IPL 2019 : ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

04/28/2019 10:14:30 PM

ਨਵੀਂ ਦਿੱਲੀ— ਲਗਾਤਾਰ 3 ਮੈਚ ਜਿੱਤਣ ਤੋਂ ਬਾਅਦ ਚੌਥਾ ਮੈਚ ਹਾਰਨ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਇਕ ਬਾਰ ਫਿਰ ਤੋਂ ਦੁਖੀ ਦਿਖੇ। ਦਿੱਲੀ ਕੈਪੀਟਲਸ ਤੋਂ ਮੈਚ ਹਾਰਨ ਦੇ ਬਾਅਦ ਵਿਰਾਟ ਨੇ ਕਿਹਾ ਕਿ ਇਸ ਪਿੱਚ 'ਤੇ ਟਾਸ ਨੇ ਮਹੱਤਵਪੂਰਨ ਭੂਮੀਕਾ ਨਿਭਾਈ। ਅਸੀਂ ਟਾਸ ਹਾਰਨ ਤੋਂ ਬਾਅਦ ਦੂਸਰੀ ਪਾਰੀ 'ਚ ਵਧੀਆ ਖੇਡੇ। ਅਸੀਂ ਸੋਚ ਰਹੇ ਸੀ ਕਿ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਪਰ ਇਹ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਇਸ ਤਰ੍ਹਾ ਦੀ ਪਿੱਚ 'ਤੇ 3 ਸਪਿਨਰ ਆ ਜਾਂਦੇ ਹਨ।
ਕੋਹਲੀ ਨੇ ਕਿਹਾ ਕਿ ਅਸੀਂ ਬੱਲੇ ਨਾਲ ਅੱਜ ਵਧੀਆ ਸ਼ੁਰੂਆਤ ਕੀਤੀ ਸੀ। ਪਾਵਰ ਪਲੇਅ 'ਚ ਅਸੀਂ ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਦਿੱਲੀ ਨੇ ਸ਼ਾਨਦਾਰ ਖੇਡ ਦਿਖਾਇਆ। ਮੈਂ ਤੇ ਡਿਲੀਵੀਅਰਸ ਵੱਡੀ ਨੇ ਪਾਰੀ ਖੇਡਣੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ। ਇਸ ਤਰ੍ਹਾਂ ਹੁੰਦਾ ਹੈ। ਇਸ ਤਰ੍ਹਾਂ ਹੀ ਖੇਡ ਚੱਲਦਾ ਹੈ। ਹੁਣ ਅਸੀਂ ਆਗਾਮੀ ਮੈਚਾਂ ਦੇ ਲਈ ਬਹੁਤ ਮਜ਼ਾ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਅਸੀਂ ਜਿੱਤਣ 'ਚ ਕਾਮਯਾਬ ਹੋਏ ਸੀ। ਕੋਹਲੀ ਨੇ ਕਿਹਾ ਕਿ ਹੁਣ ਸਾਡੇ ਕੋਲ 2 ਮੈਚ ਬਚੇ ਹਨ। ਹੁਣ ਸਾਨੂੰ ਬਾਹਰ ਜਾਣਾ ਹੈ ਤੇ ਮਜ਼ੇ ਕਰਨੇ ਹਨ। ਖਿਡਾਰੀ ਦੇ ਲਈ ਸਲਾਹ ਹੈ- ਜ਼ਿਆਦਾ ਦਬਾਅ ਨਾ ਲੈਣ। ਅਸੀਂ ਪਹਿਲੇ 6 ਮੈਚਾਂ 'ਚ ਖੁਦ ਨੂੰ ਬਹੁਤ ਦਬਾਅ 'ਚ ਰੱਖਿਆ ਤੇ ਫਿਰ ਬਾਅਦ ਦੇ ਹਾਫ 'ਚ ਸਖਤ ਮਹਿਨਤ ਕੀਤੀ। ਸਾਨੂੰ ਉੱਥੇ ਜਾ ਕੇ ਸਕਾਰਾਤਮਕ ਕ੍ਰਿਕਟ ਖੇਡਣਾ ਹੋਵੇਗਾ।


Gurdeep Singh

Content Editor

Related News