤੋਂ ਬਾਅਦ ਜਦੋਂ ਵੀ ਉਹ ਫੋਨ ਚੁੱਕਦੇ ਹਨ ਤਾਂ ਉਸ ਨੂੰ ਡਰ ਲੱਗਿਆ ਰਹਿੰਦਾ ਹੈ। ਪਾਰਥਿਵ ਨੇ ਖੁੱਦ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੈਂ ਖੇਡ ਰਿਹਾ ਹੁੰਦਾ ਹਾਂ ਤਦ ਮੇਰੇ ਦਿਮਾਗ ਵਿਚ ਕੁਝ ਨਹੀਂ ਹੁੰਦਾ ਪਰ ਜਿਵੇਂ ਹੀ ਮੈਚ ਪੂਰਾ ਹੁੰਦਾ ਹੈ ਤਾਂ ਮੇਰਾ ਦਿਲ ਘਰ ਬਾਰੇ ਸੋਚਣ ਲਗਦਾ ਹੈ। ਸਵੇਰੇ ਉਠਦਿਆਂ ਹੀ ਪਿਤਾ ਦੀ ਸਿਹਤ ਦੇ ਬਾਰੇ ਪੁਛਦਾ ਹਾਂ, ਡਾਕਟਰਾਂ ਨਾਲ ਗੱਲ ਕਰਦਾ ਹਾਂ। ਉਸ ਨੇ ਦੱਸਿਆ ਕਿ ਸ਼ੁਰੂਆਤੀ ਦਿਨ ਕਾਫੀ ਮੁਸ਼ਕਲ ਸੀ। ਕੀ ਕੁਝ ਦਿਨਾ ਲਈ ਵੈਂਟੀਲੇਟਰ ਬੰਦ ਕਰ ਦਈਏ ਜਾਂ ਕਿੰਨਾ ਆਕਸੀਜ਼ਨ ਦਿੱਤਾ ਜਾਣਾ ਚਾਹੀਦਾ ਹੈ, ਅਜਿਹੇ ਫੈਸਲੇ ਲੈਣ ਲਈ ਮੇਰਾ ਪਰਿਵਾਰ ਮੈਨੂੰ ਹੀ ਪੁਛਦਾ ਹੈ ਅਤੇ ਅਜਿਹੇ ਫੈਸਲੇ ਲੈਣਾ ਕਾਫੀ ਮੁਸ਼ਕਲ ਹੁੰਦਾ ਹੈ।
ਦਸ ਦਈਏ ਕਿ ਆਰ. ਸੀ. ਬੀ. ਨੇ ਮੈਚ ਤੋਂ ਬਾਅਦ ਪਾਰਥਿਵ ਪਟੇਲ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਹੈ। ਖਬਰਾਂ ਮੁਤਾਬਕ ਉਹ ਹਰ ਮੈਚ ਤੋਂ ਬਾਅਦ ਸਿੱਧੇ ਘਰ ਜਾਂਦੇ ਹਨ ਅਤੇ ਫਿਰ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਂਦੇ ਹਨ। ਲਗਾਤਾਰ ਯਾਤਰਾ ਨਾਲ ਵੀ ਕਾਫੀ ਫਰਕ ਪੈਂਦਾ ਹੈ ਪਰ ਪਟੇਲ ਆਪਣੇ ਖੇਲ 'ਤੇ ਇਸਦਾ ਅਸਰ ਨਹੀਂ ਪੈਣ ਦੇਣਾ ਚਾਹੁੰਦੇ। ਪਿਤਾ ਦੀ ਬਿਮਾਰੀ ਕਾਰਨ ਉਸ ਨੂੰ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ਛੱਡ ਦਿੱਤਾ ਸੀ ਪਰ ਪਰਿਵਾਰ ਦੇ ਕਹਿਣ 'ਤੇ ਉਹ ਆਈ. ਪੀ. ਐੱਲ. ਖੇਡਣ ਲਈ ਤਿਆਰ ਹੋ ਗਏ।