IPL 2019 : ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ BCCI ਕਰੇਗਾ ਕਰੋੜਾਂ ਰੁਪਏ ਦਾਨ
Sunday, Mar 17, 2019 - 10:10 AM (IST)

ਨਵੀਂ ਦਿੱਲੀ— ਬੀ.ਸੀ.ਸੀ.ਆਈ. ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਆਰਮੀ ਵੈਲਫੇਅਰ ਫੰਡ 'ਚ 20 ਕਰੋੜ ਰੁਪਏ ਦਾਨ ਦੇਣ ਦਾ ਫੈਸਲਾ ਕੀਤਾ ਹੈ। ਇਸ ਹਮਲੇ 'ਚ ਲਗਭਗ 40 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਏ ਸਨ।
ਖਬਰਾਂ ਮੁਤਾਬਕ ਬੀ.ਸੀ.ਸੀ.ਆਈ. ਅਧਿਕਾਰੀ ਭਾਰਤੀ ਫੌਜ (ਜ਼ਮੀਨੀ, ਹਵਾਈ ਅਤੇ ਨੇਵੀ) ਦੇ ਸੀਨੀਅਰ ਅਧਿਕਾਰੀਆਂ ਨੂੰ 23 ਮਾਰਚ ਨੂੰ ਚੇਨਈ 'ਚ ਆਈ.ਪੀ.ਐੱਲ. ਦੇ ਸ਼ੁਰੂਆਤੀ ਮੈਚ ਦੇ ਦਿਨ ਇਨਵਿਟੇਸ਼ਨ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ 'ਚ ਚੇਨਈ ਸੁਪਰਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰ ਬੰਗਲੌਰ ਨਾਲ ਹੋਵੇਗਾ। ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹਾਂ, ਸੀ.ਓ.ਏ. ਨੇ 'ਆਰਮੀ ਵੈਲਫੇਅਰ ਫੰਡ' ਲਈ 20 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਸ਼ੁਰੂਆਤੀ ਦਿਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੋਵੇਂ ਹੀ ਮੌਜੂਦ ਹੋਣਗੇ।''
ਸੀ.ਓ.ਏ. ਨੇ ਆਈ.ਪੀ.ਐੱਲ. ਦਾ ਵੱਡੇ ਪੱਧਰ ਦੇ ਉਦਘਾਟਨ ਸਮਾਰੋਹ ਨਹੀਂ ਕਰਾਉਣ ਦੀ ਬਜਾਏ ਇਸ ਦੀ ਰਕਮ ਨੂੰ ਫੌਜੀ ਪਰਿਵਾਰ ਦੇ ਮੈਂਬਰਾਂ ਦੀ ਮਦਦ ਲਈ ਦੇਣ ਦਾ ਫੈਸਲਾ ਕੀਤਾ ਸੀ। ਇਸ ਦੇ ਮੁਤਾਬਕ ਆਈ.ਪੀ.ਐੱਲ. ਦਾ ਉਦਘਾਟਨ ਸਮਾਰੋਹ ਦਾ ਬਜਟ ਪਿਛਲੇ ਸਾਲ 15 ਕਰੋੜ ਰੁਪਏ ਦੇ ਕਰੀਬ ਰਿਹਾ ਸੀ। ਫੈਸਲਾ ਕੀਤਾ ਗਿਆ ਕਿ ਬੀ.ਸੀ.ਸੀ.ਆਈ. ਇਸ ਨੂੰ ਵਧਾ ਕੇ 20 ਕਰੋੜ ਰੁਪਏ ਕਰ ਦੇਵੇਗਾ। ਇਸ ਰਾਸ਼ੀ ਨੂੰ ਆਰਮੀ ਵੈਲਫੇਅਰ ਫੰਡ ਅਤੇ ਰਾਸ਼ਟਰੀ ਰੱਖਿਆ ਫੰਡ ਨੂੰ ਦਿੱਤਾ ਜਾਵੇਗਾ।